

ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਸ਼ੀ੍ ਦੁਰਗਾ ਮੰਦਰ ਖਿਆਲਾ ਦੇ ਝੰਡਾ ਦਿਵਸ ਮੌਕੇ ਮੰਦਰ ਵਿਖੇ ਜਾ ਕੇ ਮੱਥਾ ਟੇਕਿਆ। ਇਹ ਜਾਣਕਾਰੀ ਦਿੰਦੇ ਹੋਏ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਹਰ ਸਾਲ ਇਸ ਦਿਨ ਮਾਨਸਾ ਜਿਲੇ ਦੇ ਲੋਕ ਪੈਦਲ ਯਾਤਰਾ ਕਰਦੇ ਹੋਏ ਇਸ ਸਥਾਨ ਤੇ ਜਾ ਕੇ ਮਾਤਾ ਜੀ ਦਾ ਝੰਡਾ ਚੜਾਉਂਦੇ ਹਨ ਇਹਨਾਂ ਲੋਕਾਂ ਨੂੰ ਸਾਇਕਲਿੰਗ ਲਈ ਪੇ੍ਰਿਤ ਕਰਨ ਦੇ ਮਕਸਦ ਨਾਲ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਜਿਨਾਂ ਦੇ ਸਾਇਕਲਾਂ ਤੇ ਸਾਇਕਲ ਚਲਾਓ ਵਾਤਾਵਰਣ ਬਚਾਓ ਅਤੇ ਸਾਇਕਲ ਚਲਾਓ ਸਿਹਤ ਬਣਾਓ ਦੇ ਸੰਦੇਸ਼ ਲਿਖੇ ਹੁੰਦੇ ਹਨ ਮੰਦਰ ਪਹੁੰਚ ਕੇ ਨੱਤਮਸਤਕ ਹੁੰਦੇ ਹਨ।ਡਾ: ਜਨਕ ਰਾਜ ਸਿੰਗਲਾ ਅਤੇ ਡਾ: ਟੀ.ਪੀ.ਐਸ.ਰੇਖੀ ਜੋ ਕਿ ਪਿਛਲੇ ਕਈ ਸਾਲ ਤੋਂ ਗਰੁੱਪ ਦੀ ਅਗਵਾਈ ਕਰ ਰਹੇ ਹਨ ਨੇ ਦੱਸਿਆ ਕਿ ਸਾਇਕਲਿੰਗ ਇੱਕ ਸੰਪੂਰਨ ਕਸਰਤ ਹੈ ਇਸ ਨਾਲ ਸ਼ੂਗਰ ਕੰਟਰੋਲ ਰਹਿੰਦੀ ਹੈ ਅਤੇ ਗੋਡਿਆ ਦੀ ਬਿਮਾਰੀ ਤੋ ਵੀ ਬੱਚਤ ਹੁੰਦੀ ਹੈ।ਹਰੇਕ ਇਨਸਾਨ ਨੂੰ ਸਾਇਕਲ ਚਲਾਉਣਾ ਚਾਹੀਦਾ ਹੈ ਇਸ ਨਾਲ ਟੈ੍ਫਿਕ ਦੀ ਸੱਮਸਿਆ ਵੀ ਹੱਲ ਹੁੰਦੀ ਹੈ ਅਤੇ ਤੁਹਾਡੀ ਜੇਬ ਤੇ ਪੈਣ ਵਾਲੇ ਪਟਰੋਲ ਦੇ ਖਰਚੇ ਦੇ ਬੋਝ ਤੋਂ ਵੀ ਰਾਹਤ ਮਿਲਦੀ ਹੈ।ਇਸ ਮੌਕੇ ਰਮਨ ਗੁਪਤਾ,ਪਰਵੀਨ ਕੁਮਾਰ,ਰਵਿੰਦਰ ਧਾਲੀਵਾਲ,ਸੰਜੀਵ ਕੁਮਾਰ,ਬਲਵੀਰ ਅਗਰੋਈਆ,ਬਿੰਨੂ ਕੁਮਾਰ,ਸੁਰਿੰਦਰ ਬਾਂਸਲ,ਡਾ: ਵਰੁਣ ਮਿੱਤਲ,ਸੋਹਣ ਲਾਲ,ਭੀਮ ਕੋਟਲੀ,ਪ੍ਮੋਦ ਬਾਗਲਾ ਸਮੇਤ ਮੈਂਬਰ ਹਾਜਰ ਸਨ।























