ਕਾਂਗਰਸ ਛੱਡ ਦਰਜਨਾਂ ਪਰਿਵਾਰ ਹੋਏ ਅਕਾਲੀ ਦਲ ਵਿੱਚ ਸ਼ਾਮਲ

0
68

ਸਰਦੂਲਗੜ੍ਹ 12 ਮਈ (BPS): ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਹਲਕਾ ਸਰਦੂਲਗੜ੍ਹ ਦੇ ਪਿੰਡ ਚਚੋਹਰ, ਨੰਗਲ ਖੁਰਦ ਅਤੇ ਮੋਫਰ ਚ ਦਰਜਨਾਂ ਪਰਿਵਾਰਾਂ ਨੇ ਕਾਂਗਰਸ ਤੋ ਹੱਥ ਛੁੱਡਾਕੇ ਤੱਕੜੀ ਦਾ ਬਟਨ ਦਿਵਾਉਣ ਲਈ ਅਕਾਲੀ ਦਲ ਨਾਲ ਹੱਥ ਮਿਲਾ ਲਿਆ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਹੀ ਵਿੱਚ ਇਨ੍ਹਾਂ ਦਰਜਨਾਂ ਪਰਿਵਾਰਾਂ ਨੇ ਅਕਾਲੀ ਦਲ ਦਾ ਸਾਥ ਦੇਣ ਅਤੇ ਬੀਬਾ ਬਾਦਲ ਨੂੰ ਵੋਟ ਦੇਣ ਅਤੇ ਚੋਣ ਪ੍ਰਚਾਰ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬੋਲਦਿਆਂ ਸਰਦਾਰ ਭੂੰਦੜ ਨੇ ਕਿਹਾ ਕਿ ਸੂਬੇ ਦੇ ਲੋਕ ਕਾਂਗਰਸ ਦੇ ਝੂਠੇ ਲਾਰਿਆਂ ਤੋਂ ਅੱਕ ਚੁੱਕੇ ਹਨ ਤੇ ਉਨ੍ਹਾਂ ਅਕਾਲੀ ਦਲ ਦਾ ਸਾਥ ਦੇਣ ਦਾ ਮਨ ਬਣਾ ਲਿਆ ਹੈ । ਉਨ੍ਹਾਂ ਕਿਹਾ ਕਿ ਸੂਬੇ ਦੀਆਂ 13 ਸੀਟਾਂ ਤੇ ਅਕਾਲੀ ਦਲ ਭਾਰੀ ਬਹੁਮੱਤ ਨਾਲ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਪਾਰਟੀ ਚ ਸ਼ਾਮਿਲ ਹੋਣ ਵਾਲੇ ਸਾਰੇ ਪਰਿਵਾਰਾਂ ਦਾ ਮਾਣ ਸਤਿਕਾਰ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਮਿਲੇਗਾ ਉਨ੍ਹਾਂ ਪੁਰਾਣੇ ਵਰਕਰਾਂ ਨੂੰ ਕਿਹਾ ਕਿ ਪਾਰਟੀ ਚ ਸ਼ਾਮਲ ਹੋਣ ਵਾਲੇ ਨਵੇਂ ਵਰਕਰਾਂ ਦਾ ਪੂਰਾ ਖਿਆਲ ਰੱਖਿਆ ਜਾਵੇ ਅਤੇ ਆਪਸ ਵਿੱਚ ਮਿਲ ਕੇ ਭਾਈਚਾਰਕ ਸਾਂਝ ਬਣਾ ਕੇ ਰੱਖੀ ਜਾਵੇ ਤੇ ਬੀਬਾ ਬਾਦਲ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਲਈ ਰਲ ਕੇ ਕੰਮ ਕੀਤਾ ਜਾਵੇ।ਇਸ ਮੌਕੇ ਬੋਲਦਿਆਂ ਪਰਮਿੰਦਰ ਸਿੰਘ ਝੁਨੀਰ ਨੇ ਕਿਹਾ ਕਿ ਬਠਿੰਡਾ ਲੋਕ ਸਭਾ ਸੀਟ ਤੇ ਕਾਂਗਰਸ ਨੂੰ ਕੋਈ ਵੀ ਯੋਗ ਉਮੀਦਵਾਰ ਨਹੀਂ ਮਿਲ ਰਿਹਾ ਪਹਿਲਾਂ ਰਣਇੰਦਰ ਸਿੰਘ ਬੀਬਾ ਬਾਦਲ ਦੇ ਖਿਲਾਫ ਖੜ੍ਹਾ ਹੋ ਕੇ  ਹਾਰਿਆ ਤੇ ਫਿਰ ਕਾਂਗਰਸ ਨੇ ਬਾਦਲ ਪਰਿਵਾਰ ਚ ਫੁੱਟ ਪਾ ਕੇ ਅਲੱਗ ਕੀਤਾ ਮਨਪ੍ਰੀਤ ਸਿੰਘ ਬਾਦਲ ਨੂੰ ਬੀਬਾ ਬਾਦਲ ਦੇ ਖਿਲਾਫ ਖੜ੍ਹਾ ਕਰਕੇ ਇਸ ਸੀਟ ਤੋਂ ਹਾਰ ਖਾਧੀ। ਹੁਣ ਉਨ੍ਹਾਂ ਸਭ ਤੋਂ ਸਿਰੇ ਦਾ ਗੱਪੀ ਉਮੀਦਵਾਰ ਰਾਜਾ ਵੜਿੰਗ ਨੂੰ ਬੀਬਾ ਬਾਦਲ ਦੇ ਖਿਲਾਫ਼ ਖੜ੍ਹਾ ਕੀਤਾ ਹੈ ਫੈਸਲਾ ਤੁਸੀਂ ਵੋਟਰਾਂ ਨੇ ਕਰਨਾ ਹੈ ਕਿ ਇੱਕ ਗੱਪੀ ਉਮੀਦਵਾਰ ਨੂੰ ਆਪਣੀ ਵੋਟ ਪਾਉਣੀ ਹੈ ਜਾਂ ਉਸ ਉਮੀਦਵਾਰ ਨੂੰ ਆਪਣੀ ਵੋਟ ਪਾਉਣੀ ਹੈ ਜੋ ਦੋ ਵਾਰੀ ਜਿੱਤਣ ਤੋਂ ਬਾਅਦ ਤੁਹਾਡੇ ਹਰ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਖੜ੍ਹੀ ਹੈ ਉਨ੍ਹਾਂ ਕਿਹਾ ਕਿ ਆਉਣ ਵਾਲੀ ਉੱਨੀ ਤਰੀਕ ਨੂੰ ਤੱਕੜੀ ਦੇ ਬਟਨ ਦਬਾ ਕੇ ਬੀਬਾ ਬਾਦਲ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਦੂਸਰੀ ਵਾਰ ਫੇਰ ਕੇਂਦਰ ਵਿੱਚ ਭੇਜੀ ਤਾਂ ਹਲਕੇ ਦਾ ਹੋਰ ਵਿਕਾਸ ਹੋ ਸਕੇ । ਇਸ ਮੌਕੇ ਮੇਵਾ ਸਿੰਘ ਜਗਤਗੜ੍ਹ ਬਾਂਦਰਾਂ, ਗੁਰਵਿੰਦਰ ਸਿੰਘ ਨੰਬਰਦਾਰ, ਮੇਵਾ ਸਿੰਘ ਬਰਨ, ਸਾਬਕਾ ਸਰਪੰਚ ਪ੍ਰੇਮ ਸਿੰਘ ਚਹਿਲਾਂ ਵਾਲੀ, ਬਿੰਦਰ ਸਾਹਨੇਵਾਲੀ, ਬਲਾਕ ਸੰਮਤੀ ਮੈਂਬਰ ਹਰਦੇਵ ਸਿੰਘ ਨੰਗਲ, ਪਰਮਜੀਤ ਸਿੰਘ ਮੰਨਾ, ਹਰਬੰਸ ਸਿੰਘ ਫੱਤਾ, ਮਿੱਠੂ ਸਿੰਘ ਫੱਤਾ,  ਯੁਵਰਾਜ ਇੰਦਰ ਸਿੰਘ, ਜਗਜੀਤ ਸਿੰਘ ਚਚੋਹਰ, ਅਮਨਦੀਪ ਸਿੰਘ, ਕੁਲਵਿੰਦਰ ਸਿੰਘ, ਮਿਲਖਾ ਸਿੰਘ, ਸੁਖਪ੍ਰੀਤ ਸਿੰਘ, ਅਤੇ ਸੋਨੀ ਆਦਿ ਹਾਜ਼ਰ ਸਨ ।ਕੈਪਸ਼ਨ : ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਚ ਅਕਾਲੀ ਦਲ ਵਿੱਚ ਸ਼ਾਮਿਲ ਹੁੰਦੇ ਹੋਏ ਕਾਂਗਰਸੀ ਪਰਿਵਾਰ।

LEAVE A REPLY

Please enter your comment!
Please enter your name here