

ਨਵੀਂ ਦਿੱਲੀ: ਪਿਛਲੇ ਪੰਜ ਸਾਲਾਂ ਵਿੱਚ ਰੁੱਖ ਕੱਟਣ ਦੇ ਸਵਾਲ ‘ਤੇ ਵਾਤਾਵਰਣ ਰਾਜ ਮੰਤਰੀ ਬਾਬੁਲ ਸੁਪ੍ਰੀਓ ਵੱਲੋਂ ਲੋਕ ਸਭਾ ਵਿੱਚ ਦਿੱਤੇ ਇੱਕ ਲਿਖਤੀ ਜਵਾਬ ਦਾ ਹਵਾਲਾ ਦਿੰਦਿਆਂ ਕਾਂਗਰਸ ਨੇ ਇਲਜ਼ਾਮ ਲਾਇਆ ਕਿ ਮੋਦੀ ਸਰਕਾਰ ਨੇ ਇੱਕ ਕਰੋੜ ਤੋਂ ਵੱਧ ਰੁੱਖ ਕਟਵਾ ਕੇ ਦੇਸ਼ ਦੇ ਭਵਿੱਖ ਨਾਲ ਖਿਲਵਾੜ ਕੀਤੀ ਹੈ।
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ, “ਰੁੱਖ ਜ਼ਿੰਦਗੀ ਹੈ। ਰੁੱਖ ਆਕਸੀਜਨ ਦਿੰਦੇ ਹਨ। ਰੁੱਖ ਕਾਰਬਨ ਡਾਈਆਕਸਾਈਡ ਸੋਖਦੇ ਹਨ। ਰੁੱਖ ਵਾਤਾਵਰਣ ਦੇ ਰਾਖੇ ਹਨ। ਪਰ ਮੋਦੀ ਸਰਕਾਰ ਨੇ 5 ਸਾਲਾਂ ਵਿੱਚ 1,09,75,844 ਰੁੱਖ ਕਟਵਾ ਦਿੱਤੇ।” ਉਨ੍ਹਾਂ ਪੁੱਛਿਆ, “ਕੀ ਮੋਦੀ ਸਰਕਾਰ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ?”

Randeep Singh Surjewala✔@rssurjewala

पेड़ जीवन है।
पेड़ ऑक्सीजन देते हैं।
पेड़ कार्बन डाइऑक्साइड सोखते है।
पेड़ पर्यावरण के रक्षक हैं।
मोदी सरकार ने 5 साल में 1,09,75,844 पेड़ काट डाले।(संसदीय जबाब )
क्या मोदी सरकार भविष्य से खिलवाड़ कर रही है?
1,54010:23 am – 27 जुल॰ 2019Twitter Ads की जानकारी और गोपनीयता646 लोग इस बारे में बात कर रहे हैं
ਦੱਸ ਦੇਈਏ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਕੁਝ ਪ੍ਰਸ਼ਨਾਂ ਦੇ ਉੱਤਰ ਵਿੱਚ ਵਾਤਾਵਰਣ ਰਾਜ ਮੰਤਰੀ ਬਾਬੁਲ ਸੁਪ੍ਰੀਓ ਨੇ ਕਿਹਾ ਸੀ ਕਿ ਵਿਕਾਸ ਕਾਰਜਾਂ ਲਈ ਇੱਕ ਰੁੱਖ ਨੂੰ ਕੱਟਣ ਦੀ ਸਥਿਤੀ ਵਿੱਚ ਉਸ ਦੇ ਬਦਲੇ ਕਈ ਬੂਟੇ ਲਾਏ ਜਾਂਦੇ ਹਨ।























