ਸਰਬ ਸੰਮਤੀ ਨਾਲ ਬਣੀਆਂ ਪੰਚਾਇਤਾਂ ਵਾਲੇ ਪਿੰਡਾਂ ਚ ਲੱਗੇ ਤਿੰਨ ਤੋਂ ਚਾਰ ਪੋਲਿੰਗ

0
41

ਮਾਨਸਾ 19 ਮਈ(ਸਾਰਾ ਯਹਾ,BPS) : ਪਿੰਡਾਂ ਦੀ ਆਪਸੀ ਭਾਈਚਾਰਕ ਸਾਂਝ ਨੂੰ ਵੱਖ -ਵੱਖ ਪਾਰਟੀਆਂ ਦੇ ਲੱਗੇ ਘੁਣ ਕਾਰਨ ਲੋਕ ਸਭਾ ਚੋਣਾਂ ਦੌਰਾਨ ਇਹ ਸਾਂਝ ਟੁੱਟਦੀ ਨਜ਼ਰ ਆਈ। ਪੰਜ ਮਹੀਨੇ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ ਦੇ ਦੌਰਾਨ ਜਿਹੜੇ ਪਿੰਡਾਂ ਚ ਪਿੰਡ ਵਾਸੀਆਂ ਨੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਦੇ ਹੋਏ ਪਿੰਡਾਂ ਵਿੱਚ ਸਰਬਸੰਮਤੀਆਂ ਕੀਤੀਆਂ ਸਨ ਤੇ ਇਕਜੁੱਟ ਹੋ ਕੇ ਚੱਲਣ ਦੀਆਂ ਗੱਲਾਂ ਕੀਤੀਆਂ ਸਨ ਪਰ ਅੱਜ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਪਿੰਡਾਂ ਦੇ ਵਿੱਚ ਆਪਸੀ ਫੁੱਟਬਾਜੀ ਅਤੇ ਧੜੇਬਾਜ਼ੀ ਖੁੱਲ੍ਹ ਕੇ ਸਾਹਮਣੇ ਆਈ। ਜਿਸ ਦਾ ਕਾਰਨ ਇਹ ਵੱਡੇ ਲੀਡਰ ਹਨ ਜੋ ਆਪਸ ਵਿੱਚ ਤਾਂ ਘਿਓ-ਖਿੱਚੜੀ ਹੁੰਦੇ ਹਨ ਪਰ ਪਿੰਡ ਪੱਧਰ ਤੇ ਆਪਣੇ ਵਰਕਰਾਂ ਨੂੰ ਆਪਸ ਵਿੱਚ ਲੜਾ ਰਹੇ ਹਨ। ਪੰਚਾਇਤੀ ਚੋਣਾਂ ਸਮੇਂ ਆਪਣੇ ਪਿੰਡ ਇੱਕ ਵੀ ਪੋਲਿੰਗ ਬੂਥ ਨਾ ਲਗਾਉਣ ਵਾਲੀਆਂ ਬਣੀਆਂ ਪੰਚਾਇਤਾਂ ਦੇ ਵਿੱਚ ਹੋਣਾ ਵੱਖ-ਵੱਖ ਪਾਰਟੀਆਂ ਦੇ ਤਿੰਨ ਤੋਂ ਚਾਰ ਪੋਲਿੰਗ ਲਗਾਏ ਗਏ ਹਨ ਜਿਸ ਦੀ ਉਦਾਹਰਨ ਹਲਕਾ ਸਰਦੂਲਗੜ੍ਹ ਦੇ ਪਿੰਡ ਬਰਨ, ਘੁੱਦੂਵਾਲਾ, ਕੋਰਵਾਲਾ, ਰਾਮਾਨੰਦੀ ਅਤੇ ਉੱਡਤ ਭਗਤ ਰਾਮ ਤੋਂ ਲਈ ਜਾ ਸਕਦੀ ਹੈ ਜਿੱਥੇ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ, ਖਹਿਰਾ ਗਰੁੱਪ ਅਤੇ ਸੀਪੀਆਈ ਲਿਬਰੇਸ਼ਨ ਦੇ ਵੱਖ ਵੱਖ ਪੋਲਿੰਗ ਲਗਾਏ ਗਏ। ਦੇਖਣਾ ਇਹ ਬਣਦਾ ਹੈ ਕਿ ਪਿੰਡ ਪੱਧਰ ਤੇ ਆਪਸੀ ਭਾਈਚਾਰਕ ਸਾਂਝ ਕਾਇਮ ਕਰਨ ਵਾਲੇ ਇਹ ਪਿੰਡ ਵਾਸੀ ਸਿਰਫ ਪੰਜ ਮਹੀਨਿਆਂ ਚ ਲੋਕ ਸਭਾਂ ਦੀਆਂ ਚੋਣਾਂ ਸਮੇਂ ਇੱਕ ਦੂਜੇ ਤੋਂ ਵੱਖ ਕਿਉਂ ਹੋ ਗਏ ਇਸ ਵਿੱਚ ਵੱਡੇ ਲੀਡਰਾਂ ਦੀ ਕੋਈ ਚਾਲ ਤਾਂ ਨਹੀਂ ਕਿਤੇ ਉਹ ਪਿੰਡ ਵਾਸੀਆਂ ਚ ਆਪਸੀ ਫੁੱਟ ਪਵਾ ਕੇ ਆਪਣਾ ਉੱਲੂ ਸਿੱਧਾ ਤਾਂ ਨਹੀਂ ਕਰਨਾ ਚਾਹੁੰਦੇ ।
ਕੈਪਸ਼ਨ: ਹਲਕੇ ਦੇ ਪਿੰਡ ਕੋਰਵਾਲਾ ਅਤੇ ਉੱਡਤ ਭਗਤ ਰਾਮ ਚ ਲਗਾਏ ਗਏ ਵੱਖ ਵੱਖ ਪਾਰਟੀਆਂ ਪੋਲਿੰਗ।

LEAVE A REPLY

Please enter your comment!
Please enter your name here