

ਮਾਨਸਾ 30 ਮਾਰਚ (ਜਗਦੀਸ਼ ਬਾਂਸਲ) – ਸਿੱਧ ਬਾਬਾ ਬਾਲਕ ਨਾਥ ਲੰਗਰ ਐਂਡ ਵੈਲਫੇਅਰ ਕਮੇਟੀ (ਰਜਿ) ਮਾਨਸਾ ਦੇ ਆਗੂ ਭੀਮਸੈਨ ਗੋਇਲ, ਲੱਕੀ ਬਾਂਸਲ,ਭੂਸ਼ਨ ਕੁਮਾਰ ਨੇ ਦੱਸਿਆ ਕਿ ਸਿੱਧ ਬਾਬਾ ਬਾਲਕ ਨਾਥ ਲੰਗਰ ਐਂਡ ਵੈਲਫੇਅਰ ਕਮੇਟੀ (ਰਜਿ) ਮਾਨਸਾ ਵਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਬਾ ਜੀ ਦਾ 47 ਵਾਂ ਵਿਸ਼ਾਲ ਭੰਡਾਰਾ 4 ਅਪ੍ਰੈਲ ਤੋਂ 9 ਅਪ੍ਰੈਲ ਤੱਕ ਦਿੱਲੀ ਵਾਲਿਆ ਦੀ ਧਰਮਸ਼ਾਲਾ ਸ਼ਾਹ ਤਲਾਈ ਹਿਮਾਚਲ ਪ੍ਰਦੇਸ਼ ਵਿਖੇ ਲਗਾਇਆ ਜਾਵੇਗਾ। ਅਤੇ 31 ਮਾਰਚ ਦਿਨ ਐਤਵਾਰ ਨੂੰ ਬਾਬਾ ਬਾਲਕ ਨਾਥ ਜੀ ਦੇ ਮੰਦਰ ਨੇੜੇ ਫੌਜੀ ਪਟਰੋਲ ਪੰਪ ਮਾਨਸਾ ਵਿਖੇ ਝੰਡਾ ਪੂਜਣ ਦੀ ਰਸਮ ਸ਼ਾਮ 8 ਵਜੇ ਅਦਾ ਕੀਤੀ ਜਾਵੇਗੀ ਅਤੇ ਕੀਰਤਨ ਮੰਡਲੀਆਂ ਵਲੋਂ ਬਾਬਾ ਜੀ ਦਾ ਗੁਣਗਾਨ ਕੀਤਾ ਜਾਵੇਗਾ। ਅਤੇ ਬਾਬਾ ਜੀ ਦਾ ਭੰਡਾਰਾ ਵਰਤੇਗਾ।






















