

ਚੰਡੀਗੜ੍ਹ: ਚੋਣ ਕਮਿਸ਼ਨ ਨੇ ਅੰਕੜੇ ਪੇਸ਼ ਕੀਤੇ ਹਨ ਜਿਨ੍ਹਾਂ ਮੁਤਾਬਕ ਵੀਵੀਪੈਟ ਪਰਚੀਆਂ ਤੇ ਈਵੀਐਮ ਗਿਣਤੀ ਵਿਚਾਲੇ ਇੱਕ ਵੀ ਵੋਟ ਬੇਮੇਲ ਨਹੀਂ ਸੀ। ਮੀਡੀਆ ਰਿਪੋਰਟ ਮੁਤਾਬਕ ਸਾਰੇ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਨੇ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਸਬੰਧਤ ਰਿਪੋਰਟ ਸੌਂਪ ਦਿੱਤੀ ਹੈ।
ਮੁੱਖ ਚੋਣ ਅਧਿਕਾਰੀਆਂ ਮੁਤਾਬਕ 20,625 ਵੀਵੀਪੈਟ ਵਿੱਚੋਂ ਇੱਕ ਵੀ ਮਿਲਾਨ ਗ਼ਲਤ ਸਾਬਤ ਨਾ ਹੋਣ ਦੀ ਰਿਪੋਰਟ ਹੈ। ਆਮ ਚੋਣਾਂ ਵਿੱਚ ਚੋਣ ਕਮਿਸ਼ਨ ਵੱਲੋਂ 22.3 ਬੈਲੇਟ ਯੂਨਿਟ, 16.3 ਲੱਖ ਕੰਟਰੋਲ ਯੂਨਿਟ ਤੇ 17.3 ਲੱਖ ਵੀਵੀਪੈਟ ਦਾ ਇਸਤੇਮਾਲ ਕੀਤਾ ਗਿਆ।

President of India✔@rashtrapatibhvn
The Chief Election Commissioner, Shri Sunil Arora, accompanied by Election Commissioners Shri Ashok Lavasa and Shri Sushil Chandra, called on President Kovind at Rashtrapati Bhavan2,4442:05 PM – May 25, 2019360 people are talking about thisTwitter Ads info and privacy
ਦੱਸ ਦੇਈਏ ਇਨ੍ਹਾਂ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਨੇ ਈਵੀਐਮਜ਼ ਤੇ ਵੀਵੀਪੈਟ ਮਸ਼ੀਨਾਂ ਦੀ ਭਰੋਸੇਯੋਗਤਾ ‘ਤੇ ਸਵਾਲ ਚੁੱਕੇ ਸੀ ਜਿਸ ਪਿੱਛੋਂ ਸੁਪਰੀਮ ਕੋਰਟ ਨੇ ਪ੍ਰਤੀ ਵਿਧਾਨ ਸਭਾ ਹਲਕੇ ਇੱਕ ਵੀਵੀਪੈਟ ਦੀ ਬਜਾਏ ਪੰਜ ਪੋਲਿੰਗ ਸਟੇਸ਼ਨਾਂ ‘ਚ ਵੀਵੀਪੈਟ ਮਸ਼ੀਨਾਂ ਦੀ ਗਿਣਤੀ ਕਰਨ ਦਾ ਹੁਕਮ ਦਿੱਤਾ ਸੀ।























