

ਸਰਦੂਲਗੜ੍ਹ 5, ਅਪ੍ਰੈਲ (ਬਲਜੀਤ ਪਾਲ ): ਬਾਰ ਐਸੋਸ਼ੀਏਸ਼ਨ ਸਰਦੂਲਗੜ੍ਹ ਦੀਆ ਅੱਜ ਹੋਇਆ ਚੋਣਾ
ਵਿੱਚ ੭੦ ਵੋਟਰਾ ਵਿੱਚੋ ੬੯ ਵੋਟਰਾ ਨੇ ਆਪਣੇ ਵੋਟ ਦਾ ਇਸਤੇਮਾਲ ਕੀਤਾ।ਇਸ ਚੋਣ ਵਿੱਚ
ਪ੍ਰਧਾਨ ਪੱਦ ਦੀ ਚੋਣ ਵਿੱਚ ਤਰਵਿੰਦਰ ਸਿੰਘ ਮਾਖਾ ਨੇ ਰਾਮ ਸਿੰਘ ਨੂੰ ੧੧ ਵੋਟਾ ਨਾਲ
ਹਰਾਇਆਂ ਤਰਵਿੰਦਰ ਸਿੰਘ ਨੂੰ ੪੦ ਵੋਟਾ ਅਤੇ ਰਾਮ ਸਿੰਘ ਨੂੰ ੨੯ ਵੋਟਾ ਹਾਸਿਲ ਹੋਇਆਂ
ਇਸ ਤੋ ਇਲਾਵਾ ਉੱਪ ਪ੍ਰਧਾਨ ਦੀ ਚੋਣ ਵਿੱਚ ਕਰੜੇ ਮੁਕਾਬਲੇ ਵਿੱਚ ਵੇਦ ਸ਼ਰਮਾ ਨੇ
ਅਕਾਸ਼ਦੀਪ ਨੂੰ ੧ ਵੋਟ ਨਾਲ ਹਰਾਇਆਂ।ਵੇਦ ਸ਼ਰਮਾ ਨੂੰ ੩੫ ਵੋਟਾ ਅਤੇ ਅਕਾਸ਼ਦੀਪ ਨੂੰ ੩੪
ਵੋਟਾ ਪ੍ਰਾਪਤ ਹੋਇਆ। ਇਸ ਤਰ੍ਹਾ ਸੈਕਟਰੀ ਦੀ ਚੋਣ ਵਿੱਚ ਨਵਨੀਤ ਖੁਡਾਣੀਆ ਨੇ ਰਾਜੂ
ਅਗਰਵਾਲ ਨੂੰ ੫ ਵੋਟਾ ਨਾਲ ਹਰਾਇਆ ਨਵਨੀਤ ਖੁਡਾਣੀਆ ਨੂੰ ੩੭ ਵੋਟਾ ਅਤੇ ਰਾਜੂ ਅਗਰਵਾਲ
ਨੂੰ ੩੨ ਵੋਟਾ ਪ੍ਰਾਪਤ ਹੋਇਆ।ਬਾਰ ਐਸੋਸ਼ੀਏਸ਼ਨ ਦਾ ਕੈਸ਼ੀਅਰ ਅਤੇ ਜੁਆਇਟ ਸੈਕਟਰੀ ਲਈ
ਪਹਿਲਾ ਹੀ ਸਰਬਸੰਮਤੀ ਹੋ ਗਈ ਸੀ ਜਿਸ ਵਿੱਚ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ ਉੱਲਕ
ਕੈਸ਼ੀਅਰ ਅਤੇ ਕੇਵਲ ਸਿੰਘ ਖਹਿਰਾ ਨੂੰ ਸਰਬਸੰਮਤੀ ਨਾਲ ਜੁਆਇੰਟ ਸੈਕਟਰੀ ਚੁਣ ਲਿਆ ਗਿਆ
ਸੀ।






















