ਸ਼ਹੀਦ ਉਧਮ ਸਿੰਘ ਕਲੱਬ ਨੇ ਖ਼ੂਨਦਾਨ ਕੈਂਪ ਲਗਾਇਆ

0
31

ਸਰਦੂਲਗੜ੍ਹ (ਸਾਰਾ ਯਹਾ,(ਬਲਜੀਤ ਪਾਲ) 30 ਮਾਰਚ  ਸ਼ਹੀਦ ਉਧਮ ਸਿੰਘ ਸਰਬਸਾਂਝਾ ਕਲੱਬ ਹੀਰਕੇ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖੂਨਦਾਨ ਕੈਂਪ ਦੁੱਧ ਉਤਪਾਦਕ ਸਹਿਕਾਰੀ ਸੁਸਾਇਟੀ ਵੇਰਕਾ ਵਿੱਚ ਲਾਇਆ ਲਾਇਆ ਗਿਆ। ਕੈਂਪ ਦਾ ਉਦਘਾਟਨ ਸਰਪੰਚ ਲਖਵਿੰਦਰ ਸਿੰਘ ਵੱਲੋਂ ਕੀਤਾ ਗਿਆ । ਕੈਪ ਦੌਰਾਨ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਦੀ ਟੀਮ ਪਹੁੰਚੀ। ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਖੂਨ ਦਾਨ ਮਹਾਦਾਨ ਹੈ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ । ਉਨ੍ਹਾਂ ਕੈਂਪ ਵਿੱਚ ਆਏ ਸਾਰੇ ਸਵੈ-ਇੱਛਤ ਖ਼ੂਨਦਾਨੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵੇਰਕਾ ਡੇਅਰੀ ਮਿਲਕ ਪਲਾਂਟ ਦੇ ਇੰਚਾਰਜ ਨਵਪ੍ਰੀਤ ਸਿੰਘ ਸਟਾਫ  ਸਮੇਤ ਪਹੁੰਚੇ। ਇਸ ਮੌਕੇ ਗੁਰਦੀਪ ਸਿੰਘ ਮਾਨ,  ਦੀਦਾਰ ਸਿੰਘ ਮਾਨ, ਰਜਿੰਦਰ ਸਿੰਘ, ਖੁਨਦਾਨੀ ਤੋਤਾ ਸਿੰਘ, ਗਗਨਦੀਪ ਸ਼ਰਮਾ, ਅਮਨਦੀਪ ਸਿੰਘ ਸਟੇਟ ਐਵਾਰਡੀ, ਸਮੂਹ ਕਲੱਬ ਮੈਬਰ ਅਤੇਾਹੁਦੇਦਾਰ ਆਦਿ ਹਾਜਰ  ਸਨ।ਕੈਪਸ਼ਨ: ਪਿੰਡ ਹੀਰਕੇ ਵਿਖੇ ਲਗਾਏ ਗਏ ਖੂਨਦਾਨ ਕੈਪ ਦੌਰਾਨ ਖੂਨਦਾਨੀ ਤੇ ਪ੍ਰਬੰਧਕ ।Attachments area

LEAVE A REPLY

Please enter your comment!
Please enter your name here