

ਸਰਦੂਲਗੜ ੫ ਜੁਲਾਈ (ਸਾਰਾ ਯਹਾ,BPS) :ਆਟਾ ਦਾਲ ਸਕੀਮ ਤਹਿਤ ਨੀਲੇ ਕਾਰਡ ਤੇ ਮਿਲੀ ਕਣਕ ਨਾ ਖਾਣਯੋਗ ਨਿੱਕਲੀ। ਲਾਭਪਾਤਰੀਹਰਪ੍ਰੀਤ ਕੋਰ ਪਤਨੀ ਸਵ. ਤਰਸੇਮ ਸਿੰਘ ਵਾਰਡ ਨੰਬਰ ੯ ਵਾਸੀ ਸਰਦੂਲਗੜ੍ਹ ਨੇ ਦੱਸਿਆ ਕਿਉਸ ਦੇ ਪਰਿਵਾਰ ਨੂੰ ਡਿੱਪੂ ਤੋਂ ੬੦ ਕਿਲੋ ਕਣਕ ਪ੍ਰਾਪਤ ਹੋਈ ਹੈ, ਜਿਸ ਵਿੱਚੋਂ ੩੦ਕਿਲੋ ਕਣਕ ‘ਚ ਮਿੱਟੀ ਰਲੀ ਹੋਈ ਹੈ ਅਤੇ ਪਾਣੀ ਨਾਲ ਭਿੱਜੀ ਹੋਈ ਹੈ। ਜਿਸ ਕਾਰਨ ਉਹਸੁੱਕ ਕੇ ਪੱਥਰ ਬਣ ਗਈ ਹੈ। ਬਿਮਾਰ ਹੋਣ ਦੇ ਡਰ ਨਾਲ ਉਹ ਕਣਕ ਨਹੀ ਖਾ ਰਹੇ ਹਨ।ਇਸ ਸੰਬੰਧ ਵਿੱਚ ਬੀਐਸਪੀ ਦੇ ਸੂਬਾ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕਿਹਾ ਕਿਹਲਕਾ ਸਰਦੂਲਗੜ੍ਹ ਦੇ ਲੋਕ ਤਾਂ ਪਹਿਲਾਂ ਹੀ ਘੱਗਰ ਦੀ ਮਾਰ ਹੇਠਾ ਆਕੇ ਭਿਆਨਕ ਬਿਮਾਰੀਆਦੇ ਸ਼ਿਕਾਰ ਹੋ ਰਹੇ ਹਨ। ਉਪਰੋ ਪੰਜਾਬ ਸਰਕਾਰ ਗਰੀਬਾਂ ਨੂੰ ਗੰਦੀ ਕਣਕ ਖਾਣ ਲਈ ਦੇਕੇਉਨਾਂ ਦੀ ਸਿਹਤ ਨਾ ਖਿਲਵਾੜ ਕਰ ਰਹੀ ਹੈ ਅਤੇ ਹੋਰ ਨਵੀਆ ਬਿਮਾਰੀਆ ਲਗਾਉਣ ਦੀ ਕੋਸ਼ਿਸਕਰ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਨਵਂੇ ਬਣਾਏ ਜਾ ਰਹੇ ਸਮਰਾਟ ਕਾਰਡਲਈ ਲੋਕਾਂ ਦੀ ਲਾਇਨਾਂ ਥਾਂ-ਥਾਂ ਲੱਗੀਆਂ ਪਈਆ ਪਰ ਜੇ ਇਸ ਤਰਾਂ ਦੀ ਹੀ ਗੰਦੀ ਕਣਕਲੋਕਾਂ ਨੂੰ ਖਾਣ ਲਈ ਦੇਣੀ ਹੈ ਤਾਂ ਅਜਿਹੇ ਸਮਰਾਟ ਕਾਰਡ ਨਾ ਬਣਾਏ ਜਾਣ ਤਾਂ ਜੋ ਲੋਕਇਸ ਤਰਾਂ ਦੀ ਗੰਦੀ ਕਣਕ ਖਾਣ ਤੋ ਬੱਚ ਸਕਣਇਸ ਸਬੰਧ ਵਿੱਚ ਫੂਡ ਸਪਲਾਈ ਇੰਸਪੈਕਟਰ ਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂਉਨ੍ਹਾਂ ਨੇ ਕਿਹਾ ਕਿ ਅਸੀ ਹੁਣ ਤੱਕ ੬੦ ਹਜ਼ਾਰ ਤੋ ਵੱਧ ਗੱਟਾ ਵੰਡ ਚੁੱਕੇ ਹਾਂ ਇਸਤਰਾਂ ਦੀ ਕੋਈ ਵੀ ਸ਼ਿਕਾਇਤ ਨਹੀ ਆਈ। ਜੇਕਰ ਫਿਰ ਵੀ ਕਿਸੇ ਦੀ ਕਣਕ ਖਰਾਬ ਪਾਈ ਗਈ ਹੈਤਾਂ ਬਦਲ ਦਿੱਤੀ ਜਾਵੇਗੀ।























