

ਚੰਡੀਗੜ੍ਹ (ਸਾਰਾ ਯਹਾ) : ਡੇਰਾ ਸਿਰਸਾ ਵਿੱਚ ਚੱਲ ਰਹੇ ਹਸਪਤਾਲਾਂ ‘ਤੇ ਹੁਣ ਸਰਕਾਰੀ ਕਬਜ਼ਾ ਰਹੇਗਾ। ਇਨ੍ਹਾਂ ਹਸਪਤਾਲਾਂ ਨੂੰ ਸਿਰਸਾ ਦੇ ਸਿਵਲ ਸਰਜਨ ਵੱਲੋਂ ਚਲਾਇਆ ਜਾਵੇਗਾ। ਉਹ ਹੁਕਮ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਦਿੱਤੇ ਹਨ।
ਹਾਈਕੋਰਟ ਨੇ ਅੱਜ ਸੁਣਵਾਈ ਦੌਰਾਨ ਸਿਵਲ ਸਰਜਨ ਸਿਰਸਾ ਨੂੰ ਡੇਰੇ ਵਿੱਚ ਚੱਲ ਰਹੇ ਹਸਪਤਾਲ ਤੇ ਮੈਡੀਕਲ ਇੰਸਟੀਚਿਊਟ ਬਾਰੇ ਸਟੇਟਸ ਰਿਪੋਰਟ ਫਾਈਲ ਕਰਨ ਨੂੰ ਕਿਹਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਇਸ ਕੇਸ ਦਾ ਫੈਸਲਾ ਨਹੀਂ ਹੋ ਜਾਂਦਾ, ਡੇਰੇ ਵਿੱਚ ਚੈਰੀਟੇਬਲ ਹਸਪਤਾਲ ਤੇ ਇੰਸਟੀਚਿਊਟਸ ਨੂੰ ਸਿਵਲ ਸਰਜਨ ਸਿਰਸਾ ਦੀ ਦੇਖਰੇਖ ਵਿੱਚ ਚਲਾਇਆ ਜਾਵੇਗਾ।
ਹਾਈਕੋਰਟ ਨੇ ਸਿਵਲ ਸਰਜਨ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਹਸਪਤਾਲ ਵਿੱਚ ਡਾਕਟਰ ਤੇ ਬਾਕੀ ਸਟਾਫ ਦੀ ਕੁਆਲੀਫਿਕੇਸ਼ਨ ‘ਤੇ ਵੀ ਰਿਪੋਰਟ ਫਾਈਲ ਕੀਤੀ ਜਾਵੇ। ਡੇਰਾ ਸਿਰਸਾ ਨੇ ਓਰੀਐਂਟਲ ਬੈਂਕ ਆਫ ਕਾਮਰਸ ਤੋਂ ਨੌਂ ਕਰੋੜ ਰੁਪਏ ਦਾ ਕਰ਼ ਲਿਆ ਸੀ ਜੋ ਵਾਪਸ ਨਾ ਕਰਨ ‘ਤੇ ਹਾਈਕੋਰਟ ਨੇ ਬੈਂਕ ਨੂੰ ਡੇਰੇ ਦੇ ਵੇਅਰ ਹਾਊਸ ਵਿੱਚ ਪਈਆਂ ਚੀਜ਼ਾਂ ਦੀ ਨਿਲਾਮੀ ਕਰਨ ਦੇ ਹੁਕਮ ਦਿੱਤੇ ਹਨ।
ਰਾਮ ਰਹੀਮ ਕਿਉਂ ਨਹੀਂ ਪੰਚਕੂਲਾ ਦੰਗਿਆਂ ਦਾ ਮੁਲਜ਼ਮ?
ਇਹ ਸਵਾਲ ਅੱਜ ਹਰਿਆਣਾ ਪੁਲਿਸ ਤੇ ਹਾਈਕੋਰਟ ਦੇ ਮਿੱਤਰ ਵਕੀਲ ਅਨੁਪਮ ਗੁਪਤਾ ਨੇ ਫਿਰ ਚੁੱਕਿਆ ਹੈ। ਇਸ ਵਾਰ ਜਵਾਬ ਦੇਣ ਲਈ ਆਰੂਸ਼ੀ ਤਲਵਾੜ ਮਾਮਲੇ ਦੇ ਵਕੀਲ ਤਨਵੀਰ ਅਹਿਮਦ ਮੀਰ ਅੱਗੇ ਆਏ। ਰਾਮ ਰਹੀਮ ਦਾ ਬਚਾਓ ਕਰਨ ਲਈ ਹਰ ਮਾਮਲੇ ਵਿੱਚ ਹੁਣ ਤਨਵੀਰ ਅਹਿਮਦ ਮੀਰ ਚੰਡੀਗੜ੍ਹ ਤੇ ਪੰਚਕੂਲਾ ਆਉਣਗੇ।
EDITED BY : SARA YAHA | | Last Updated : 25 May 2018























