

ਵਿਸ਼ਵ ਖੂਨਦਾਨੀ ਦਿਵਸ 14 ਜੂਨ ਨੂੰ ਘੋਸ਼ਿਤ ਕੀਤਾ ਗਿਆ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ 100 ਫੀਸਦੀ ਸਵੈ-ਇੱਛਕ ਖੂਨਦਾਨ ਨੀਤੀ ਦੇ ਤਹਿਤ ਖੂਨਦਾਨੀਆਂ ਨੂੰ ਸਨਮਾਨ ਦੇਣ ਅਤੇ ਉਤਸਾਹਿਤ ਕਰਨ ਲਈ ਹਰ ਸਾਲ ਵਿਸ਼ਵ ਖੂਨਦਾਨੀ ਦਿਵਸ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 2004 ਤੋਂ ਹੋਈ, ਵਿਸ਼ਵ ਖੂਨਦਾਨੀ ਦਿਵਸ ਬਲੱਡ ਗਰੁੱਪ ਦੇ ਖੋਜ਼ ਕਰਤਾ ਕਾਰਲ ਲੈਂਡਸਟੀਨਰ ਦੇ ਜਨਮ ਦਿਨ ਨੂੰ ਸਮਰਪਿਤ ਹੈ। ਕਾਰਲ ਲੈਂਡਸਟੀਨਰ ਉੱਘੇ ਜੀਵ ਅਤੇ ਭੌਤਿਕ ਵਿਿਗਆਨੀ ਸਨ। ਉਹਨਾਂ ਦਾ ਜਨਮ 14 ਜੂਨ 1868 ਨੂੰ ਆਸਟਰੇਲੀਆ ਦੇ ਵਿਆਨਾ ਸ਼ਹਿਰ ਵਿਖੇ ਹੋਇਆ। ਪਿਤਾ ਲੀਓਪੋਲਡ ਵਿਆਨਾ ਦੇ ਮਸ਼ਹੂਰ ਪੱਤਰਕਾਰ ਸਨ। ਕਾਰਲ ਲੈਂਡਸਟੀਨਰ ਮਹਿਜ 6 ਸਾਲਾਂ ਦੇ ਸਨ ਜਦੋਂ ਉਹਨਾਂ ਦੇ ਪਿਤਾ ਚੱਲ ਵਸੇ। ਮਾਤਾ ਫੈਨੀ ਨੇ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ। ਇਸ ਮਹਾਨ ਵਿਅਕਤੀ ਨੇ ਆਪਣੀ ਦੁਰਲਭ ਖੋਜ਼ ਰਾਹੀ ਪਤਾ ਲਗਾਇਆ ਕਿ ਹਰ ਵਿਅਕਤੀ ਦਾ ਖੂਨ ਦੂਜੇ ਵਿਅਕਤੀ ਨੂੰ ਨਹੀਂ ਦਿੱਤਾ ਜਾ ਸਕਦਾ। ਕਿਉਂਕਿ ਹਰ ਇੱਕ ਵਿਅਕਤੀ ਦੇ ਖੂਨ ਦਾ ਗਰੁੱਪ ਇੱਕ ਖਾਸ ਕਿਸ਼ਮ ਦਾ ਹੁੰਦਾ ਹੈ। ਸੰਨ 1901’ਚ ਵਿਆਨਾ ਯੂਨੀਵਰਸਿਟੀ ਹਸਪਤਾਲ ਵਿਖੇ ਕਾਰਲ ਲੈਂਡਸਟੀਨਰ ਨੇ ਇਨਸਾਨੀ ਖੂਨ ਦੇ ਏ,ਬੀ,ਓ, ਏਬੀ ਬਲੱਡ ਗਰੁੱਪਾਂ ਦੀ ਅਤੇ ਖੂਨ ਵਿਚਲੇ ਤੱਤ ਆਰ.ਐੱਚ ਫੈਕਟਰ ਦੀ ਖੋਜ਼ ਕੀਤੀ। ਇਸ ਖੋਜ਼ ਸਦਕਾ ਹੀ ਦੁਨੀਆਂ ਭਰ ਵਿੱਚ ਮਰੀਜਾਂ ਦੀ ਜਿੰਦਗੀ ਨੂੰ ਖਤਰੇ ਵਿੱਚ ਪਾਏ ਬਿਨ੍ਹਾਂ ਬਲੱਡ ਟਰਾਂਸਫਿਊਜ਼ਨ ਦਾ ਕੰਮ ਚੱਲ ਰਿਹਾ ਹੈ। ਇੱਥੇ ਹੀ ਬਸ ਨਹੀਂ 1909’ਚ ਇਸ ਵਿਿਗਆਨੀ ਨੇ ਐਰਬਿਨ ਪੂਪਰ ਨਾਮ ਦੇ ਵਿਿਗਆਨੀ ਨਾਲ ਮਿਲ ਕੇ ਪੋਲੀਓ ਵਾਈਰਸ ਦੀ ਖੋਜ਼ ਕੀਤੀ। ਸੰਨ 1930’ਚ ਸਰੀਰ ਵਿਿਗਆਨ ਵਿੱਚ ਕਾਰਲ ਲੈਂਡਸਟੀਨਰ ਨੂੰ ਨੋਬਲ ਪੁਰਸਕਾਰ ਨਾਲ ਨਵਾਜਿਆ ਗਿਆ।26 ਜੂਨ 1943 ਨੂੰ ਨਿਊਯਾਰਕ ਸ਼ਹਿਰ ਵਿਖੇ ਇਹ ਮਹਾਨ ਵਿਿਗਆਨੀ 75 ਸਾਲ ਦੀ ਉਮਰ ਭੋਗ ਕੇ ਸੰਸਾਰ ਨੂੰ ਅਲਵਿਦਾ ਕਹਿ ਗਏ। ਭਾਰਤ ਵਿੱਚ ਬਿਮਾਰੀਆਂ, ਦੁਰਘਟਨਾਵਾਂ, ਗਰਭਵਤੀ ਔਰਤਾਂ ਅਤੇ ਥੈਲੀਸੀਮੀਆਂ ਦੇ ਮਰੀਜਾਂ ਲਈ ਹਰ ਸਾਲ ਲਗਭਗ ਇੱਕ ਕਰੋੜ ਵੀਹ ਲੱਖ ਬਲੱਡ ਯੂਨਿਟ ਦੀ ਲੋੜ ਪੈਂਦੀ ਹੈ। ਦੇਸ਼ ਦੇ ਕਰੀਬ 2800 ਬਲੱਡ ਬੈਂਕਾਂ ਵਿੱਚ ਲਗਭਗ ਨੱਬੇ ਲੱਖ ਯੂਨਿਟ ਉਪਲਬਧ ਹੁੰਦਾ ਹੈ।30 ਲੱਖ ਮਰੀਜਾਂ ਨੂੰ ਸਮੇਂ ਸਿਰ ਬਲੱਡ ਨਹੀਂ ਮਿਲਦਾ।ਇਨ੍ਹਾਂ ਵਿੱਚੋ ਬਹੁਤ ਸਾਰੇ ਮਰੀਜ਼ਾਂ ਦੀ ਖੂਨ ਨਾ ਮਿਲਣ ਕਾਰਨ ਮੌਤ ਹੋ ਜਾਂਦੀ ਹੈ।ਭਾਰਤ ਦੇ ਸਿਰਫ 0.8 ਫੀਸਦੀ ਲੋਕ ਆਪਣੀ ਸਵੈ-ਇੱਛਾ ਨਾਲ ਖੂਨ ਦਾਨ ਕਰਦੇ ਹਨ। ਦੁਨੀਆਂ ਦੇ 73 ਦੇਸ਼ ਅਜਿਹੇ ਹਨ ਜਿੱਥੇ ਮਰੀਜ਼ ਨੂੰ ਖੂਨ ਲਈ ਪਰਿਵਾਰਕ ਮੈਂਬਰ ਜਾਂ ਪੈਸੇ ਲੈਕੇ ਬਲੱਡ ਦੇਣ ਵਾਲਿਆਂ ਤੇ ਨਿਰਭਰ ਰਹਿਣਾ ਪੈਂਦਾ ਹੈ। ਮਹਾਨ ਵਿਗਆਨੀ ਕਾਰਲ ਲੈਂਡੀਸਟੀਨਰ ਦੀ

ਰੋਜ਼ਾਨਾ ਅਣਗਿਣਤ ਜਿੰਦਗੀਆਂ ਨੂੰ ਬਲੱਡ ਟਰਾਂਸਫਿਊਜਨ ਰਾਹੀਂ ਜਾਨ ਬਚਾਉਂਣ ਵਾਲੀ ਖੋਜ਼ ਵਿੱਚ ਯੋਗਦਾਨ ਪਾਉਣ ਲਈ ਸਭ ਨੂੰ ਸਵੈ-ਇੱਛਕ ਖੂਨਦਾਨੀ ਬਣਨਾ ਚਾਹੀਦਾ ਹੈ। 18 ਤੋਂ 65 ਸਾਲ ਤੱਕ ਦਾ ਹਰ ਵਿਅਕਤੀ ਖੂਨ ਦਾਨ ਕਰ ਸਕਦਾ ਹੈ। ਖੂਨਦਾਨ ਨਾਲ ਸਰੀਰ ਵਿੱਚ ਕੋਈ ਵੀ ਕਮਜੋਰੀ ਨਹੀਂ ਆਉਂਦੀ। ਹਰ 90 ਦਿਨਾਂ ਬਾਅਦ ਦੁਆਰਾ ਖੂਨ ਦਾਨ ਕੀਤਾ ਜਾ ਸਕਦਾ ਹੈ। ਬਲੱਡ ਬੈਂਕ ਜਾਂ ਖੂਨਦਾਨ ਕੈਂਪ ਵਿੱਚ ਇੱਕ ਨਿਯਮਤ ਜਾਂਚ ਤੋਂ ਬਾਅਦ ਖੂਨਦਾਨ ਕਰਵਾਇਆ ਜਾਂਦਾ ਹੈ। ਖੂਨਦਾਨ ਨੂੰ ਮਹਾਂਦਾਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਇੱਕ ਅਜਿਹਾ ਪਰਉਪਕਾਰ ਹੈ, ਜੋ ਆਪਣੇ ਆਪ ਵਿੱਚ ਵੱਡਾ ਸਨਮਾਨ ਹੈ ਅਤੇ ਖੂਨਦਾਨ ਤੋਂ ਬਾਅਦ ਮਾਨਸਿਕ ਸ਼ਾਂਤੀ ਦਾ ਅਹਿਸਾਸ ਹੰਦਾ ਹੈ। ਪਿਛਲੇ ਦੋ ਦਹਾਕਿਆਂ ਤੋਂ ਵਿਸ਼ਵ ਸਿਹਤ ਸੰਗਠਨ ਸਵੈ-ਇੱਛਕ ਖੂਨ ਦਾਨ ਪ੍ਰਤੀ ਬਹੁਤ ਸੰਜੀਦਾ ਹੈ।ਸੰਗਠਨ ਚਾਹੰਦਾ ਹੈ ਕਿ ਵਿਸ਼ਵ ਦੇ ਸਾਰੇ ਦੇਸ਼ ਸਵੈ-ਇੱਛਕ ਖੂਨ ਦਾਨ ਦੀ ਨੀਤੀ ਨੂੰ ਲਾਗੂ ਕਰਨ ਤਾਂ ਜੋ ਖੂਨ ਦੀ ਲੋੜ ਪੈਣ ਤੇ ਖੂਨ ਦੇ ਬਦਲੇ ਪੈਸੇ ਦੇਣ ਦੀ ਜ਼ਰੂਰਤ ਨਾ ਪਏ।ਬਲੱਡ ਬੈਂਕ ਦੁਆਰਾ ਲਏ ਜਾਦੇ ਰੂਪਏ ਉਹ ਬਲੱਡ ਦੇ ਪੈਸੇ ਨਾ ਹੋਕੇ ਬਲੱਡ ਟੈਸਟਾਂ ਅਤੇ ਸਰਵਿਸ ਚਾਰਜ ਦੇ ਪੈਸੇ ਹੁੰਦੇ ਹਨ। ਹੁਣ ਤੱਕ ਭਾਰਤ, ਬ੍ਰਾਜਿਲ, ਆਸਟਰੇਲੀਆ ਅਤੇ ਤੇਜਾਨੀਆਂ ਸਿਹਤ 57 ਦੇਸ਼ਾਂ ਨੇ਼ ਸਵੈ-ਇੱਛਕ ਖੂਨਦਾਨ ਦੀ ਨੀਤੀ ਤੇ ਅਮਲ ਕੀਤਾ ਹੈ।ਆਓ ਆਪਾਂ ਸਾਰੇ ਮਿਲ ਕੇ ਹੱਭਲਾਂ ਮਾਰੀਏ ਤਾਂ ਜੋ ਖੂਨਦਾਨ ਮੁਹਿੰਮ ਇੱਕ ਬੇਮਿਸਾਲ ਲਹਿਰ ਬਣ ਜਾਵੇ ਅਤੇ ਖੂਨ ਦੀ ਕਮੀ ਨਾਲ ਕੋਈ ਵੀ ਕੀਮਤੀ ਜਾਨ ਹੱਥੋਂ ਨਾ ਨਿੱਕਲੇ।ਮਨੀਸ਼ ਗਰਗ
ਮਨੀਸ਼ ਗਰਗ
ਬਲੱਡ ਹੈੱਲਪਲਾਈਨ ਯੂਨਿਟ, ਸਰਦੂਲਗੜ੍ਹ (ਮਾਨਸਾ)
ਮੋਬਾਇਲ : 92169-07421























