

ਨਵੀਂ ਦਿੱਲੀ: ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ ਖ਼ਬਰ ਸੱਚੀ ਨਹੀਂ ਹੈ, ਇਸ ਦਾ ਦਾਅਵਾ ਪਾਰਟੀ ਦੇ ਸੀਨੀਅਰ ਨੇਤਾ ਨੇ ਕੀਤਾ ਹੈ। ਪਹਿਲਾਂ ਖ਼ਬਰ ਸੀ ਕਿ ਰਾਹੁਲ ਗਾਂਧੀ ਅਸਤੀਫ਼ੇ ਦੀ ਪੇਸ਼ਕਸ਼ ਕਰ ਰਹੇ ਹਨ ਅਤੇ ਕਾਂਗਰਸੀ ਨੇਤਾਵਾਂ ਨੇ ਉਨ੍ਹਾਂ ਦਾ ਅਸਤੀਫ਼ਾ ਖਾਰਜ ਕਰ ਦਿੱਤਾ ਹੈ।

Delhi: Congress President Rahul Gandhi, General Secretary Priyanka Gandhi Vadra, UPA chairperson Sonia Gandhi and other party leaders leave after the CWC meeting concludes.2913:02 PM – May 25, 201972 people are talking about thisTwitter Ads info and privacy
ਪਰ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਾਫ ਕੀਤਾ ਹੈ ਕਿ CWC ਦੀ ਮੀਟਿੰਗ ‘ਚ ਹਾਰ ‘ਤੇ ਮੰਥਨ ਗਿਆ। ਕਾਂਗਰਸ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਨੇ ਵੀ ਰਾਹੁਲ ਗਾਂਧੀ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ ਦੀਆਂ ਖ਼ਬਰਾਂ ਨੂੰ ਮੁੱਢੋਂ ਨਕਾਰ ਦਿੱਤਾ। ਬੈਠਕ ਦੌਰਾਨ ਰਾਹੁਲ ਦੇ ਦਫ਼ਤਰ ‘ਚ ਕੰਮ ਕਰਨ ਵਾਲਿਆਂ ‘ਤੇ ਸਵਾਲ ਉੱਠੇ ਹਨ।

#WATCH Ambika Soni, Congress on whether party president Rahul Gandhi’s leadership was questioned at the CWC meeting says, “Not at all.”3543:19 PM – May 25, 2019154 people are talking about thisTwitter Ads info and privacy
ਪਾਰਟੀ ਲੀਡਰਾਂ ਨੇ ਕਿਹਾ ਕਿ ਰਾਹੁਲ ਲਈ ਕੰਮ ਕਰਨ ਵਾਲੇ ਕਈ ਮੁਲਾਜ਼ਮ ਖੱਬੇ ਪੱਖੀ ਵਿਚਾਰਧਾਰਾ ਤੋਂ ਪ੍ਰੇਰਿਤ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ‘ਚ ਯੂਪੀਏ ਨੂੰ ਸਿਰਫ਼ 87 ਸੀਟਾਂ ਮਿਲੀਆਂ ਹਨ। ਚਾਰ ਸੂਬਿਆਂ ਵਿੱਚ ਆਪਣੀ ਸਰਕਾਰ ਹੋਣ ਦੇ ਬਾਵਜੂਦ ਕਾਂਗਰਸ ਦਾ ਦੇਸ਼ ਵਿੱਚ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ, ਜਿਸ ਕਰਕੇ ਰਾਹੁਲ ਗਾਂਧੀ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ ਦੀਆਂ ਖ਼ਬਰਾਂ ਆ ਰਹੀਆਂ ਹਨ। ਪਰ ਕਾਂਗਰਸ ਕੁਝ ਹੀ ਸਮੇਂ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਹੋਰ ਜਾਣਕਾਰੀ ਦੇਵੇਗੀ।























