

ਮਾਨਸਾ, 22 ਮਾਰਚ (ਸਾਰਾ ਯਹਾ,(ਬਲਜੀਤ ਸ਼ਰਮਾ ): ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਮਾਨਸਾ ਵਿਖੇ ਅੱਜ ਕੌਮੀ ਸੇਵਾ ਯੋਜਨਾ, ਬਡੀ ਗਰੁੱਪ ਅਧੀਨ ਕੌਮਾਂਤਰੀ ਜਲ ਦਿਵਸ ਮੁੱਖ ਅਧਿਆਪਕ ਸ੍ਰੀ ਹਰਵਿੰਦਰ ਕੁਮਾਰ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਪਾਣੀ ਕੁਦਰਤ ਦੀ ਦਿੱਤੀ ਇਕ ਬਢਮੁੱਲੀ ਦਾਤ ਹੈ, ਪਾਣੀ ਦੀ ਸੁਚੱਜੇ ਢੰਗ ਨਾਲ ਵਰਤੋ ਕਰਨਾ ਅਤੇ ਬਹਿਤਰ ਜੀਵਨ ਹਾਲਾਤ ਮੁਹੱਈਆ ਕਰਵਾਉਣ ਬਾਰੇ ਸੋਚਣਾ ਹੀ ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ਜਲ ਦਿਵਸ ਹਰ ਸਾਲ 22 ਮਾਰਚ ਨੂੰ ਕੌਮਾਂਤਰੀ ਪੱਤਰ ਤੇ ਮਨਾਇਆ ਜਾਂਦਾ ਹੈ ਅਤੇ ਸੰਯੁਕਤ ਰਾਸ਼ਟਰ ਨੇ 22 ਦਸੰਬਰ 1993 ਨੂੰ ਵਿਸ਼ਵ ਜਲ ਦਿਵਸ ਮਨਾਉਣ ਦੀ ਮਾਨਤਾ ਦਿੱਤੀ ਸੀ। ਪਾਣੀ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨ ਬਾਰੇ ਵੀ ਸੋਚਿਆ ਨਹੀਂ ਜਾ ਸਕਦਾ। ਇਸ ਮੌਕੇ ਸ੍ਰੀ ਜਸਪਾਲ ਸਿੰਘ ਐਨ.ਐਸ.ਐਸ. ਅਫ਼ਸਰ ਨੇ ਕਿਹਾ ਕਿ ਅੰਦਾਜ਼ੇ ਮੁਤਾਤਿਕ 2050 ਤੱਕ 4 ਤੋਂ 5 ਬਿਲੀਅਨ ਤੱਕ ਲੋਕ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਗੇ। ਸੋ ਪਾਣੀ ਦੀ ਕਿੱਲਤ ਨਾਲ ਨਜਿੱਠਣ ਲਈ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ। ਹਰਪਾਲ ਸਿੰਘ ਐਨ.ਸੀ.ਸੀ. ਕੇਅਰ ਟੇਕਰ ਨੇ ਕਿਹਾ ਕਿ ਪੂਰੇ ਵਿਸ਼ਵ ਪੱਧਰ ਤੇ ਪਾਣੀ ਦੀ ਦੁਰਵਰਤੋ ਹੋ ਰਹੀ ਹੈ। ਸੋ ਪਾਣੀ ਦੀ ਬੱਚਤ ਤੇ ਸੰਭਾਲ ਬੇਹੱਦ ਜ਼ਰੂਰੀ ਹੈ।
ਇਸ ਮੌਕੇ ਸ੍ਰੀਮਤੀ ਕੁਲਵਿੰਦਰ ਕੌਰ, ਸ੍ਰੀ ਜਸਵਿੰਦਰਪਾਲ ਸਿੰਘ ਬਡੀ ਗਰੁੱਪ ਇੰਚਾਰਜ, ਸ੍ਰੀਮਤੀ ਹਰਪ੍ਰੀਤ ਕੌਰ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਗਰਬਿੰਦਰ ਸਿੰਘ, ਸ੍ਰੀ ਨਿਤਿਨ ਸੀਨੀਅਰ ਸਹਾਇਕ, ਸ੍ਰੀ ਸਤਿੰਦਰ ਸਿੰਘ ਕਲਰਕ ਹਾਜਰ ਸਨ।























