ਕਿਸਾਨਾਂ ਨੇ ਕੋਆਪਰੇਟਿਵ ਬੈਂਕ ਅੱਗੇ ਮਾਰਿਆ ਧਰਨਾ ਮਾਮਲਾ ਕਿਸਾਨੀ ਮੰਗਾਂ ਦਾ

0
3

ਮਾਨਸਾ, 28 ਮਈ – ਬੈਂਕਾਂ ਨਾਲ ਸਬੰਧਿਤ ਕਿਸਾਨ ਮਸਲਿਆਂ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਸੈਂਕੜੇ ਕਿਸਾਨਾਂ ਨੇ ਮਾਨਸਾ ਸ਼ਹਿਰ ਵਿਚ ਸਥਿਤ ਕੋਆਪਰੇਟਿਵ ਬੈਂਕ ਅੱਗੇ ਧਰਨਾ ਦੇ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕੜਾਕੇ ਦੀ ਗਰਮੀ ਦੌਰਾਨ ਲੱਗੇ ਰੋਸ ਧਰਨੇ ਸਮੇਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਜ਼ੋਰਦਾਰ ਮੰਗ ਕੀਤੀ ਕਿ ਕਿਸਾਨਾਂ ਨੂੰ ਸੁਸਾਇਟੀਆਂ ਰਾਹੀਂ ਦਿੱਤੇ ਜਾਂਦੇ ਫਸਲੀ ਕਰਜੇ ਤਹਿ ਕੀਤੇ ਹੋਏ 14 ਹਜ਼ਾਰ ਪ੍ਰਤੀ ਏਕੜ ਦਿੱਤੇ ਜਾਣ, ਬੈਂਕਾਂ ਵੱਲੋਂ ਕਿਸਾਨਾਂ ਨੂੰ ਕਰਜੇ ਦੇਣ ਸਮੇਂ ਖਾਲੀ ਲਏ ਹੋਏ ਬੈਂਕਾਂ ਦੇ ਚੈÎੱਕ ਵਾਪਸ ਕੀਤੇ ਜਾਣ ਅਤੇ ਸਮੁੱਚੇ ਕਿਸਾਨੀ ਕਰਜੇ ਮੁਆਫ ਕੀਤੇ ਜਾਣ। ਕਿਸਾਨ ਆਗੂ ਨੇ ਦੱਸਿਆ ਕਿ ਕਿਸਾਨਾਂ ਨੂੰ ਮਿਲਦੇ ਫਸਲੀ ਕਰਜੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ। 14 ਹਜ਼ਾਰ ਦੀ ਬਜਾਇ ਘੱਟ ਦਿੱਤੇ ਜਾ ਰਹੇ ਹਨ ਜਿਸ ਨਾਲ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਅਜਿਹਾ ਜਾਨ ਬੁੱਝ ਕੇ ਕਰ ਰਹੀ ਹੈ ਤਾਂ ਜੋ ਸਹਿਕਾਰੀ ਸੁਸਾਇਟੀਆਂ ਦਾ ਭੋਗ ਪਾਇਆ ਜਾ ਸਕੇ ਅਜਿਹਾ ਹੋਣ ਨਾਲ ਕਿਸਾਨ Image result for cooperative bank in mansa dharnaਸਿਰਫ ਆੜ੍ਹਤੀਆਂ ਤੇ ਨਿਰਭਰ ਹੋ ਕੇ ਰਹਿ ਜਾਣਗੇ। ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਕਿਸਾਨਾਂ ਨਾਲ ਕਰਜਾ ਮੁਆਫੀ ਦੇ ਕੀਤੇ ਵਾਅਦਿਆਂ ਤੋਂ ਸਰਕਾਰ ਭੱਜ ਚੁੱਕੀ ਹੈ। ਸਗੋਂ ਹਰ ਰੋਜ਼ ਕਿਸਾਨ ਵਿਰੋਧੀ ਫੈਸਲੇ ਲਏ ਜਾ ਰਹੇ ਹਨ। ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਕਿਸਾਨਾਂ ਨਾਲ ਕੀਤੇ ਵਾਅਦਿਅ ਤੇ ਅਮਲ ਕਰੇ ਅਤੇ 1 ਜੂਨ ਤੋਂ 15 ਜੂਨ ਤੱਕ ਨਹਿਰੀ ਪਾਣੀ ਦੀ ਕੀਤੀ ਜਾ ਰਹੀ ਬੰਦੀ ਦਾ ਫੈਸਲਾ ਵਾਪਸ ਲਵੇ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਗਰਮੀ ਨਾਲ ਬਰਬਾਦ ਹੋਣ ਤੋਂ ਬਚ ਸਕਣ। ਇਸ ਮੌਕੇ ਜੋਗਿੰਦਰ ਸਿੰਘ ਦਿਆਲਪੁਰਾ, ਜਗਦੇਵ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਰੁਮਾਣਾ, ਉਤਮ ਸਿੰਘ ਰਾਮਾਨੰਦੀ, ਭੋਲਾ ਸਿੰਘ ਮਾਖਾ, ਮਲਕੀਤ ਸਿੰਘ ਕੋਟਧਰਮੂ, ਚਾਨਣ ਸਿੰਘ ਜਟਾਣਾ, ਜਗਸੀਰ ਸਿੰਘ ਦੋਦੜਾ, ਮੇਜਰ ਸਿੰਘ ਗੋਬਿੰਦਪੁਰਾ ਨੇ ਸੰਬੋਧਨ ਕੀਤਾ।

EDITED BY : SARA YAHA | | Last Updated : 28 May 2018


 

LEAVE A REPLY

Please enter your comment!
Please enter your name here