

ਬਰੇਟਾ (ਸਾਰਾ ਯਹਾ) : ਸਥਾਨਕ ਥਾਣੇ ਦੇ ਐੱਸ. ਐੱਚ. ਓ. ਰਜਿੰਦਰਪਾਲ ਸਿੰਘ ਨੇ ਬਤੌਰ ਥਾਣਾ ਮੁਖੀ ਚਾਰਜ ਸੰਭਾਲਦਿਆਂ ਬਰੇਟਾ ਸ਼ਹਿਰ ਤੇ ਇਸ ਦੇ ਆਸ ਪਾਸ ਖੇਤਰਾਂ ਦੇ ਅਮਨਪਸੰਦ ਲੋਕ ਤੋਂ ਸਹਿਯੋਗ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਏਥੇ ਆਉਣ ਦਾ ਮੁੱਖ ਮਕਸਦ ਨਸ਼ੇ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਪ੍ਰਣ ਲੈਣਾ ਹੈ । ਉਨ੍ਹਾਂ ਪਿੰਡ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਛੋਟੇ ਮੋਟੇ ਝਗੜੇ ਪਿੰਡ ਪੱਧਰ ਤੇ ਹੀ ਨਿਪਟਾਉਣ । ਉਨ੍ਹਾਂ ਪੁਲਸ ਮੁਲਜ਼ਮਾਂ ਨੂੰ ਹਦਾਇਤ ਕੀਤੀ ਕਿ ਲੋਕ ਦੀਆਂ ਮੁਸ਼ਕਲਾਂ ਦੇ ਹਲ ਲਈ ਅਣਗਹਿਲੀ ਅਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ੌਂਕੀ ਵਿਅਕਤੀ ਤੇ ਵਸਤੂਆਂ ਦੀ ਇਤਲਾਹ ਤੁਰੰਤ ਪੁਲਸ ਨੂੰ ਦਿੱਤੀ ਜਾਵੇ । ਉਨ੍ਹਾਂ ਕਿਹਾ ਕਿ ਲੋਕਾ ਦੇ ਸਹਿਯੋਗ ਨਾਲ ਹਰ ਮੁਸ਼ਕਿਲ ਦਾ ਹਾਲ ਲੱਭਿਆ ਜਾ ਸਕਦਾ ਹੈ । ਉਨ੍ਹਾਂ ਪ੍ਰੈਸ ਕਲੱਬ ਬਰੇਟਾ ਤੋਂ ਵੀ ਸਹਿਯੋਗ ਦੀ ਮੰਗ ਕੀਤੀ ।
EDITED BY : SARA YAHA
| | Last Updated : 20 May 2018






















