ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬੀ ਨਾਟਕ ‘ਜਗ ਚਾਨਣ ਹੋਆ’ ਕਰਵਾਇਆ

0
6

ਮਾਨਸਾ, 20 ਜੂਨ (ਸਾਰਾ ਯਹਾ ,(ਬਲਜੀਤ ਸ਼ਰਮਾ): ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬੀ ਨਾਟਕ ‘ਜਗ ਚਾਨਣ ਹੋਆ’ ਸਥਾਨਕ ਗਊਸ਼ਾਲਾ ਭਵਨ ਵਿਖੇ ਕਰਵਾਇਆ ਗਿਆ। ਇਸ ਨਾਟਕ ਦਾ ਨਿਰਦੇਸ਼ਨ ਲੇਖਕ ਤੇ ਨਿਰਦੇਸ਼ਕ ਸ੍ਰੀ ਕੇਵਲ ਸਿੰਘ ਧਾਲੀਵਾਲ ਨੇ ਕੀਤਾ।
    ਇਸ ਮੌਕੇ ਨਾਟਕ ਵਿਚਲੇ ਸਮੂਹ ਕਿਰਦਾਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਦਾ ਆਲੌਕਿਕ ਦ੍ਰਿਸ਼ ਪੇਸ਼ ਕੀਤਾ।  ਕਲਾਕਾਰਾਂ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਬਚਪਨ ਤੋਂ ਲੈ ਕੇ ਤਾਲੀਮ ਲੈਣ ਸਮੇਂ ਪਾਂਧੇ ਨੂੰ ਦਿੱਤੇ ਗਏ ਉਪਦੇਸ਼, ਵਪਾਰ ਵਿਚ ਕੀਤਾ ਸੱਚਾ ਸੌਦਾ, ਮੋਦੀਖਾਨੇ ਵਿਚ ਤੇਰਾ ਤੇਰਾ ਤੋਲਣਾਂ, ਵੇਈਂ ਨਦੀ ਵਿਚ ਭਗਤੀ ਕਰਦਿਆਂ ਅਲੋਪ ਹੋ ਜਾਣਾ, ਭਾਈ ਲਾਲੋ ਦੀ ਹੱਕ ਦੀ ਕਮਾਈ ਦੇ ਮੁਕਾਬਲੇ ਮਲਿਕ ਭਾਗੋ ਦੀ ਲੁੱਟ ਖਸੁੱਟ ਅਤੇ ਹਰਾਮ ਦੀ ਕਮਾਈ ਦਾ ਨਿਚੋੜ ਕੱਢਣਾ ਆਦਿ ਦ੍ਰਿਸ਼ ਦਰਸ਼ਕਾਂ ਸਾਹਮਣੇ ਪੇਸ਼ ਕੀਤੇ ਗਏ। ਨਾਟਕ ਦੁਆਰਾ ਬੰਨ੍ਹੇ ਗਏ ਸਮੇਂ ਨੇ ਦਰਸ਼ਕਾਂ ਨੂੰ ਕੀਲੀ ਰੱਖਿਆ ਅਤੇ ਅਖ਼ੀਰ ਵਿਚ ਨਾਟਕ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਨਾਲ ਕੁੱਲ ਜਹਾਨ ਵਿਚ ਗਿਆਨ ਦਾ ਚਾਨਣ ਹੋਣ ਅਤੇ ਇਕ ਓਂਕਾਰ ਦਾ ਸੁਨੇਹਾ ਦੇ ਗਿਆ।   


    ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਪ੍ਰਤੀ ਜਾਣੂ ਕਰਵਾਇਆ ਜਾ ਸਕੇ ਅਤੇ ਉਨ੍ਹਾਂ ਦੁਆਰਾ ਦਿੱਤਾ ਗਿਆ ਸੁਨੇਹਾ ਕੁੱਲ ਜਗਤ ਵਿਚ ਫੈਲਾਇਆ ਜਾ ਸਕੇ। ਇਸੇ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਾਤਾਵਰਣ ਦਿਵਸ ਤੇ ਵੀ ਹਰ ਪਿੰਡ ਵਿਚ 550 ਪੌਦੇ ਲਗਾ ਕੇ ਵਾਤਾਵਰਣ ਦਿਵਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕੀਤਾ ਗਿਆ ਸੀ।

LEAVE A REPLY

Please enter your comment!
Please enter your name here