

ਮਾਨਸਾ,(ਸਾਰਾ ਯਹਾ,(ਬਲਜੀਤ ਸ਼ਰਮਾ) 11 ਜੁਲਾਈ : ਸ਼ੂਟਰ ਪੈਰਾਡਾਈਜ ਸ਼ੂਟਿੰਗ ਰੇਂਜ ਮਾਨਸਾ ਵਿਖੇ ਚਾਰ ਰੋਜ਼ਾ ਅੰਤਰਰਾਜੀ ਨਿਸ਼ਾਨੇਬਾਜੀ ਦੇ ਮੁਕਾਬਲੇ ਅੱਜ ਪੂਰੇ ਉਤਸ਼ਾਹ
ਨਾਲ ਸ਼ੂਰੂ ਹੋਏ,ਜਿਸ ਵਿਚ ਆਈ ਐੱਸ ਐੱਸ ਐੱਫ ਦੇ ਪੀਪ ਸਾਈਟ ਏਅਰ ਰਾਇਫ਼ਲ ਵਿੱਚ ਕਰਨਵੀਰ ਨੇ ਅੱਜ ਦੇ ਮੁਕਾਬਲਿਆਂ ਵਿਚ 371
(400) ਅੰਕਾਂ ਨਾਲ ਸੱਭ ਤੋ ਅੱਗੇ ਚਲ ਰਿਹਾ ਹੈ,ਜਦੋ ਕਿ ਪਿਸਟਲ ਮੁਕਾਬਲੇ ਚ ਅਜਮੀਤ ਸਿੱਧੂ 359 ਅੰਕਾਂ ਨਾਲ ਅੱਗੇ ਚਲ ਰਿਹਾ ਹੈ,ਅਗਲੇ
ਤਿੰਨ ਦਿਨਾਂ ਦੇ ਮੁਕਾਬਲਿਆ ਦੌਰਾਨ ਇਹ ਖਿਡਾਰੀ ਅਪਣੀ ਲੀਡ ਨੂੰ ਕਾਇਮ ਰੱਖ ਸਕਣਗੇ ਜਾਂ ਨਹੀ,ਇਹ ਵੱਖ ਵੱਖ ਰਾਜਾਂ ਤੋ ਪਹੁੰਚਣ ਵਾਲੇ
ਨਿਸ਼ਾਨੇਬਾਜਾਂ ਦੀ ਖੇਡ ਕਲਾਂ ਤੋ ਪਤਾ ਲੱਗੇਗਾ।
ਅੱਜ ਪਹਿਲੇ ਦਿਨ ਹੋਏ ਐਨ ਆਰ ਵਰਗ ਦੇ ਉਪਨ ਸਾਈਟ ਮੁਕਾਬਲਿਆਂ ਦੌਰਾਨ ਅਰਨ ਦੁੱਗਲ 179 (400) ਅੰਕਾਂ ਨਾਲ ਅੱਗੇ ਚਲ ਰਿਹਾ
ਹੈ,ਇਸ ਤੋ ਇਲਾਵਾ ਵੱਖ ਵੱਖ ਮੁਕਾਬਲਿਆ ਦੌਰਾਨ ਜੀਵਨਜੋਤ,ਅਮਰਿੰਦਰ ਸਿੰਘ, ਹਰਜੋਤ ਸਿੰਘ,ਹਰਦੀਪ ਸਿੰਘ, ਖੁਸ਼ਪ੍ਰੀਤ ਸਿੰਘ ਨੇ ਵੀ ਚੰਗਾ
ਪ੍ਰਰਦਰਸ਼ਨ ਕੀਤਾ। ਖੇਡ ਪ੍ਰਬੰਧਕਾਂ ਅਨੁਸਾਰ ਵੱਖ ਵੱਖ ਵਰਗਾ ਤਹਿਤ ਜੇਤੂ ਖਿਡਾਰੀਆਂ ਨੂੰ ਇਕ ਲੱਖ ਦੇ ਨਕਦ ਇਨਾਮ ਅਤੇ
ਮੈਡਲ,ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਜਾਵੇਗਾ।
ਨੈਸ਼ਨਲ ਕੌਚ ਬਲਵਿੰਦਰ ਸਿੰਘ ਬੁਢਲਾਡਾ, ਸ਼ੂਟਰ ਪੈਰਾਡਾਇਜ ਦੇ ਕੋਚ ਮੀਤ ਦੇਸਵਾਲ ਨੇ ਕਿਹਾ ਕਿ ਇਨ੍ਹਾਂ ਸ਼ੂਟਿੰਗ ਮੁਕਾਬਲਿਆ ਨਾਲ ਜਿਥੇ
ਖਿਡਾਰੀਆਂ ਦੀ ਖੇਡ ਕਲਾਂ ਚ ਹੋਰ ਨਿਖਾਰ ਆਵੇਗਾ,ਉਥੇ ਨਵੇਂ ਸ਼ੂਟਰਾਂ ਚ ਵੀ ਉਤਸ਼ਾਹ ਵਧੇਗਾ। ਇਸ ਮੌਕੇ ਰੇਂਜ ਅਫਸਰ ਰਵਿੰਦਰ
ਸਿੰਘ,ਯੋਗਿੰਦਰ ਸਿੰਘ,ਲਕਸ਼ਮੀ, ਮੋਹਿਤ ਦੇਸਵਾਲ ਵੀ ਹਾਜ਼ਰ ਸਨ।























