

ਮਾਨਸਾ 12 ਮਈ (ਸਾਰਾ ਯਹਾ,(BPS) ਹਾਕਮ ਜਮਾਤਾਂ ਦੀਆਂ ਪਾਰਟੀਆਂ ਜਮਹੂਰੀਅਤ ਦਾ ਘਾਣ ਕਰਦੇ ਹੋਏ ਧਨ ਦੌਲਤ ਅਤੇ ਪ੍ਰਸ਼ਾਸਨਿਕ ਤਾਕਤ ਦੇ ਸਹਾਰੇ ਚੋਣਾਂ ਜਿੱਤਣਾ ਚਾਹੁੰਦੀਆਂ ਹਨ। ਇਹ ਗੱਲ ਅੱਜ ਸੀਪੀਆਈ (ਐਮ.ਐਲ.) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾ. ਰਾਜਵਿੰਦਰ ਸਿੰਘ ਰਾਣਾ ਨੇ ਪਾਰਟੀ ਦੀ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹੀ।
ਉਹਨਾਂ ਦੋਸ਼ ਲਾਇਆ ਕਿ ਐਸ.ਐਚ.ਓ ਪ੍ਹੁਲਿਸ ਥਾਣਾ ਜੌੜਕੀਆਂ ਕਾਂਗਰਸੀ ਆਗੂ ਅਜੀਤਇੰਦਰ ਸਿੰਘ ਮੋਫਰ ਦੀ ਸ਼ਹਿ ‘ਤੇ ਸੀਪੀਆਈ (ਐਮ.ਐਲ.) ਲਿਬਰੇਸ਼ਨ ਦੀ ਚੋਣ ਮੁਹਿੰਮ ਵਿੱਚ ਵਿਘਨ ਪਾਉਣ ਲਈ ਪਾਰਟੀ ਸਮਰਥਕ ਪ੍ਰੀਵਾਰਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਜਿਸਦੀ ਸ਼ਿਕਾਇਤ ਚੋਣ ਕਮਿਸ਼ਨਰ ਨੂੰ ਕੀਤੀ ਜਾਵੇਗੀ। ਹਾਕਮ ਧਿਰਾਂ ਇਸ ਚੋਣ ਨੂੰ ਮੁੱਦਾ ਰਹਿਤ ਬਨਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜਦੋਂ ਕਿ ਸੀਪੀਆਈ (ਐਮ.ਐਲ) ਲਿਬਰੇਸ਼ਨ ਸਿਹਤ, ਸਿੱਖਿਆ, ਰੋਜ਼ਗਾਰ, ਨਸ਼ਿਆਂ ਦਾ ਖਾਤਮਾ ਅਤੇ ਕਰਜ਼ਾ ਮੁਆਫੀ ਵਰਗੇ ਮੁੱਖ ਮੁੱਦੇ ਇਨ੍ਹਾਂ ਚੋਣਾਂ ਵਿੱਚ ਉਠਾ ਰਹੀ ਹੈ। ਸਿੱਟੇ ਵਜੋਂ ਲੋਕ ਸੱਥਾਂ ਵਿੱਚ ਹਾਕਮ ਪਾਰਟੀਆਂ ਦੇ ਲੀਡਰਾਂ ਨੂੰ ਸਵਾਲ ਕਰ ਰਹੇ ਹਨ। ਸਵਾਲਾਂ ਦੇ ਠੋਸ ਜਵਾਬ ਦੇਣ ਦੀ ਬਜਾਏ ਬੌਖਲਾਹਟ ਵਿੱਚ ਆਏ ਇਹ ਨੇਤਾ ਧਨ ਦੌਲਤ ਅਤੇ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ ਲੋਕ ਮੁੱਦਿਆਂ ਨੂੰ ਦਬਾਉਣਾ ਚਾਹੁ ੰਦੇ ਹਨ। ਇਸ ਮੌਕੇ ਕਾ. ਗੁਰਮੀਤ ਸਿੰਘ ਨੰਦਗੜ੍ਹ, ਸੁਰਜੀਤ ਸਿੰਘ ਹੈਪੀ ਕੋਟ ਧਰਮੂ, ਹਰਮੇਸ਼ ਭੰਮੇ, ਕਾ. ਦਰਸ਼ਨ ਸਿੰਘ ਮਘਾਣੀਆਂ, ਸੁਖਜੀਤ ਸਿੰਘ ਰਾਮਾਂਨੰਦੀ ਤੋਂ ਇਲਾਵਾ ਸਰਪੰਚ ਗਰਾਮ ਪੰਚਾਇਤ ਭੰਮੇ ਵੀ ਮੌਜੂਦ ਸਨ।























