ਰੋੜਕੀ ਮਾਇਨਰ ਵਿੱਚ ਕਈ ਦਿਨਾਂ ਤੋ ਮਰਿਆ ਪਿਆ ਹੈ ਅਵਾਰਾ ਪਸ਼ੂ

0
11

ਸਰਦੂਲਗੜ੍ਹ ਜੁਲਾਈ(ਸਾਰਾ ਯਹਾ,BPS) : ਪਿਛਲੇ ਕਈ ਦਿਨਾਂ ਤੋ ਰੋੜਕੀ ਮਾਇਨਰ ਵਿੱਚ
ਅਵਾਰਾ ਪਸ਼ੂ ਮਰਿਆ ਪਿਆ ਹੈ ਜਿਸ ਕਾਰਨ ਉਸ ਵਿੱਚੋ ਕਾਫੀ ਗੰਦੀ ਬਦਬੂ ਮਾਰ ਰਹੀ ਹੈ। ਜਿਸ
ਕਾਰਨ ਆਸ ਪਾਸ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਵਿੱਚ ਬੈਠਣਾ ਵੀ ਮੁਸ਼ਿਕਲ ਹੋ ਗਿਆ
ਹੈ। ਹੋਰ ਤਾਂ ਹੋਰ ਇਸ ਮਾਇਨਰ ਵਿੱਚੋ ਜੋ ਬਲਰਾਜ ਸਿੰਘ ਭੂੰਦੜ ਕਾਲਜ਼ ਰੋੜ ਉਪਰ ਵਾਟਰ
ਵਰਕਸ ਬਣਿਆ ਹੋਇਆ ਹੈ ਉਸ ਵਾਟਰ ਵਰਕਸ ਵਿੱਚ ਵੀ ਇਸ ਮਾਇਨਰ ਰਾਹੀ ਹੀ ਪੀਣ ਵਾਲੇ ਪਾਣੀ
ਦੀ ਸਪਲਾਈ ਹੋ ਰਹੀ ਹੈ। ਇਸ ਮਾਇਨਰ ਵਿੱਚ ਜਿਸ ਜਗ੍ਹਾ ਤੋ ਵਾਟਰ ਵਰਕਸ ਨੂੰ ਸਪਲਾਈ ਹੋਣ
ਵਾਲੀ ਪਾਇਪ ਜਾ ਰਹੀ ਹੈ ਉਸ ਪਾਇਪ ਦੇ ਅੱਗੇ ਹੀ ਇਹ ਅਵਾਰਾ ਪਸ਼ੂ ਮਰਿਆ ਪਿਆ ਹੈ। ਇਸ
ਵਾਟਰ ਵਰਕਸ ਦੀ ਸਪਲਾਈ ਸਰਦੂਲਗੜ੍ਹ ਸ਼ਹਿਰ ਨੂੰ ਹੋ ਰਹੀ ਹੈ। ਜਿਸ ਕਾਰਨ ਲੋਕਾਂ ਨੂੰ
ਦੂਸ਼ਿਤ ਪਾਣੀ ਪਿਲਾ ਕੇ ਲੋਕਾਂ ਦੀ ਸਿਹਤ ਨਾਲ ਵਾਟਰ ਸਪਲਾਈ ਵਿਭਾਗ ਖਿਲਵਾੜ ਕਰ ਰਿਹਾ
ਹੈ। ਇਸ ਦੂਸ਼ਿਤ ਪਾਣੀ ਪੀਣ ਨਾਲ ਲੋਕ ਭਿਆਨਕ ਬਿਮਾਰੀਆ ਦਾ ਸ਼ਿਕਾਰ ਹੋ ਸਕਦੇ ਹਨ। ਜਦ ਇਸ
ਸੰਬੰਧ ਵਿੱਚ ਵਾਟਰ ਸਪਲਾਈ ਵਿਭਾਗ ਨੂੰ ਠੇਕੇ ਤੇ ਦਿੱਤੇ ਹੋਏ ਕੰਪਨੀ ਦੇ ਸੁਪਰਵਾਇਜਰ
ਸੋਨੂੰ ਕਸ਼ਅਪ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਇਹ ਅਵਾਰਾ ਪਸ਼ੂ ਵਾਟਰ ਵਰਕਸ
ਤੋ ਬਹੁਤ ਦੂਰੀ ਤੇ ਮਰਿਆ ਹੋਇਆ ਸੀ ਅਤੇ ਇਸ ਨੂੰ ਕੱਢ ਦਿੱਤਾ ਹੈ।

LEAVE A REPLY

Please enter your comment!
Please enter your name here