

ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਝੂਠ ਬੋਲਦਾ ਹੈ। ਲੋਕ ਨੌਕਰੀ ਤੇ ਵਿਕਾਸ ਮੰਗ ਰਹੇ ਹਨ। 17 ਲੱਖ ਪਰਿਵਾਰ ਕਰਜ਼ੇ ਦੀ ਮਾਰ ਹੇਠ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕੁਝ ਰਾਹਤ ਜ਼ਰੂਰ ਦੇ ਰਹੀ ਹੈ, ਪਰ ਪੂਰਾ ਕਰਜ਼ਾ ਮਾਫ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਚੋਣ ਜ਼ਾਬਤਾ ਖ਼ਤਮ ਹੋ ਜਾਵੇਗਾ ਤਾਂ ਉਹ ਜਲੰਧਰ ਵਿੱਚ ਕਲੱਸਟਰ ਬਣਾਉਣਗੇ।
ਦਰਅਸਲ ਕੈਪਟਨ ਅਮਰਿੰਦਰ ਸਿੰਘ ਲਾਡੋਵਾਲੀ ਰੋਡ ਸਥਿਤ ਪੁੱਡਾ ਕੰਪਲੈਕਸ ਵਿੱਚ ਰੈਲੀ ਨੂੰ ਵੀ ਸੰਬੋਧਨ ਕਰ ਰਹੇ ਸਨ। ਕੈਪਟਨ ਨੇ ਕਿਹਾ ਕਿ ਪੰਜਾਬ ਦਾ ਪਹਿਲਾ ਕਾਗਜ਼ ਚੌਧਰੀ ਸੰਤੋਖ ਨੇ ਭਰਿਆ ਹੈ, ਸਮੇਂ ਦੀ ਘਾਟ ਕਰਕੇ ਕੱਲ੍ਹ ਤੋਂ ਦੋ-ਦੋ ਕਾਗਜ਼ ਭਰੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਇਸ਼ਾਰਿਆਂ ਵਿੱਚ ਦੱਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੀਐਮ ਉਮੀਦਵਾਰ ਬਣਾਉਣਾ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਹੁਣ ਕੋਈ ਨੋਟਬੰਦੀ ਦੀ ਗੱਲ ਨਹੀਂ ਕਰਦਾ। ਜੀਐਸਟੀ ਤੋਂ ਵੀ ਕੋਈ ਕਾਰੋਬਾਰੀ ਖੁਸ਼ ਨਹੀਂ। ਅੱਛੇ ਦਿਨ ਉਦੋਂ ਆਉਣਗੇ ਜਦੋਂ ਬੀਜੇਪੀ ਦਾ ਭੋਗ ਪਵੇਗਾ ਕਿਉਂਕਿ ਇਨ੍ਹਾਂ ਦਾ ਅਸਲੀ ਮਕਸਦ ਬੇੜਾ ਗਰਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮੁਲਕ ਵਿੱਚ 12 ਫੀਸਦੀ ਬੇਰੁਜ਼ਗਾਰੀ ਹੈ।
ਦੱਸ ਦੇਈਏ ਇਸ ਰੈਲੀ ਤੋਂ ਪਹਿਲਾਂ ਕੈਪਟਨ ਨੇ ਅੱਜ ਸਾਬਕਾ ਸਾਂਸਦ ਮੋਹਿੰਦਰ ਸਿੰਘ ਕੇਪੀ ਨੂੰ ਉਨ੍ਹਾਂ ਦੇ ਘਰ ਜਾ ਕੇ ਮਨਾਇਆ। ਇਸ ਪਿੱਛੋਂ ਉਨ੍ਹਾਂ ਕੇਪੀ ਨੂੰ ਨਾਲ ਲੈ ਕੇ ਚੌਧਰੀ ਸੰਤੋਖ ਸਿੰਘ ਦੀ ਨਾਮਜ਼ਦਗੀ ਭਰਵਾਈ। ਰਜ਼ਾਮੰਦੀ ਤੋਂ ਬਾਅਦ ਕੇਪੀ ਨੇ ਕਿਹਾ ਕਿ ਉਹ ਹਮੇਸ਼ਾ ਪਾਰਟੀ ਲਈ ਹੀ ਕੰਮ ਕਰਨਗੇ।
ਇਸ ਸਮੇਂ ਉਨ੍ਹਾਂ ਨਾਲ ਮੌਜੂਦ ਚੌਧਰੀ ਸੰਤੋਖ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੈਪਟਨ ਦਾ ਰਾਜ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਏਗਾ। ਅਕਾਲੀ ਦਲ ਨੇ ਨਫਰਤ ਦੀ ਭਾਵਨਾ ਜ਼ਾਹਿਰ ਕੀਤੀ ਹੈ ਜਦਕਿ ਕੈਪਟਨ ਨੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ-ਬੀਜੇਪੀ ਸਰਕਾਰ ਵਿੱਚ ਬੇਅਦਬੀ ਹੁੰਦੀ ਹੈ। ਚੋਣਾਂ ਤੋਂ ਬਾਅਦ 1986 ਵਿੱਚ ਨਕੋਦਰ ਬੇਅਦਬੀ ਮਾਮਲੇ ਦਾ ਸੱਚ ਸਾਹਮਣੇ ਆ ਜਾਵੇਗਾ। ਉਨ੍ਹਾਂ ਪੀਐਮ ਮੋਦੀ ‘ਚੇ ਹਮਲਾ ਕਰਦਿਆਂ ਕਿਹਾ ਕਿ ਚੌਕੀਦਾਰ ਚੋਰ ਹੈ, ਲੋਕ ਪੀਐਮ ਨੂੰ ਚੋਰ ਕਹਿ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀ ਵਾਰ ਨਾਲੋਂ ਵੀ ਦੁਗਣੇ ਫਰਕ ਨਾਲ ਜਿੱਤਣਗੇ।
फटाफट ख़बरों के लिए हमे फॉलो करें फेसबुक, ट्विटर, गूगल प्लस पर और डाउनलोड करें Android Punjabi News App, iOS Punjabi News App
Web Title: jalandhar captain amrinder singh said pm modi a liar
Read all latest Punjab News headlines in Punjabi. Also don’t miss today’s Punjabi News.
- Where Do The Richest Americans Live?Mansion Global
- See the Latest Celebrity Homes That Are on the MarketMansion Global
- Say Goodbye To The Fat On Your Body With This Formulahealthyindia.life
- Visit a geothermal wellness & spa retreat in NZ. Plan your story now100% Pure New Zealand
- Visit NZ’s biggest kauri tree at Waipoua. Plan your story now100% Pure New Zealand
- Shop Mobiles Phones at Best Prices in India Shop.GadgetsNow.comshop.gadgetsnow.com
MORE FROM ABP SANJHA
- ਨਵਜੋਤ ਸਿੱਧੂ ਦੇ ਨਿਸ਼ਾਨੇ ‘ਤੇ ਮੋਦੀ, ਕਹਿ ਗਏ ਵੱਡੀ ਗੱਲ
- ਫੋਟੋਗ੍ਰਾਫਰ ‘ਤੇ ਭੜਕੇ ਅਰਜੁਨ ਕਪੂਰ, ਵਜ੍ਹਾ ਬਣੀ ਮਲਾਇਕਾ ਅਰੋੜਾ, ਵੇਖੋ ਵੀਡੀਓ
- ਇਸ ਸਾਲ ਦੀਆਂ 5 ਦਮਦਾਰ ਕਾਰਾਂ, ਜਾਣੋ ਕੀਮਤ ਤੇ ਮਾਈਲੇਜ਼
– – – – – – – – – Advertisement – – – – – – – – –
Related Stories

ਅੱਗ ਲੱਗਣ ਨਾਲ ਸੈਂਕੜੇ ਏਕੜ ਫਸਲ ਤਬਾਹ, ਕਿਸਾਨਾਂ ਠੇੇਕੇ ‘ਤੇ ਜ਼ਮੀਨ ਲੈ ਬੀਜੀ ਸੀ ਕਣਕ
2019-04-22 19:06:45

ਬਾਰਸ਼ ਮਗਰੋਂ ਅੱਗ ਦੀ ਮਾਰ, 100 ਏਕੜ ਕਣਕ ਸੜ ਕੇ ਸੁਆਹ
2019-04-22 18:08:39

ਬਠਿੰਡਾ ਤੇ ਫ਼ਿਰੋਜ਼ਪੁਰ ‘ਚ ਕੈਪਟਨ ਬਾਦਲਾਂ ਦਾ ਦੋਸਤਾਨਾ ਮੈਚ, ਭਗਵੰਤ ਮਾਨ ਨੇ ਉਠਾਏ ਉਮੀਦਵਾਰਾਂ ‘ਤੇ ਸਵਾਲ
2019-04-22 17:51:31

ਬੀਬੀ ਖਾਲੜਾ ਦੀ ਕੁਰਬਾਨੀ ਬਾਰੇ ਜਗੀਰ ਕੌਰ ਦਾ ਦਾਅਵਾ, ਸਿਆਸੀ ਲਾਹਾ ਲੈਣ ਦੀ ਕੋਸ਼ਿਸ਼?
2019-04-22 17:09:05

ਜੇਲ੍ਹ ‘ਚ ਗੈਂਗਸਟਰਾਂ ਦੀਆਂ ਐਸ਼ਾਂ, ਟਿੱਕ-ਟੌਕ ਵੀਡੀਓ ਵਾਇਰਲ
2019-04-22 17:05:26

ਸੁਖਬੀਰ ਬਾਦਲ ਬਠਿੰਡਾ ਤੇ ਫਿਰੋਜ਼ਪੁਰ ਤੋਂ ਪੱਤੇ ਖੋਲ੍ਹਣ ਲਈ ਤਿਆਰ
2019-04-22 16:18:28

ਸਿੱਧੂ ਮੂਸੇਵਾਲਾ ਦੇ ਗਾਣਿਆਂ ਤੋਂ ਮਾਂ ਨੇ ਕੀਤੀ ਤੌਬਾ, ਬੀਡੀਓਪੀ ਨੂੰ ਸੌਂਪਿਆ ਹਲਫਨਾਮਾ
2019-04-22 16:09:17

ਕੇਜਰੀਵਾਲ ਲਾਉਣਗੇ ਪੰਜਾਬ ‘ਚ ਪੰਜ ਦਿਨ ਡੇਰੇ
2019-04-22 15:21:33

ਹਾਈਕੋਰਟ ਤੋਂ ਜ਼ਮਾਨਤ ਮਿਲਣ ਪਿੱਛੋਂ ਫ਼ਰੀਦਕੋਟ ਅਦਾਲਤ ਪੁੱਜੇ IG ਉਮਰਾਨੰਗਲ
2019-04-22 15:15:35

ਕੈਪਟਨ ਨਾਲ ਜੱਫੀ ਮਗਰੋਂ ਮੰਨ ਗਏ ਕੇਪੀ, ਚੌਧਰੀ ਦਾ ਦੇਣਗੇ ਡਟਕੇ ਸਾਥ
2019-04-22 14:26:55

‘ਆਪ’ ‘ਤੇ ਨਹੀਂ ਹੋ ਰਹੀ ਡਾਲਰਾਂ ਦੀ ਬਾਰਸ਼! ਫੰਡਾਂ ਦੀ ਘਾਟ ਦੂਰ ਕਰਨ ਲਈ ਨਵਾਂ ਜੁਗਾੜ
2019-04-22 14:16:57
– – – – – – – – – Advertisement – – – – – – – – –
– – – – – – – – – Advertisement – – – – – – – – –























