

ਮਾਨਸਾ, 06 ਜੂਨ,(ਸਾਰਾ ਯਹਾ,(ਬਲਜੀਤ ਸ਼ਰਮਾ) : ਸ਼ਹਿਰ ਦੇ ਵਾਰਡ ਨੰਬਰ 7, ਕੋਟ ਦਾ ਟਿੱਬਾ ਵਿਖੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਪਿਛਲੇ 20 ਦਿਨਾਂ ਤੋਂ ਲੋਕਾਂ ਨੇ ਧਰਨਾ ਦਿੱਤਾ ਹੋਇਆ ਸੀ ਜਿਸ ਦੇ ਆਧਾਰ ਤੇ ਲੋਕਾਂ ਦੀ ਮੰਗ ਨੂੰ ਵੇਖਦਿਆਂ ਉਕਤ ਸ਼ਰਾਬ ਦਾ ਠੇਕਾ ਬੰਦ ਕਰਵਾ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਮਾਨਸਾ ਨੂੰ ਇਹ ਠੇਕਾ ਬੰਦ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਉਪਰੰਤ ਕਾਰਵਾਈ ਕਰਦਿਆਂ ਅੱਜ ਉਕਤ ਠੇਕੇ ਨੂੰ ਬੰਦ ਕਰਵਾ ਕੇ ਸਟਾਕ ਚੁੱਕਵਾ ਦਿੱਤਾ ਗਿਆ ਹੈ।























