

ਸਰਦੂਲਗੜ੍ਹ ,(ਸਾਰਾ ਯਹਾ,(ਬਲਜੀਤ ਪਾਲ) 21 ਅਪ੍ਰੈਲ ਭਾਰਤ ਗਰੁੱਪ ਆਫ਼ ਕਾਲਿਜਸ਼ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੀਨੀਅਰ ਵਿਦਿਆਰਥੀਆਂ ਦੇ ਲਈ ਜੂਨੀਅਰ ਵਿਦਿਆਰਥੀਆਂ ਨੇ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦੌਰਾਨ ਕਾਲਜ ਮੈਨੇਜਮੇਂਟ ਕਮੇਟੀ ਦੇ ਮੈਬਰ ਸ੍ਰੀ ਭੁਸ਼ਨ ਜੈਨ ਜੀ ਅਤੇ ਡਾਇਰੈਕਟਰ ਪਿੰ੍ਰਸੀਪਲ ਡਾ. ਦੀਪਕ ਮਹਿਤਾ ਨੇ ਮੁੱਖ ਮਹਿਮਾਨ ਵੱਜੋਂ ਸਿਰਕਤ ਕੀਤੀ। ਇਸ ਪ੍ਰੋਗਰਾਮ ਦੀ ਸ਼ੁਰੂਆਤ ਭੁਸ਼ਨ ਜੈਨ ਜੀ ਵੱਲੋਂ ਦੀਪ ਜਗਾ ਕੇ ਕੀਤੀ ਗਈ ਅਤੇ ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸਰਸਵਤੀ ਪੂਜਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਗਏ ਸਕਿੱਟ, ਭੱਗੜਾ, ਗਿੱਧਾ, ਗੀਤ, ਡਾਂਸ ਆਦਿ ਪੇਸ਼ ਕਰਕੇ ਪ੍ਰੋਗਰਾਮ ਵਿੱਚ ਮੋਜੂਦ ਸਾਰੇ ਮੈਂਬਰਾਂ ਦਾ ਮੰਨੋਰੰਜਨ ਕੀਤਾ ਗਿਆ। ਅਮਨਦੀਪ ਕੌਰ (ਬੀ.ਐਸ.ਸੀ. ਆਈ.ਟੀ.) ਦੀ ਵਿਦਿਆਰਥਣ ਦੇ ਡਾਨਸ ਨੇ ਸਾਰੇ ਵਿਦਿਆਰਥੀਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਪ੍ਰੋਗਰਾਮ ਵਿੱਚ ਪੰਜਾਬੀ, ਵੈਸਟਰਨ, ਵਿਰਸੇ ਦੀ ਝਲਕ ਦਿਖਾਉਣ ਲਈ ਵਿਦਿਆਰਥੀਆਂ ਨੇ ਮਾਡਲਿੰਗ ਕੀਤੀ। ਪ੍ਰੋਗਰਾਮ ਵਿੱਚ ਰਵੀਨਾ ਰਾਣੀ (ਬੀ.ਸੀ.ਏ.), ਸਹਜਦੀਪ ਕੋਰ (ਬੀ.ਕਾਮ), ਨਿਸ਼ਾਨ ਸਿੰਘ (ਬੀ.ਐਸ.ਸੀ.ਆਈ.ਟੀ.) ਅਤੇ ਸੈਫੀ ਛਾਬੜਾ (ਬੀ.ਸੀ.ਏ.) ਮੰਨ ਸੰਚਾਲਣ ਕੀਤਾ। ਖੁਸਵੰਤ ਸਿੰਘ (ਬੀ.ਸੀ.ਏ.) ਅਤੇ ਜੀਨੀਆ ਰਾਣੀ (ਐਮ.ਬੀ.ਏ.) ਮਿਸਟਰ ਅਤੇ ਮਿਸ ਫੇਅਰਵੈਲ ਚੁਣੇ ਗਏ। ਵਿਦਿਆਰਥੀਆਂ ਦੇ ਚੁਣਾਵ ਲਈ ਸਟਾਫ਼ ਵਿੱਚੋ ਹਿਨੋਨੀ ਗੋਇਲ, ਸਿਵਾਨੀ ਜਿੰਦਲ ਅਤੇ ਸਵਾਤੀ ਜੈਨ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਭਰਪੂਰ ਆਨੰਦ ਮਾਣਿਆ। ਮੈਨੇਜਮੈਂਟ ਕਮੇਟੀ ਵੱਲੋਂ ਫਾਇਨਲ ਇਅਰ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਆਉਂਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਪ੍ਰੋਗਰਾਮ ਦੇ ਇੰਚਾਰਜ ਕਰਮਜੀਤ ਕੋਰ ਅਤੇ ਆਸ਼ਾ ਜਿੰਦਲ ਨੂੰ ਪ੍ਰਿਸੀਪਲ ਸਾਹਿਬ ਨੇ ਵਿਦਿਆਰਥੀਆਂ ਨੂੰ ਵਧੀਆਂ ਤਿਆਰੀ ਕਰਵਾਉਣ ਲਈ ਵਧਾਈ ਦਿੱਤੀ। ਅੰਤ ਵਿੱਚ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਵੱਖੋ-ਵੱਖ ਵਿਭਾਗਾ ਦੇ ਹੈਡ ਅਮਨਦੀਪ ਸਿੰਘ, ਹਿਨੋਨੀ ਗੋਇਲ, ਰੋਹੀਤ ਕੁਮਾਰ, ਅਜੀਤ ਜੈਨ, ਲਵਪ੍ਰੀਤ ਸਿੰਘ, ਸਿਵਾਨੀ ਜਿੰਦਲ, ਪ੍ਰਭਜੀਤ ਕੋਰ, ਨਵਜੋਤ ਕੋਰ, ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਸਾਮਲ ਸਨ। Bharat Group of Colleges
Khaira Khurd | Ding Road | Sardulgarh
Punjab | Mob- 9779420800 | 9780670234
www.bgc.edu.in | bharatinstitutes@gmail.com























