ਤਾਜ਼ਾ ਸਰਵੇਖਣ ‘ਚ ਵੱਡਾ ਖੁਲਾਸਾ: ਮਿਸ਼ਨ 2019 ਬੀਜੇਪੀ ਲਈ ਔਖਾ !

0
2

ਨਵੀਂ ਦਿੱਲੀ: *ਸਾਰਾ ਯਹਾ* ਨੇ ਸਰਵੇਖਣ ਏਜੰਸੀ ਸੀਏਐਸਡੀਐਸ ਨਾਲ ਮਿਲ ਕੇ ਬਹੁਤ ਵੱਡਾ ਸਰਵੇਖਣ ਕੀਤਾ। ਇਸ ਮੁਤਾਬਕ ਸਾਲ 2014 ਵਿੱਚ ਵੱਡੇ ਫਰਕ ਨਾਲ ਬਹੁਮਤ ਹਾਸਲ ਕਰ ਸੱਤਾ ਵਿੱਚ ਆਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਜਾਦੂ ਘਟ ਗਿਆ ਹੈ। ਸਰਵੇਖਣ ਮੁਤਾਬਕ ਨਰੇਂਦਰ ਮੋਦੀ 2019 ਵਿੱਚ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬੈਠ ਸਕਦੇ ਹਨ ਪਰ, ਉੱਥੇ ਹੀ ਇਹ ਵੀ ਸਾਫ਼ ਹੋਇਆ ਹੈ ਕਿ ਭਾਜਪਾ ਇਕੱਲੇ ਆਪਣੇ ਦਮ ‘ਤੇ ਸਰਕਾਰ ਨਹੀਂ ਬਣਾ ਸਕੇਗੀ, ਸਗੋਂ ਉਸ ਨੂੰ ਬਹੁਮਤ ਜੁਟਾਉਣ ਲਈ ਸਾਥੀਆਂ ਦੀ ਲੋੜ ਹੋਵੇਗੀ।

ਯੂਪੀਏ ਦੇ ਵੋਟ ਅਨੁਪਾਤ ‘ਚ ਵੱਡਾ ਇਜ਼ਾਫਾ

19 ਸੂਬਿਆਂ ਵਿੱਚ ਕੀਤੇ ਗਏ ਸਰਵੇਖਣ ਮੁਤਾਬਕ ਜੇਕਰ ਹੁਣੇ ਚੋਣਾਂ ਹੁੰਦੀਆਂ ਹਨ ਤਾਂ ਐਨਡੀਏ ਦੇ ਹਿੱਸੇ 37%, ਯੂਪੀਏ ਦੇ ਹਿੱਸੇ 31% ਤੇ ਹੋਰਾਂ ਦੇ ਹਿੱਸੇ 32% ਵੋਟ ਸ਼ੇਅਰ ਜਾਵੇਗਾ। ਸਾਲ 2014 ਵਿੱਚ ਐਨਡੀਏ ਦੇ ਨੂੰ 36%, ਯੂਪੀਏ ਦੇ ਹਿੱਸੇ 25% ਤੇ ਹੋਰਾਂ ਦੇ ਹਿੱਸੇ 39% ਵੋਟ ਸ਼ੇਅਰ ਆਇਆ ਸੀ। ਯੂਪੀਏ ਨੂੰ ਛੇ ਫ਼ੀਸਦ ਵੋਟ ਸ਼ੇਅਰ ਦਾ ਫਾਇਦਾ ਹੋਣ ਦੀ ਆਸ ਹੈ।

ਐਨਡੀਏ ਦੀਆਂ ਸੀਟਾਂ ਹੋਣਗੀਆਂ ਘੱਟ

543 ਲੋਕ ਸਭਾ ਸੀਟਾਂ ‘ਤੇ ਜੇਕਰ ਅੱਜ ਚੋਣਾਂ ਹੁੰਦੀਆਂ ਹਨ ਤਾਂ ਐਨਡੀਏ ਨੂੰ 274, ਯੂਪੀਏ ਨੂੰ 164 ਤੇ ਹੋਰਾਂ ਨੂੰ 105 ਸੀਟਾਂ ਮਿਲਣ ਦੀ ਆਸ ਹੈ। ਸਾਲ 2014 ਦੇ ਮੁਕਾਬਲੇ ਐਨਡੀਏ ਨੂੰ 49 ਸੀਟਾਂ ਦਾ ਘਾਟਾ ਪੈ ਸਕਦਾ ਹੈ ਤੇ ਯੂਪੀਏ ਨੂੰ 104 ਸੀਟਾਂ ਦਾ ਫਾਇਦਾ ਹੁੰਦਾ ਵਿਖਾਈ ਦੇ ਰਿਹਾ ਹੈ। ਹੋਰ ਪਾਰਟੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ 48 ਸੀਟਾਂ ਦਾ ਨੁਕਸਾਨ ਹੋ ਸਕਦਾ ਹੈ।

ਮੋਦੀ ਦੀ ਪ੍ਰਸਿੱਧੀ ਮਈ 2014- 36% ਮਈ 2017- 44% ਜਨਵਰੀ 2018- 37% ਹੁਣ- 34% ਰਾਹੁਲ ਗਾਂਧੀ ਦੀ ਪ੍ਰਸਿੱਧੀ ਮਈ 2014- 16% ਮਈ 2017- 09% ਜਨਵਰੀ 2018- 20% ਹੁਣ- 24% ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਸਿੱਧੀ ਘਟੀ ਹੈ, ਉੱਥੇ ਹੀ ਕਾਂਗਰਸ ਮੁਖੀ ਰਾਹੁਲ ਗਾਂਧੀ ਵੱਧ ਹਰਮਨ ਪਿਆਰੇ ਹੋਏ ਹਨ।

ਸਭ ਤੋਂ ਵੱਡੇ ਸੂਬੇ ਦੀ ਭੂਆ-ਭਤੀਜੇ ਦੀ ਜੋੜੀ ਵਿਗਾੜੇਗੀ ਭਾਜਪਾ ਦੀ ਖੇਡ

*ਸਾਰਾ ਯਹਾ* -ਲੋਕਨੀਤੀ-ਸੀਐਸਡੀਐਸ ਦੇ ਸਰਵੇਖਣ ਮੁਤਾਬਕ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦਾ ਗਠਜੋੜ ਭਾਜਪਾ ਨੂੰ ਕਰੜੀ ਚੁਣੌਤੀ ਦੇਵੇਗਾ। ਇੱਥੇ ਬੀਜੇਪੀ ਦੇ ਵੋਟ ਸ਼ੇਅਰ ਵਿੱਚ ਅੱਠ ਫ਼ੀਸਦੀ ਕਮੀ, ਕਾਂਗਰਸ ਨੂੰ ਚਾਰ ਫ਼ੀਸਦ ਫਾਇਦਾ ਵੀ ਮਿਲੇਗਾ। ਸਰਵੇਖਣ ਦੇ ਅੰਕੜਿਆਂ ਮੁਤਾਬਕ ਜੇਕਰ ਅੱਜ ਲੋਕ ਸਭਾ ਚੋਣਾਂ ਹੁੰਦੀਆਂ ਹਨ ਤਾਂ ਸਮਾਜਵਾਦੀ ਪਾਰਟੀ ਨੂੰ ਸਭ ਤੋਂ ਵੱਧ ਫਾਇਦਾ ਮਿਲੇਗਾ। ਸਪਾ ਦਾ ਮੱਤ ਅਨੁਪਾਤ 27 ਫ਼ੀਸਦ, ਬਸਪਾ ਦਾ 19, ਬੀਜੇਪੀ 35 ਤੇ ਕਾਂਗਰਸ 12 ਫ਼ੀਸਦ ਰਹਿਣ ਦੀ ਆਸ ਹੈ।

ਕਿਵੇਂ ਹੋਇਆ ਸਰਵੇਖਣ?

ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ ਸਾਰਾ ਯਹਾ  ਨਿਊਜ਼ ਨੇ CSDS- ਨੋਕਨਿਤੀ ਨਾਲ ਦੇਸ਼ ਦਾ ਮੂਡ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਰਵੇਖਣ 28 ਅਪ੍ਰੈਲ 2018 ਤੋਂ 17 ਮਈ 2018 ਦਰਮਿਆਨ ਕੀਤਾ ਗਿਆ ਹੈ। 19 ਸੂਬਿਆਂ ਵਿੱਚ 700 ਥਾਵਾਂ ਤੋਂ 175 ਵਿਧਾਨ ਸਭਾ ਸੀਟਾਂ ‘ਤੇ ਜਾ ਕੇ 15,859 ਲੋਕਾਂ ਦੀ ਰਾਏ ਲੈਣ ਤੋਂ ਬਾਅਦ ਨਤੀਜੇ ਕੱਢੇ ਗਏ ਹਨ।


EDITED BY : SARA YAHA | | Last Updated : 25 May 2018

LEAVE A REPLY

Please enter your comment!
Please enter your name here