ਹਨੇਰੀ ਕਾਰਨ ਹੋਈ ਸਪਾਰਕਿੰਗ ਕਾਰਨ ਦੁਕਾਨ ਨੂੰ ਲੱਗੀ ਅੱਗ, ਸਾਰਾ ਸਮਾਨ ਸੜਿਆ

0
97

ਕੋਟਕਪੂਰਾ 18 ਜੂਨ (ਸਾਰਾ ਯਹਾਂ )- ਬੀਤੀ ਰਾਤ ਆਈ ਤੇਜ ਹਨੇਰੀ ਦੌਰਾਨ ਨੇੜਲੇ ਪਿੰਡ ਨਾਨਕਸਰ ਵਿਖੇ ਇੱਕ ਕਰਿਆਨੇ ਦੀ ਦੁਕਾਨ ਨੂੰ ਅੱਗ ਲੱਗ ਜਾਣ ਕਾਰਨ ਦੁਕਾਨ ਅੰਦਰ ਪਿਆ ਸਾਰਾ ਸਮਾਨ ਤੇ ਫਰਨੀਚਰ ਆਦਿ ਸੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੇਘਰਾਜ ਸ਼ਰਮਾਂ ਪੁੱਤਰ ਬਾਬੂ ਰਾਮ ਵਾਸੀ ਲਾਲੇਆਣਾ ਦੀ ਨਾਲ ਲਗਦੇ ਪਿੰਡ ਨਾਨਕਸਰ ਵਿਖੇ ਸ਼ਰਮਾਂ ਕਰਿਆਨਾ ਸਟੋਰ ਨਾਂਅ ਦੀ ਦੁਕਾਨ ਹੈ। ਮੇਘਰਾਜ ਨੇ ਦੱਸਿਆ ਕਿ ਬੀਤੀ ਰਾਤ ਉਹ 9:30 ਵਜੇ ਦੇ ਕਰੀਬ ਦੁਕਾਨ ਬੰਦ ਕਰਕੇ ਗਿਆ ਤੇ ਇਸ ਦੌਰਾਨ ਤੇਜ ਹਨੇਰੀ ਚੱਲੀ ਅਤੇ 10:30 ਵਜੇ ਦੇ ਕਰੀਬ ਕਿਸੇ ਨੇ ਉਸਨੂੰ ਦੁਕਾਨ ਨੂੰ ਅੱਗ ਲੱਗਣ ਬਾਰੇ ਸੂਚਿਤ ਕੀਤਾ। ਸੂਚਨਾ ਮਿਲਣ ‘ਤੇ ਉਸਨੇ ਹੀ ਆ ਕੇ ਦੁਕਾਨ ਦਾ ਸ਼ਟਰ ਖੋਲਿਆ ਤੇ ਲੋਕਾਂ ਦੇ ਸਹਿਯੋਗ ਨਾਲ ਭਾਰੀ ਜਦੋ-ਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਪ੍ਰੰਤੂ ਤੱਦ ਤੱਕ ਸਾਰਾ ਕੁੱਝ ਪੂਰੀ ਤਰ੍ਹਾਂ ਸੜ ਚੁੱਕਿਆ ਸੀ। ਉਸਨੇ ਦੱਸਿਆ ਕਿ ਇਹ ਅੱਗ ਹਨੇਰੀ ਦੌਰਾਨ ਹੋਈ ਸਪਾਰਕਿੰਗ ਕਾਰਨ ਲੱਗੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਅੱਗ ਕਾਰਨ ਦੋ ਲੱਖ ਤੋਂ ਵੀ ਵੱਧ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
ਦੁਕਾਨ ਨੂੰ ਲੱਗੀ ਅੱਗ ਕਾਰਨ ਸੜਿਆ ਸਮਾਨ। ਫੋਟੋ: ਰਾਮਕ੍ਰਿਸ਼ਨ

LEAVE A REPLY

Please enter your comment!
Please enter your name here