ਮਾਨਸਾ ਕੈਂਚੀਆਂ ਤੇ ਸੁਖਵਿੰਦਰ ਸਿੰਘ ਨਾਮ ਦੇ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ

0
46

ਮਾਨਸਾ 20,ਮਈ: ਅੱਜ ਐਤਵਾਰ ਦੀ ਸ਼ਾਮ ਮਾਨਸਾ ਕੈਂਚੀਆਂ ਚੌਂਕ ਵਿਚ ਗੱਡੀ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਨੌਜਵਾਨ ਕਾਂਗਰਸੀ ਨੇਤਾ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਹਮਲਾਵਰਾਂ ਦਾ ਮੌਕੇ ਤੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਪੁਲਿਸ ਮੁਢਲੀ ਜਾਂਚ ਵਿਚ ਇਸ ਨੂੰ ਪੁਰਾਣੀ ਰੰਜ਼ਿਸ ਇਕ ਕਾਰਨ ਮੰਨ ਰਹੀ ਹੈ। ਮ੍ਰਿਤਕ ਨੇਤਾ ਦੀ ਲਾਸ਼ ਸਿਵਲ ਹਸਪਤਾਲ ਮਾਨਸਾ ਵਿਚ ਰਖਵਾ ਦਿੱਤੀ ਗਈ ਹੈ।
*ਸਾਰਾ ਯਹਾ* ਦੇ ਰਿਪੋਰਟਰ ਅਨੁਸਾਰ ਮਾਨਸਾ ਜ਼ਿਲੇ ਦੇ ਪਿੰਡ ਜਟਾਣਾ ਕਲਾਂ ਦਾ ਵਾਸੀ ਕਾਂਗਰਸੀ ਨੇਤਾ ਸੁਖਵਿੰਦਰ ਸਿੰਘ(35) ਕਰੀਬ ਚਾਰ ਵਜੇ ਸ਼ਾਮ ਨੂੰ ਗੱਡੀ ਵਿਚ ਸਵਾਰ ਹੋ ਕੇ ਆਪਣੇ ਪਿੰਡ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਕਿਸੇ ਕੰਮ ਲਈ ਮਾਨਸਾ ਕੈਂਚੀਆਂ ਤੇ ਗੱਡੀ ਰੋਕ ਕੇ ਉਤਰਿਆ ਤਾਂ ਉਸਦੇ ਪਿੱਛੇ ਗੱਡੀ ਵਿਚ ਆਉਂਦੇ ਕੁੱਝ ਵਿਅਕਤੀਆਂ ਨੇ ਗੱਡੀ ਵਿਚੋਂ ਉਤਰ ਕੇ ਉਸ ਤੇ ਛੇ ਗੋਲੀਆਂ ਦਾਗ ਦਿੱਤੀਆਂ,ਜੋ ਉਸਦੇ ਸਿਰ,ਲੱਤ ਤੇ ਸਰੀਰ ਤੇ ਲੱਗੀਆਂ। ਮੌਕੇ ਤੇ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ। ਉਸਦੀ ਲਾਸ਼ ਨੂੰ ਸਿਵਲ ਹਸਪਤਾਲ ਮਾਨਸਾ ਰਖਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਘਟਨਾ ਸਥਾਨ ਤੇ ਪੁੱਜੀ। ਰਿਪੋਰਟਰਾ ਵਲੋ ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਦੀ ਗੱਡੀ ਸ਼ਹਿਰ ਵੱਲ ਆਈ, ਪਰ ਪੁਲਿਸ ਨੂੰ ਇਸ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਸ਼ਹਿਰ ਦੀ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਤੇ ਇਸ ਦੀ ਰਿਪੋਰਟ ਸਾਰੇ ਥਾਣਿਆਂ ਨੂੰ ਦੇ ਦਿੱਤੀ। ਮ੍ਰਿਤਕ ਵਿਅਕਤੀ ਸੁਖਵਿੰਦਰ ਸਿੰਘ ਕੁੱਝ ਸਮਾਂ ਪਹਿਲਾਂ ਹੀ ਜ਼ੇਲ ਵਿਚ ਬਾਹਰ ਆਇਆ ਸੀ। ਥਾਣਾ ਸਦਰ ਮਾਨਸਾ ਦੇ ਮੁਖੀ ਮੋਹਨ ਲਾਲ ਨੇ ਦੱਸਿਆ ਕਿ ਇਹ ਮਾਮਲਾ ਕੁੱਝ ਵਿਅਕਤੀਆਂ ਵਿਚ ਆਪਸੀ ਪੁਰਾਣੀ ਰੰਜ਼ਿਸ ਦਾ ਹੈ, ਜਿਸ ਵਿਚ ਇਕ ਵਿਅਕਤੀ ਦਾ ਕਤਲ ਹੋ ਗਿਆ ਹੈ। ਉਨਾਂ ਕਿਹਾ ਕਿ ਪੁਲਿਸ ਨੇ ਇਕ ਵਾਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


By : SARA YAHA | | Last Updated : 20 May 2018

LEAVE A REPLY

Please enter your comment!
Please enter your name here