3 ਡੀ ਪ੍ਰੋਜੈਕਟ ਦੀ ਸਫ਼ਲਤਾ ਨੂੰ ਵੇਖਦਿਆਂ ਚਕੇਰੀਆਂ ਰੋਡ ਤੇ ਬਣਾਇਆ ਇਕ ਹੋਰ ਐਮ.ਆਰ.ਐਫ਼. ਸੈਂਟਰ –

0
53

ਮਾਨਸਾ, 30 ਮਈ(ਸਾਰਾ ਯਹਾ,(ਬਲਜੀਤ ਸ਼ਰਮਾ): ਮਾਨਸਾ ਵਿਖੇ ਚਲਾਏ ਗਏ ਪ੍ਰੋਜੈਕਟਰ 3-ਡੀ ਜਿਸ ਦਾ ਮੰਤਵ ਕੂੜੇ ਨੂੰ ਤਿੰਨ ਵੱਖ-ਵੱਖ ਭਾਗਾਂ ਵਿਚ ਵੰਡ ਕੇ ਉਸ ਦੀ ਮੁੜ ਵਰਤੋ ਕਰਨਾ ਹੈ। ਇਸੇ ਤਹਿਤ ਮਾਨਸਾ ਵਿਖੇ ਛੱਪੜ ਦੇ ਨੇੜੇ ਮਟੀਰੀਅਲ ਰਿਸੀਵਿੰਗ ਫੈਕਟਰੀ ਬਣਾਈ ਗਈ ਹੈ ਜਿੱਥੇ ਕੂੜੇ ਦੀ ਵੰਡ ਕਰਕੇ ਉਸ ਨੁੂੰ ਖਾਦ ਅਤੇ ਮੁੜ ਵਰਤੋ ਵਿਚ ਲਿਆਉਣ ਯੋਗ ਬਣਾਇਆ ਜਾਂਦਾ ਹੈ।
ਇਸੇ ਲੜੀ ਤਹਿਤ ਚਕੇਰੀਆਂ ਰੋਡ ਵਿਖੇ ਇਕ ਹੋਰ ਐਮ.ਆਰ.ਐਫ਼. ਸੈਂਟਰ ਬਣਾਇਆ ਗਿਆ ਹੈ ਜਿੱਥੇ ਕੂੜਾ ਇਕੱਠਾ ਕਰਨ ਲਈ 17 ਰੇਹੜ੍ਹੀਆਂ ਲਗਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਇਨ੍ਹਾਂ ਰੇਹੜੀਆਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਰੇਹੜੀਆਂ ਰਾਹੀਂ ਵਾਰਡ ਨੰਬਰ 20, 21, 22, 23, 24 ਅਤੇ 11 ਨੰਬਰ ਵਾਰਡ ਦੇ ਕੁਝ ਹਿੱਸਿਆਂ ਵਿਚੋਂ ਕੂੜਾ ਇਕੱਠਾ ਕਰਕੇ ਐਮ.ਆਰ.ਐਫ਼. ਸੈਂਟਰ ਵਿਖੇ ਜਮ੍ਹਾਂ ਕੀਤਾ ਜਾਵੇਗਾ ਜਿੱਥੇ 8 ਕਰਮਚਾਰੀ ਇਸ ਕੂੜੇ ਨੂੰ ਤਿੰਨ ਅਲੱਗ ਅਲੱਗ ਭਾਗਾਂ ਵਿਚ ਵੰਡਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 4 ਸੁਪਰਵਾਈਜ਼ਰ ਇਸ ਐਮ.ਆਰ.ਐਫ਼. ਸੈਂਟਰ ਨੂੰ ਚਲਾਉਣ ਲਈ ਲਗਾਏ ਗਏ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਦਾ ਕੂੜਾ ਤਿੰਨ ਰੰਗ ਦੇ ਡਸਟਬਿੰਨ ਚਿੱਟਾ, ਹਰਾ ਤੇ ਲਾਲ ਵਿਚ ਪਾਉਣ ਲਈ ਕਿਹਾ ਗਿਆ ਹੈ। ਚਿੱਟੇ ਰੰਗ ਦਾ ਡਸਟਬਿੰਨ ਵਿਚ ਗਊਆਂ ਦਾ ਚਾਰਾ, ਹਰੇ ਰੰਗ ਦੇ ਡਸਟਬਿੰਨ ਵਿਚ ਗਿੱਲਾ ਕੂੜਾ ਅਤੇ ਲਾਲ ਰੰਗ ਦੇ ਡਸਟਬਿੰਨ ਸੁੱਕੇ ਕੂੜੇ ਲਈ ਵਰਤੋ ਵਿਚ ਲਿਆਂਦਾ ਜਾਂਦਾ ਹੈ।
  ਉਨ੍ਹਾਂ ਦੱਸਿਆ ਕਿ ਗਊਆਂ ਦੇ ਨਾ ਖਾਣ ਯੋਗ ਗਿੱਲੇ ਕੂੜੇ ਅਤੇ ਕੁਦਰਤੀ ਗਲਣ ਯੋਗ ਵਸਤਾਂ ਨੂੰ ਖੱਡਿਆਂ ਵਿੱਚ ਪਾ ਕੇ ਖਾਦ ਬਣਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਲਾਲ ਡੱਬੇ ਵਿੱਚੋਂ ਨਿਕਲੇ ਸਮਾਨ ਨੂੰ ਐਮ.ਆਰ.ਐਫ. (ਮਾਨਸਾ ਰੀਸਾਇਕਲ ਫੈਕਟਰੀ) ਵਿੱਚ ਲਿਜਾ ਕੇ ਮੁੜ ਵਰਤੋਂ ਲਈ ਤਿਆਰ ਕੀਤਾ ਜਾ ਸਕਦਾ ਹੈ
            ਚਿੱਟੇ ਡਸਟਬਿੰਨ ਦਾ ਖਾਣਯੋਗ ਪਦਾਰਥ ਮਾਨਸਾ ਗਊਸ਼ਾਲਾ ਵੱਲੋਂ ਦਿਨ ਵਿਚ ਦੋ ਵਾਰ ਇਕੱਠਾ ਕੀਤਾ ਜਾਂਦਾ ਹੈ ਅਤੇ ਵਾਟਰ ਵਰਕਸ ਰੋਡ ਤੇ ਮਾਨਸਾ ਗਊਸ਼ਾਲਾ ਵਿਖੇ ਗਊਆਂ ਨੂੰ ਚਾਰੇ ਦੇ ਤੌਰ ਤੇ ਪਾਇਆ ਜਾਂਦਾ ਹੈ। 
 ਹਰੇ ਡਸਟਬਿੰਨ ਦਾ ਖਾਦ ਲਈ ਵਰਤੋ ਵਿਚ ਆਉਣ ਵਾਲਾ ਇਸ ਦੇ ਲਈ ਸਪੈਸ਼ਲ ਤੌਰ ਤੇ ਬਣੇ ਇਕ ਖੱਡੇ ਵਿਚ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਲਈ 4ਫੁੱਟ ਡੂੰਘੇ 12 ਖੱਡੇ 10 X 3 ਦੇ ਬਣਾਏ ਗਏ ਹਨ। ਇਨ੍ਹਾਂ ਵਿਚੋਂ ਇਕ ਖੱਡਾ 4 ਵਾਰਡਾਂ ਵਿਚੋਂ ਇਕੱਠੇ ਕੀਤੇ ਖਾਦ ਲਈ ਵਰਤੋ ਵਿਚ ਆਉਣ ਵਾਲੇ ਕੂੜੇ ਲਈ ਪਿਛਲੇ 15 ਦਿਨਾਂ ਤੋਂ ਭਰਿਆ ਗਿਆ ਹੈ ਅਤੇ ਇਸ ਨੂੰ 90 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਕੂੜਾ ਕੰਪੋਸਟ ਖਾਦ ਲਈ ਸੈਂਪਲ ਦੇ ਤੌਰ ਤੇ ਲੈਬੋਰੇਟਰੀ ਵਿਚ ਭੇਜਿਆ ਜਾਵੇਗਾ। ਇਸ ਉਪਰੰਤ ਖਾਦ ਨੂੰ ਪੈਕ ਕਰਕੇ ਵਪਾਰਕ ਤੌਰ ਤੇ ਵੇਚਿਆ ਜਾਵੇਗਾ। 
     ਉਨ੍ਹਾਂ ਦੱਸਿਆ ਕਿ ਲਾਲ ਰੰਗ ਦੇ ਡਸਟਬਿੰਨ ਵਿਚਲਾ ਕੂੜਾ ਮੁੜ ਵਰਤੋ ਵਿਚ ਆਉਣ ਵਾਲੇ ਅਤੇ ਨਾ ਵਰਤੋ ਵਿਚ ਆਉਣ ਵਾਲੇ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ।  ਮੁੜ ਵਰਤੋ ਵਿਚ ਆਉਣ ਵਾਲਾ ਕੂੜਾ ਕਬਾੜੀਆਂ ਨੂੰ ਵੇਚ ਦਿੱਤਾ ਜਾਂਦਾ ਹੈ ਅਤੇ ਵਰਤੋ ਵਿਚ ਨਾ ਆਉਣ ਵਾਲਾ ਕੂੜਾ ਖਤਮ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਿੱਧੇ ਤੌਰ ਤੇ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।

LEAVE A REPLY

Please enter your comment!
Please enter your name here