

ਸਰਦੂਲਗੜ੍ਹ 10 ਮਈ (ਬਪਸ):ਕਾਂਗਰਸ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੁਹਾਡਾ ਆਪਣਾ ਨੇਤਾ ਹੈ ਇਸ ਲਈ ਤੁਹਾਡੀ ਵੋਟ ਸਿਰਫ ਤੇ ਸਿਰਫ ਕਾਂਗਰਸੀ ਉਮੀਦਵਾਰ ਰਾਜਾਂ ਵੜਿੰਗ ਨੂੰ ਹੀ ਪੈਣੀ ਚਾਹੀਦੀ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਜਸਪਿੰਦਰ ਕੌਰ ਮੀਆਂ ਮੈਂਬਰ ਜ਼ਿਲਾ ਪ੍ਰੀਸ਼ਦ ਜੋਨ ਰਾਏਪੁਰ ਨੇ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਵਿੱਚ ਨੁੱਕੜ ਮੀਟਿੰਗਾਂ ਕਰਦਿਆਂ ਸਰਦੂਲਗੜ੍ਹ ਹਲਕੇ ਦੇ ਵੱਖ-ਵੱਖ ਪਿੰਡਾਂ ਚ ਕੀਤਾ। ਉਨ੍ਹਾਂ ਕਿਹਾ ਕਿ ਪੇਂਡੂ ਪੱਧਰ ਤੇ ਵਿਕਾਸ ਕਰਾਉਣ ਲਈ ਰਾਜੇ ਵੜਿੰਗ ਦਾ ਜਿੱਤਣਾ ਬਹੁਤ ਜਰੂਰੀ ਹੈ। ਫੈਸਲਾ ਹਲਕੇ ਦੇ ਵੋਟਰਾਂ ਦੇ ਹੱਥ ਹੈ ਕਿ ਸੂਬੇ ਦਾ ਵਿਨਾਸ ਕਰਨ ਵਾਲੇ ਬਾਦਲਾਂ ਨਾਲ ਖੜਣਾ ਹੈ ਜਾਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੇ ਨੌਜਵਾਨ ਉਮੀਦਵਾਰ ਰਾਜੇ ਵੜਿੰਗ ਨਾਲ ਖੜਣਾ ਹੈ। . ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣ ਜਾਵੇਗੀ ਅਤੇ ਰਾਜਾ ਵੜਿੰਗ ਬਠਿੰਡਾ ਤੋਂ ਲੋਕ ਸਭਾ ਸੀਟ ਜਿੱਤ ਕੇ ਕੇਂਦਰ ਵਿੱਚ ਵਜ਼ੀਰ ਹੋਣਗੇ ਜਿਸ ਨਾਲ ਪੂਰੇ ਇਲਾਕੇ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ। ਇਸ ਲਈ ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਆਪਣਾ ਹਰ ਇੱਕ ਕੀਮਤੀ ਵੋਟ ਕਾਂਗਰਸ ਪਾਰਟੀ ਨੂੰ ਦਿਓ ਤਾਂ ਕਿ ਦੇਸ਼ ਦਾ ਭਵਿੱਖ ਸੁਨਹਿਰੀ ਹੋ ਸਕੇ।























