ਮਾਨਸਾ ਦੀ ਸਿੱਖਿਆ ਅਫਸਰ ਦਾ ਮਾਮਲਾ ਕਿਸ਼ਨ ਕੁਮਾਰ ਦੀ ਮੀਟਿੰਗ ਦੌਰਾਨ ਗੂੰਜਿਆਂ

0
1449

ਮਾਨਸਾ, 2 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਮਾਨਸਾ ਦੀ ਜਿਲ੍ਹਾ ਸਿੱਖਿਆ ਅਫਸਰ (ਐਲੀ ਸਿੱਖਿਆ) ਰਾਜਿੰਦਰ ਕੌਰ ਦੀਆਂ ਵਧੀਕੀਆ, ਇਕ ਅਧਿਆਪਕ ਨੂੰ 5 ਮਹੀਨਿਆਂ ਤੋਂ ਡਰਾਇਵਰ ਦੇ ਤੌਰ ਵਰਤਣ ਅਤੇ ਧੜਾ ਧੜਾ ਕੱਢੇ ਜਾ ਰਹੇ ਨੋਟਿਸਾਂ ਦਾ ਮੁੱਦਾ ਸਿੱਖਿਆ ਸਕੱਤਰ ਦੀ ਮੀਟਿੰਗ ਦੌਰਾਨ ਗੂੰਜਿਆ, ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੀ ਅੱਜ ਚੰਡੀਗੜ੍ਹ ਵਿਖੇ ਹੋਈ ਇਸ ਮੀਟਿੰਗ ਦੌਰਾਨ ਸੂਬਾਈ ਆਗੂਆਂ ਨੇ ਹੋਰਨਾਂ ਅਹਿਮ ਮੁੱਦਿਆ ਤੋਂ ਇਲਾਵਾ ਮਾਨਸਾ ਦੀ ਸਿੱਖਿਆ ਅਧਿਕਾਰੀ ਵੱਲ੍ਹੋ ਸੰਘਰਸ਼ੀ ਆਗੂਆਂ ਵਿਰੁੱਧ ਰੰਜ਼ਿਸ ਤਹਿਤ ਕਾਰਵਾਈ ਕਰਨ ਦਾ ਮੁੱਦਾ ਵੀ ਜ਼ੋਰਦਾਰ ਤਰੀਕੇ ਨਾਲ ਉਠਾਇਆ ਗਿਆ । ਸਿੱਖਿਆ ਸਕੱਤਰ ਕ੍ਹਿਸ਼ਨ ਕੁਮਾਰ ਨੇ ਇਨ੍ਹਾਂ ਮੁੱਦਿਆ ਨੂੰ ਗੰਭੀਰਤਾ ਨਾਲ ਲੈਦਿਆ ਭਰੋਸਾ ਦਿੱਤਾ ਕਿ ਅਜਿਹਾ ਬਿਲਕੁੱਲ ਨਹੀ ਹੋਣ ਦਿਤਾ ਜਾਵੇਗਾ।
ਸੰਘਰਸ਼ ਕਮੇਟੀ ਦੇ ਆਗੂ ਹਰਦੀਪ ਸਿੱਧੂ ਨੇ ਦੱਸਿਆ ਪੰਜਾਬ ਸਰਕਾਰ ਨਾਲ ਪਿਛਲੇ ਸਮੇਂ ਦੌਰਾਨ ਹੱਕੀ ਮਸਲਿਆਂ ਤੇ ਹੋਏ ਫੈਸਲਿਆ ਬਾਰੇ ਚਰਚਾ ਕਰਨ ਅਤੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਮਸਲੇ ਤੇ ਬਣਾਈ ਕਮੇਟੀ ਦੇ ਗਠਨ ਬਾਰੇ ਅਤੇ ਹੋਰ ਅਹਿਮ ਮਸਲਿਆ ਬਾਰੇ ਅੱਜ ਸੰਘਰਸ਼ ਕਮੇਟੀ ਦੀ ਮੀਟਿੰਗ ਸਿੱਖਿਆ ਸਕੱਤਰ ਨਾਲ ਹੋਈ,ਜਿਸ ਵਿੱਚ ਡੀ ਜੀ ਐਸ ਈ ,ਡੀ ਪੀ ਈ ਸੈਕੰਡਰੀ,ਐਲੀਮੈਂਟਰੀ ਹਾਜ਼ਰ ਸਨ। ਮੀਟਿੰਗ ਦੌਰਾਨ ਵੱਖ ਵੱਖ ਕੇਡਰਾਂ ਨਾਲ ਸਬੰਧਤ ਸਾਰੇ ਮਸਲਿਆਂ ਤੇ ਗੱਲਬਾਤ ਹੋਈ ਅਤੇ ਸਰਕਾਰ ਨਾਲ ਹੋਈਆ ਮੀਟਿੰਗਾਂ ਦੌਰਾਨ ਫੈਸਲਿਆਂ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ । ਮੀਟਿੰਗ ਦੌਰਾਨ ਮਾਨਸਾ ਤੋ ਨਵਾਂ ਸ਼ਹਿਰ ਭੇਜੇ ਅਧਿਆਪਕਾਂ ਦੀ ਪੈਡਿੰਗ ਤਨਖਾਹ ਜਲਦੀ ਪਾਉਣ ਦਾ ਭਰੋਸਾ।
ਮੀਟਿੰਗ ਦੌਰਾਨ ਸਕੂਲਾਂ ਨੂੰ ਰਿਪੇਅਰ ਗਰਾਂਟ ,ਸਕੂਲ ਗਰਾਂਟ,ਟੀ ਐਲ ਐਮ ਗਰਾਂਟ,ਵਰਦੀਆ ਜਲਦੀ ਭੇਜਣ,ਕਿਤਾਬਾਂ ਪੂਰੀਆ ਭੇਜਣ, ਕਿਤਾਬਾਂ ਦੀ ਢੋ ਢੁਆਈ ਲਈ ਲੋੜੀਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ।
ਸੰਘਰਸ਼ ਕਮੇਟੀ ਪੰਜਾਬ ਨੇ ਸਪੱਸ਼ਟ ਕੀਤਾ ਕਿ ਪੜ੍ਹੋ ਪੰਜਾਬ ਦੀ ਥਾਂ ਸਲੇਬਸ ਅਧਾਰਤ ਸਿਸਟਮ ਨੂੰ ਲਾਗੂ ਕੀਤਾ ਜਾਵੇ।ਫੈਸਲਾ ਹੋਇਆ ਕਿ ਅਧਿਕਾਰੀਆ ਅਤੇ ਅਧਿਆਪਕਾਂ ਦੇ ਅਧਾਰਤ ਕਮੇਟੀ ਬਣਾਕੇ ਹੋਰ ਅਹਿਮ ਫੈਸਲੇ ਵਿਚਾਰਨ ਦਾ ਨਿਰਣਾ ਹੋਇਆ। ਫਿਲਹਾਲ ਪੜੋ ਪੰਜਾਬ ਦੀ ਟੀਮ ਸਕੂਲਾਂ ਚ ਨਹੀ ਜਾਵੇਗੀ
ਮੀਟਿੰਗ ਦੌਰਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵਿੰਦਰ ਚਹਿਲ, ਦੇਵਿੰਦਰ ਪੂੰਨੀਆਂ,ਕੁਲਦੀਪ ਦੋੜਕਾ, ਜਗਸੀਰ ਸਹੋਤਾ, ਜਸਵਿੰਦਰ ਸਿੱਧੂ,ਜਰਨੈਲ ਬਸੋਤਾ, ਹਰਵਿੰਦਰ ਬਿਲਗਾ,ਹਰਜੀਤ ਬਸੋਤਾ ,ਹਰਦੀਪ ਸਿੱਧੂ, ਰਾਜੇਸ਼ ਕੁਮਾਰ ਬੁਢਲਾਡਾ, ਹਰਜੀਤ ਸੈਣੀ ਅਤੇ ਹੋਰ ਆਗੂ ਸ਼ਾਮਲ ਸਨ।

LEAVE A REPLY

Please enter your comment!
Please enter your name here