ਇੰਜੀਨੀਅਰਜ ਆਈ ਟੀ ਆਈ ਖੇਡਾਂ ਵਿੱਚ ਪੰਜਾਬ ਪੱਧਰ ਤੇ ਵੀ ਜੇਤੂ।

0
16

ਮਾਨਸਾ ,੨੨ ਅਪ੍ਰੈਲ (ਸਾਰਾ ਯਹਾ,ਬਲਜੀਤ ਪਾਲ) : ਬੀਤੇ ਦਿਨੀ ਪੰਜਾਬ ਇੰਡਸਟਰੀਅਲ ਟਰੇਨਿੰਗ ਸਪੋਰਟਸ ਐਸੋਸੀਏਸ਼ਨ ਪੰਜਾਬ ਵੱਲੋਂ ਸਰਕਾਰੀ ਆਈ ਟੀ ਆਈ
ਪਟਿਆਲਾ ਵਿਖੇ 15 ਤੋਂ 18 ਅਪ੍ਰੈਲ 2019 ਨੂੰ ਸੰਪੂਰਨ ਹੋਈਆਂ ਸਟੇਟ ਲੈਬਲ ਖੇਡਾਂ ਵਿੱਚ ਇੰਜੀਨੀਅਰਜ ਆਈ
ਟੀ ਆਈ ਮਾਨਸਾ ਕੈਂਚੀਆਂ ਦੇ ਖਿਡਾਰੀਆਂ ਨੇ ਬਾਸਕਟਬਾਲ ਖੇਡ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਿਕਰਯੋਗ
ਗੱਲ ਹੈ ਕਿ ਇਸ ਸੰਸਥਾ ਵੱਲੋਂ ਜੋਨਲ ਲੈਵਲ ਤੇ ਹੀ ਪਹਿਲਾਂ 8 ਟਰਾਫੀਆਂ ਅਤੇ 60 ਦੇ ਲਗਭਗ ਮੈਡਲ ਪ੍ਰਾਪਤ
ਕੀਤੇ ਸਨ,ਜਿੰਨਾਂ ਵਿੱਚ ਬਾਸਕਟਬਾਲ(ਮੁੰਡੇ ਅਤੇ ਕੁੜੀਆਂ) ਵਿੱਚ ਪਹਿਲਾ,ਟੇਬਲ ਟੈਨਿਸ(ਲੜਕੇ ਅਤੇ ਲ਼ੜਕੀਆਂ)
ਕ੍ਰਮਵਾਰ ਪਹਿਲਾ ਅਤੇ ਦੂਜਾ,ਖੋ-ਖੋ(ਲੜਕੀਆਂ) ਵਿੱਚ ਦੂਸਰਾ,ਅਥਲੈਟਿਸ ਲੋਂਗਜੰਪ ਅਤੇ ਹਾਈਜੰਪ ਵਿੱਚ ਪਹਿਲਾ
ਅਤੇ 1500 ਮੀਟਰ ਅਤੇ 5000 ਮੀਟਰ ਰੇਸ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਜਿਸਦੇ ਉਪਰੰਤ ਬਾਸਕਟਬਾਲ
ਟੀਮ ਨੂੰ ਸਟੇਟ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਣ ਦਾ ਮੌਕਾ ਮਿਲਿਆ। ਇਨ੍ਹਾਂ ਸਟੇਟ ਪੱਧਰ ਮੁਕਾਬਲਿਆਂ
ਵਿੱਚ ਇੰਜਨੀਅਰਜ ਆਈ ਟੀ ਆਈ ਮਾਨਸਾ ਨੇ ਸੈਮੀਫਾਈਨਲ ਮੈਚ ਦੋਰਾਨ ਅਮ੍ਰਿਤਸਰ ਜੋਨ ਅਤੇ ਫਾਈਨਲ
ਵਿੱਚ ਬਟਾਲਾ ਜੋਨ ਦੀਆਂ ਟੀਮਾਂ ਨੂੰ ਹਰਾ ਕੇ ਪੰਜਾਬ ਲੈਬਲ ਤੇ ਪਹਿਲੇ ਸਥਾਨ ਵਾਲੀ ਟਰਾਫੀ ਦੇ ਕਬਜਾ
ਕੀਤਾ।ਇਸ ਟੀਮ ਵਿੱਚ ਮਨਜੀਤ ਸਿੰਘ,ਮਨਪ੍ਰੀਤ ਸਿੰਘ, ਸੂਰਜ ਕੁਮਾਰ, ਹਰਵਿੰਦਰ ਸਿੰਘ, ਸੁਖਪ੍ਰੀਤ ਸਿੰਘ,
ਕੁਲਵਿੰਦਰ ਸਿੰਘ, ਅਰਸ਼ਦੀਪ ਸਿੰਘ, ਲਖਵੀਰ ਸਿੰਘ,ਚਮਕੋਰ ਸਿੰਘ, ਭੁਪਿੰਦਰ ਸਿੰਘ ਅਤੇ ਕੁਲਜੀਤ ਸਿੰਘ ਨਾ ਦੇ
ਖਿਡਾਰੀਆਂ ਨੇ ਹਿਸ਼ਾ ਲਿਆ। ਇਸ ਦਲ ਦੀ ਅਗਵਾਈ ਸੰਸਥਾ ਦੀ ਕੋਪਾ ਇੰਸਟਰੱਕਟਰ ਪ੍ਰੀਤਇੰਦਰਪਾਲ ਕੋਰ
ਅਤੇ ਸਹਾਇਕ ਟੀਚਰ ਸਿਕੰਦਰ ਸਿੰਘ ਇੰਸਟਰੱਕਟਰ ਇਲੈਕਟ੍ਰੀਸ਼ਨ ਨੇ ਕੀਤੀ।ਇਸ ਮੋਕੇ ਤੇ ਬੋਲਦਿਆਂ ਸੰਸਥਾ ਦੇ
ਚੇਅਰਮੈਨ ਸਰਦਾਰ ਮਨਜੀਤ ਸਿੰਘ ਨੇ ਸਿਖਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ
ਸੰਸਥਾ ਵੱਲੋਂ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸੰਸਥਾ ਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ।

LEAVE A REPLY

Please enter your comment!
Please enter your name here