ਵਿਸ਼ਾ ਗੜੇਮਾਰੀ ਨੇ ਮਚਾਈ ਤਬਾਹੀ

0
52


ਝਨੀਰ (ਸਾਰਾ ਯਹਾ,BPS): ਕੱਲ ਸਾਮ ਨੂੰ ਜਿੱਥੇ ਜਨਤਾ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਇਹ ਮੌਸਮ ਕਿਸਾਨਾਂ ਤੇ ਕਹਿਰ ਵਰਿਆ ਹੈ ਜਿਵੇਂ ਕਿ ਭੰਮੇ ਕਲਾ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਲਾਕ ਪ੍ਰਧਾਨ ਮਨਜੀਤ ਸਿੰਘ ਉੱਲਕ ਨੂੰਕਿਸਾਨਾਂ ਵੱਲੋਂ ਪਿੰਡ ਸੱਦਿਆ ਗਿਆ ਅਤੇ ਨਾਲ ਜਾ ਕੇ ਖੇਤਾਂ ਵਿੱਚ ਫਸਲਾਂ ਦੇ ਨੁਕਸਾਨ ਵੇਖ ਕੇ ਅੱਖਾਂ ਵਿੱਚੋਂ ਅੱਥਰੂ ਵਹਿ ਣ ਲੱਗ ਪਏ ਕਿਉਂਕਿ ਜਿਹੜੇ ਖੇਤਾਂ ਵਿੱਚ ਹਰਿਆਲੀ ਨਾਲ ਜੀ ਲੱਗਦਾ ਸੀ ਉਹ ਅੱਜ ਗੜੇਮਾਰੀ ਨਾਲ ਖਾਲੀ ਹੋ ਗਏ ਹਨ ਜਿਸ ਕਰਕੇ ਕਿਸਾਨ ਸੋਚ ਵਿੱਚ ਹਨ ਕਿ ਹੁਣ ਕੀ ਕਰੀਏ ਨਾ ਤਾਂ ਫਸਲ ਰਹੀ ਅਤੇ ਨਾ ਪਸੂਆ ਨੂੰ ਪੱਠੇ ਪਾਉਣ ਨੂੰ ਰਹੇ ਹਨ ਅਤੇ ਨਾ ਕੋਈ ਸਬਜ਼ੀ ਬਚੀ ਹੈ ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਸਰਕਾਰ ਤੋਂ ਮੰਗ ਕੀਤੀ ਕਿ ਵਿਸ਼ੇਸ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿ ਸੰਕਟ ਵਿੱਚ ਫਸੀ ਹੋਈ ਕਿਸਾਨੀ ਨੂੰ ਬਚਿਆ ਜਾ ਸਕੇ ਤਾਂ ਭੰਮੇ ਕਲਾਂ ਵਿੱਚ ਇੱਕ ਹਜਾਰ ਏਕੜ ਨਰਮਾ ਗੜਿਆਂ ਨਾਲ ਮਰ ਚੁੱਕਾ ਹੈ ਉਥੇ ਝੱਖੜ ਨਾਲ ਲੋਕਾਂ ਦੇ ਘਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ ਇਹ ਮੰਗ ਮਨਜੀਤ ਸਿੰਘ ਉੱਲਕ ਨੇ ਸਰਕਾਰ ਤੋਂ ਮੰਗ ਕੀਤੀ ਹੈ ਜਲਦੀ ਤੋਂ ਜਲਦੀ ਘਰਾਂ ਅਤੇ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਪਿੰਡ ਇਕਾਈ ਦੇ ਪ੍ਰਧਾਨ ਮਿੱਠੂ ਸਿੰਘ ਬੂਟਾ ਸਿੰਘ ਲਾਭ ਸਿੰਘ ਕਾਕਾ ਸਿੰਘ ਸੁਖਵੀਰ ਸਿੰਘ ਅੰਗਰੇਜ਼ ਸਿੰਘ ਬਲਵੀਰ ਸਿੰਘ ਬਾਬੂ ਸਿੰਘ ਕਾਲਾ ਸਿੰਘ ਗੁਰਤੇਜ ਸਿੰਘ ਅਵਤਾਰ ਸਿੰਘ ਗੁਰਵਿੰਦਰ ਸਿੰਘ ਕਾਲਾ ਸਿੰਘ ਭੁਪਿੰਦਰ ਸਿੰਘ ਸੁਰਜੀਤ ਸਿੰਘ ਬਾਗ ਸਿੰਘ ਮੋਹਨ ਸਿੰਘ ਸਵਰਾਜ ਸਿੰਘ ਹਰਨੇਕ ਸਿੰਘ ਜਸਵਿੰਦਰ ਸਿੰਘ ਸੁਖਵਿੰਦਰ ਸਿੰਘ ਮੇਵਾ ਸਿੰਘ ਆਦਿ ਹਾਜ਼ਰ ਸਨ
ਖਾਲੀ ਹੋ ਗਏ ਹਨ

LEAVE A REPLY

Please enter your comment!
Please enter your name here