ਸਰਦੂਲਗੜ੍ਹ ਮੰਡੀ ਵਿੱਚ ਸਰਕਾਰੀ ਰੇਟ ਤੋ ਰੁਪਏ ਕੁਇੰਟਲ ਘੱਟ ਵਿੱਕ ਰਹੀ ਸਰ੍ਹੋ ਸਰਕਾਰੀ ਰੇਟ 42 ਸੋ ਰੁਪਏ ਪ੍ਰਤੀ ਕੁਇੰਟਲ ਵਿੱਕ ਰਹੀ ਹੈ 35 ਸੋ ਰੁਪਏ ਪ੍ਰਤੀ ਕੁਇੰਟਲ,ਕਿਸਾਨ ਪਰੇਸ਼ਾਨ

0
19

ਸਰਦੂਲਗੜ੍ਹ,5 ਅਪ੍ਰੈਲ (ਸਾਰਾ ਯਹਾ,(ਬਲਜੀਤ ਪਾਲ) :ਹਰਿਆਣਾ ਸਰਕਾਰ ਵੱਲੋ ਪੰਜਾਬ ਦੀ ਫਸਲ ਹਰਿਆਣਾ ਵਿੱਚ ਵਿੱਕਣ ਤੇ ਲਗਾਈ ਰੋਕ ਦਾ ਪੰਜਾਬ ਦੇ ਕਿਸਾਨ ਖਮਿਆਜਾ ਭੁੱਗਤ ਰਹੇ ਹਨ।ਪੰਜਾਬ
ਵਿੱਚ ਸਰ੍ਹੋ ਦੀ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨਾ ਦੀ ਸਰ੍ਹੋ ਦੀ ਫਸਲ ਸਰਕਾਰੀ
ਰੇਟ ਨਾਲੋ ੭੦੦ ਰੁਪਏ ਪ੍ਰਤੀ ਕੁਇੰਟਲ ਘੱਟ ਵਿੱਕ ਰਹੀ ਹੈ।ਕੇਂਦਰ ਸਰਕਾਰ ਵੱਲੋ ਸਰ੍ਹੋ
ਦਾ ਸਰਕਾਰੀ ਰੇਟ ੪੨੦੦ ਰੁਪਏ ਪ੍ਰਤੀ ਕੁਇੰਟਲ ਨਿਸ਼ਚਿਤ ਖਤਾ ਗਿਆ ਹੈ ਜਦ ਕਿ ਪੰਜਾਬ
ਦੀਆਂ ਮੰਡੀਆ ਵਿੱਚ ਕਿਸਾਨਾ ਦੀ ਸਰ੍ਹੋ ਦੀ ਫਸਲ ੩੫੦੦ ਰੁਪਏ ਪ੍ਰਤੀ ਕੁਇੰਟਲ ਵਿੱਕ ਰਹੀ
ਹੈ।ਜਿਸ ਕਾਰਨ ਕਿਸਾਨਾ ਨੂੰ ੭੦੦ ਰੁਪਏ ਪ੍ਰਤੀ ਕੁਇੰਟਲ ਦਾ ਘਾਟਾ ਪੈ ਰਿਹਾ ਜਿਸ ਕਾਰਨ
ਕਿਸਾਨਾ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ।ਸਰਦੂਲਗੜ੍ਹ ਮੰਡੀ ਦੇ ਆਸ ਪਾਸ ਹਰਿਆਣਾ ਦੀਆਂ
ਮੰਡੀਆਂ ਸਿਰਸਾ,ਕਾਲਾਂਵਾਲੀ,ਫਤਿਹਾਬਾਦ,ਰਤੀਆ ਆਦਿ ਮੰਡੀਆ ਵਿੱਚ ਸਰਕਾਰੀ ਖਰੀਦ ਹੋਣ
ਕਾਰਨ ਇਨ੍ਹਾ ਮੰਡੀਆਂ ਵਿੱਚ ਹਰਿਆਣਾ ਸਰਕਾਰ ਕਿਸਾਨਾ ਦੀ ਸਰ੍ਹੋ ਦੀ ਫਸਲ ੪੨੦੦ ਪ੍ਰਤੀ
ਕੁਇੰਟਲ ਖਰੀਦ ਰਹੀ ਹੈ ਪਰੰਤੂ ਹਰਿਆਣਾ ਸਰਕਾਰ ਵੱਲੋ ਆਪਣੀਆਂ ਮੰਡੀਆ ਵਿੱਚ ਪੰਜਾਬ ਦੇ
ਕਿਸਾਨਾ ਦੀ ਫਸਲ ਵੇਚਣ ਤੇ ਰੋਕ ਲਗਾਈ ਗਈ ਹੈ ਜਿਸ ਕਾਰਨ ਕਿਸਾਨਾ ਵਿੱਚ ਰੋਸ਼ ਪਾਇਆ ਜਾਂ
ਰਿਹਾ ਹੈ।ਇਸ ਸੰਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਮੀਤਾ
ਪ੍ਰਧਾਨ ਮਲੂਕ ਸਿੰਘ ਹੀਰਕਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਸ਼ਰੋ ਦੀ ਖਰੀਦ ਨਾ ਕਾਰਨ
ਕਿਸਾਨਾਂ ਨੂੰ ਕਾਫੀ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨਾਂ ਨੇ ਕਿਹਾ ਕਿ ਕੇਂਦਰ
ਸਰਕਾਰ ਵੱਲੋ ਸ਼ਰੋ ਦਾ ਰੇਟ ੪੨ ਸੋ ਰੁਪਏ ਪ੍ਰਤੀ ਕੁਇੰਟਲ ਨਿਸ਼ਚਿਤ ਕੀਤਾ ਹੋਇਆ ਹੈ
ਪਰੰਤੂ ਪੰਜਾਬ ਦੀਆ ਮੰਡੀਆ ਵਿੱਚ ਸਰਕਾਰੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਨੂੰ ਆਪਣੀ


ਫਸਲ ਘੱਟ ਰੇਟ ਵਿੱਚ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ। ਉਨਾਂ ਨੇ ਸਰਕਾਰ ਤੋ ਮੰਗ
ਕੀਤੀ ਹੈ ਕਿ ਪੰਜਾਬ ਦੀਆ ਮੰਡੀਆਂ ਵਿੱਚ ਸਰ੍ਹੋ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇ।
ਮਾਰਕਿਟ ਕਮੇਟੀ ਦੇ ਸੈਕਟਰੀ ਦਾ ਕੀ ਕਹਿਣਾ ਹੈ:- ਇਸ ਸੰਬੰਧ ਵਿੱਚ ਜਦ ਮਾਰਕਿਟ ਕਮੇਟੀ
ਸਰਦੂਲਗੜ੍ਹ ਦੇ ਸੈਕਟਰੀ ਜਗਤਾਰ ਸਿੰਘ ਫੱਗੂ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ
ਸਰਦੂਲਗੜ੍ਹ ਦੀ ਅਨਾਜ ਮੰਡੀ ਵਿੱਚ ਸਰ੍ਹੋ ਦੀ ਸਰਕਾਰੀ ਖਰੀਦ ਨਹੀ ਹੈ ਕੇਂਦਰ ਸਰਕਾਰ
ਵੱਲੋ ਸਰ੍ਹੋ ਦਾ ਰੇਟ ੪੨ ਸੋ ਰੁਪਏ ਪ੍ਰਤੀ ਕੁਇੰਟਲ ਰੇਟ ਫਿਕਸ ਕੀਤਾ ਗਿਆ ਹੈ।
ਕੈਪਸ਼ਨ:- ਮੰਡੀ ਵਿੱਚ ਪਈ ਸਰ੍ਹੋ ਅਤੇ ਜਗਤਾਰ ਸਿੰਘ ਫੱਗੂ ਸੈਕਟਰੀ ਮਾਰਕਿਟ ਕਮੇਟੀ ਅਤੇ
ਮਲੂਕ ਸਿੰਘ ਦੀ ਫਾਇਲ ਫੋਟੋ

LEAVE A REPLY

Please enter your comment!
Please enter your name here