

ਮਾਨਸਾ ,੩੦ ਮਾਰਚ (ਸਾਰਾ ਯਹਾ,(ਬਲਜੀਤ ਪਾਲ) : ਭਾਰਤੀ ਕਿਸਾਨ ਯੂਨੀਅਨ ਦੀ ਇੱਕ ਮੀਟਿੰਗ ਬਲਾਕ
ਪ੍ਰਧਾਨ ਹਰਦੀਪ ਸਿੰਘ ਝੰਡਾ ਕਲਾਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਰੋਵਰ ਸਾਹਿਬ ਵਿਖੇ
ਹੋਈ ਜਿਸ ਵਿੱਚ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਮਲ਼ੁਕ ਸਿੰਘ ਹੀਰਕਾ ਵਿਸ਼ੇਸ ਤੋਰ ਤੇ
ਸ਼ਾਮਿਲ ਹੋਏ।ਮੀਟਿੰਗ ਨੂੰ ਸੰਬੋਧਿਨ ਕਰਦਿਆ ਮਲੂਕ ਸਿੰਘ ਨੇ ਕਿਹਾ ਕਿ ਸਰਦੂਲਗੜ੍ਹ ਦੇ
ਬੱਸ ਅੱਡੇ ਅਤੇ ਬਾਜਾਰ ਵਿੱਚ ਦੁਕਾਨਦਾਰਾ ਨੇ ਨਜਾਇਜ ਕਬਜੇ ਕੀਤੇ ਹੋਏ ਹਨ ਜਿਸ ਕਾਰਨ
ਅਤੇ ਆਏ ਦਿਨ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ ਉਨ੍ਹਾ ਨੇ ਕਿਹਾ ਕਿ ਦੁਕਾਨਦਾਰ
ਰੇਹੜੀਆ ਵਾਲਿਆ ਅਤੇ ਫੁੱਟਪਾਥ ਵਾਲਿਆ ਤੋ ਮਹੀਨਾ ਲੈਕੇ ਆਪਣੀਆਂ ਦੁਕਾਨਾ ਅੱਗੇ
ਰੇਹੜੀਆਂ ਲਵਾ ਦਿੰਦੇ ਹਨ ਜਿਸ ਕਾਰਨ ਕਈ ਹਾਦਸੇ ਵਾਪਿਰ ਚੁੱਕੇ ਹਨ ਅਤੇ ਕਈਆਂ ਲੋਕਾ
ਦੀਆਂ ਜਾਨਾ ਵੀ ਜਾ ਚੁੱਕੀਆ ਹਨ।ਉਨ੍ਹਾ ਨੇ ਕਿਹਾ ਕਿ ਇਸ ਸੰਬੰਧ ਵਿੱਚ ਨਗਰ ਪੰਚਾਇਤ
ਸਰਦੂਲਗੜ੍ਹ ਦਫਤਰ ਅੱਗੇ ਧਰਨਾ ਲਗਾਇਆਂ ਗਿਆ ਸੀ ਉਸ ਸਮੇਂ ਅਫਸਰਾ ਵੱਲੋ ਵਿਸ਼ਵਾਸ
ਦਿਵਾਇਆਂ ਗਿਆ ਸੀ ਪਰੰਤੂ ਇਸ ਦਾ ਕੋਈ ਹੱਲ ਨਹੀ ਕੀਤਾ ਗਿਆ ਜਿਸ ਕਾਰਨ ਫੈਸਲਾ ਕੀਤਾ
ਗਿਆ ਹੈ ਕਿ ੮ ਅਪ੍ਰੈਲ ਨੂ ਐਸ.ਡੀ.ਐਮ ਦਫਤਰ ਸਰਦੂਲਗੜ ਦਾ ਅਣਮਿਥੇ ਸਮੇਂ ਲਈ ਘਿਰਾਉ
ਕੀਤਾ ਜਾਵੇਗਾ।ਇਸ ਤੋ ਇਲਾਵਾ ਉਨ੍ਹਾ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਝੋਨਾ ੫ ਜੂਨ ਤੋ
ਲਗਾਉਣ ਦੀ ਇਜਾਜਤ ਦਿੱਤੀ ਜਾਵੇ।ਇਸ ਤੋ ਇਲਾਵਾ ਬਿਜਲੀ ਮਹਿਕਮੇ ਵੱਲੋ ਜਥੇਬੰਦੀ ਦੇ
ਸਾਬਕਾ ਬਲਾਕ ਪ੍ਰਧਾਨ ਜੀਤ ਸਿੰਘ ਝੰਡਾ ਖੁਰਦ ਦੀ ਖੇਤ ਵਿੱਚ ਮੋਟਰ ਕੁਨੈਕਸ਼ਨ ਮਨਜ਼ੂਰ
ਹੋਇਆਂ ਨੂੰ ਡੇਢ ਸਾਲ ਹੋ ਗਿਆ ਮਹਿਕਮੇ ਵੱਲੋ ਖੰਭੇ ਅਤੇ ਤਾਰਾ ਤਾਂ ਪਾ ਦਿੱਤੀਆਂ ਹਨ
ਪਰੰਤੂ ਕੁਨੈਕਸ਼ਨ ਨਹੀ ਕੀਤਾ ਗਿਆ ਇਸ ਸੰਬੰਧ ਵਿੱਚ ਅਫਸਰਾ ਨੂੰ ਕਈ ਵਾਰ ਜਾਣੂ ਕਰਵਾਇਆਂ
ਗਿਆ ਹੈ ਪਰੰਤੂ ਕੋਈ ਸੁਣਵਾਈ ਨਹੀ ਹੋਈ ਉਨ੍ਹਾ ਨੇ ਕਿਹਾ ਇਸ ਸੰਬੰਧ ਵਿੱਚ ਵੀ ਉਸ ਦਿਨ
ਐਸ.ਡੀ.ਐਮ ਨੂੰ ਜਾਣੂ ਕਰਵਾਇਆ ਜਾਵੇਗਾ।ਇਸ ਮੀਟਿੰਗ ਵਿੱਚ ਮਾਘ ਸਿੰਘ ਮਾਖਾ ਬਲਾਕ
ਪ੍ਰਧਾਨ ਝੂਨੀਰ,ਹਰਮੀਤ ਸਿੰਘ,ਜਸਪਾਲ ਸਿੰਘ,ਬਲਵੀਰ ਸਿੰਘ,ਜੀਤ ਸਿੰਘ,ਜੱਸਾ ਸਿੰਘ,ਲੱਖਾ
ਸਿੰਘ,ਗੁਰਵਿੰਦਰ ਸਿੰਘ,ਜਸਵੰਤ ਸਿੰਘ,ਬੂਟਾ ਸਿੰਘ,ਮੱਖਣ ਸਿੰਘ,ਹਰਜੀਤਪਾਲ ਸਿੰਘ ਅਤੇ
ਸੁਰਜੀਤ ਸਿੰਘ ਆਦਿ ਮੋਜੂਦ ਸਨ






















