

ਮਲੇਰਕੋਟਲਾ: ਜ਼ਿਲ੍ਹਾ ਸੰਗਰੂਰ ਦੇ ਮਲੇਰਕੋਟਲਾ ਤੋਂ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ।

2
ਇੱਥੇ ਤਬੇਲੇ ਵਿੱਚ ਬੱਝੀਆਂ ਕਰੀਬ 100 ਮੱਝਾਂ ਤੇ ਗਾਵਾਂ ਦੀ ਮੌਤ ਹੋ ਗਈ।

3
ਮੌਕੇ ‘ਤੇ ਡਾਕਟਰਾਂ ਦੀ ਟੀਮ ਪਹੁੰਚੀ ਹੈ ਪਰ ਪਸ਼ੂਆਂ ਨੂੰ ਬਚਾਇਆ ਨਹੀਂ ਜਾ ਸਕਿਆ।

4
ਡਾਕਟਰ ਮਾਮਲੇ ਦੀ ਜਾਂਚ ਕਰ ਰਹੇ ਹਨ। ਹਾਲੇ ਵੀ ਬਹੁਤ ਸਾਰੀਆਂ ਮੱਝਾਂ-ਗਾਵਾਂ ਤੜਫ਼-ਤੜਫ਼ ਕੇ ਆਪਣੀ ਜਾਨ ਦੇ ਰਹੀਆਂ ਹਨ।

5
ਤਬੇਲੇ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਨੇ ਮੱਝਾਂ ਦੇ ਇਲਾਜ ਲਈ ਕਰੀਬ ਇੱਕ ਲੱਖ ਦੀ ਦਵਾਈ ਲਿਆਂਦੀ ਹੈ ਪਰ ਕੋਈ ਫ਼ਰਕ ਨਹੀਂ।

6
ਕਿਸੇ ਵੀ ਪਸ਼ੂ ਦੀ ਜਾਨ ਬਚਦੀ ਨਜ਼ਰ ਨਹੀਂ ਆ ਰਹੀ।























