ਸਿਹਤ ਲਈ ਸਾਦੇ ਅਤੇ ਪੌਸ਼ਟਿਕ ਖਾਣੇ ਦੇ ਫਾਇਦੇਆਂ ਸਬੰਧੀ ਜਾਣਕਾਰੀ ਦਿੱਤੀ

0
2

ਮਾਨਸਾ, 27 ਫਰਵਰੀ (ਸਾਰਾ ਯਹਾ,(ਹੀਰਾ ਮਿੱਤਲ): ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਦੇ ਹੁਕਮਾ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਪਿੰਡ ਵਿਚ ਇਕ ਕੈਂਪ ਲਗਾਇਆ ਗਿਆ ਜਿਸ ਵਿਚ ਪੌਸ਼ਟਿਕ ਭੋਜਨ ਦੇ ਸਿਹਤ ਲਈ ਫਾਇਦੇਆਂ ਸਬੰਧੀ ਜਾਣਕਾਰੀ ਦਿੱਤੀ ਗਈ।
ਇਸ ਦੌਰਾਨ ਬੋਲਦਿਆਂ ਬੀ.ਈ.ਈ. ਹਰਬੰਸ ਲਾਲ ਨੇ ਕਿਹਾ ਕਿ ਤੰਦਰੁਸਤ ਰਹਿਣ ਲਈ ਸਾਦਾ ਅਤੇ ਪੋਸ਼ਟਿਕ ਖਾਣਾ ਲਾਭਦਾਇਕ ਹੈ। ਉਨ੍ਹਾਂ ਦੱਸਿਆ ਕਿ ਫਾਸਟ ਫੂਡ ਨੂੰ ਸਿਹਤ ਲਈ ਹਾਨੀਕਾਰਕ ਸਮਝਦਿਆਂ ਲੋਕਾਂ ਨੂੰ ਇਹ ਖਾਣ ਤੋਂ ਰੋਕਿਆ ਜਾਂਦਾ ਹੈ, ਪਰ ਇਸ ਦੇ ਉਲਟ ਇਹ ਬਾਜ਼ਾਰੀ ਚੀਜਾਂ ਬੱਚਿਆਂ ਦੀ ਪਹਿਲੀ ਪਸੰਦ ਬਣਦੀਆਂ ਜਾ ਰਹੀਆਂਂ ਹਨ। ਬਾਜ਼ਾਰਾਂ ‘ਚ ਸ਼ਾਮ ਸਮੇਂ ਲੱਗਣ ਵਾਲੀਆਂ ਰੇਹੜ੍ਹੀਆਂ ‘ਤੇ ਖੜੇ ਛੋਟੇ ਬੱਚਿਆਂ, ਨੋਜਵਾਨ ਮੁੰਡੇ ਕੁੜੀਆਂ ਅਤੇ ਕੁਝ ਵੱਡੀ ਉਮਰ ਦੇ ਸ਼ਹਿਰੀ ਮਰਦ ਔਰਤਾਂ ਨੂੰ ਬਰਗਰ, ਨੂਡਲ, ਮੋਮੋਜ਼, ਚਾਟ ਅਤੇ ਕੁਲਚੇ ਆਦਿ ਖਾਦਿਆਂ ਅਕਸਰ ਹੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੀਜਾਂ ‘ਚ ਵਰਤਿਆ ਜਾਣ ਵਾਲਾ ਸਾਮਾਨ ਸਿਹਤ ਲਈ ਨੁਕਸਾਨਦਾਇਕ ਹੈ ਅਤੇ ਲੋਕ ਇਸ ਤੇਜ ਭੋਜਨ ਨਾਲ ਹੋਣ ਵਾਲੇ ਨੁਕਸਾਨ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਇੰਨ੍ਹਾਂ ਚਟਾਕੇਦਾਰ ਚੀਜਾਂ ਨੂੰ ਸ਼ੌਂਕ ਨਾਲ ਖਾਂਦੇ ਹਨ।
ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਘਰ ਦਾ ਸ਼ੁੱਧ ਖਾਣਾ ਛੱਡ ਕੇ ਫਾਸਟ ਫੂਡ ਖਾਣ ਦਾ ਮਤਲਬ ਮੋਟਾਪਾ ਸ਼ੂਗਰ ਅਤੇ ਪੇਟ ਦੀਆਂ ਬਿਮਾਰੀਆਂ ਨੂੰ ਸੱਦਾ ਦੇਣਾ ਹੈ ਅਤੇ ਇਨ੍ਹਾਂ ਬਿਮਾਰੀਆਂ ਦਾ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਇਹ ਜਿਗਰ, ਲੀਵਰ ਅਤੇ ਗੁਰਦਿਆਂ ਲਈ ਨੁਕਸਾਨਦੇਹ ਬਣਦੀਆਂ ਹਨ।
ਇਸ ਮੌਕੇ ਬੋਲਦਿਆਂ ਸਕੂਲ ਪ੍ਰਿੰਸੀਪਲ ਕੁਲਦੀਪ ਕੌਰ ਨੇ ਕਿਹਾ ਕਿ ਰੋਜਾਨਾ ਘੱਟ ਪੌਸ਼ਟਿਕ ਭੋਜਨ ਖਾਣ ਨਾਲ ਅਨੇਕਾਂ ਬਿਮਾਰੀਆਂ ਸਬੰਧੀ ਖ਼ਤਰਾ ਵਧ ਜਾਂਦਾ ਹੈ। ਸਾਨੂੰ ਬਾਹਰ ਦਾ ਖਾਣਾ ਬਿਲਕੁਲ ਬੰਦ ਕਰਨਾ ਚਾਹੀਦਾ ਹੈ ਅਤੇ ਘਰ ਦਾ ਬਣਿਆ ਪੌਸ਼ਟਿਕ ਭੋਜਨ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਸਰਤ, ਸੈਰ ਅਤੇ ਯੋਗ ਨੂੰ ਜਿੰਦਗੀ ਦਾ ਅਹਿਮ ਹਿੱਸਾ ਬਣਾਉਣਾ ਚਾਹੀਦਾ ਹੈ। ਭੋਜਨ ਖਾਂਦੇ ਸਮੇ ਟੀ.ਵੀ ਜਾਂ ਮੋਬਾਇਲ ਫੋਨ ਦੀ ਵਰਤੋਂ ਨਹੀ ਕਰਨੀ ਚਾਹੀਦੀ ਅਤੇ ਜਰੂਰਤ ਤੋਂ ਜਿਆਦਾ ਨਹੀ ਸੌਣਾ ਚਾਹੀਦਾ।     ਇਸ ਮੌਕੇ ਅਧਿਆਪਕ ਸੁਨੰਦਾ ਗਰਗ, ਏਕਤਾ ਰਾਣੀ, ਰੀਤੂ ਪਰਾਸ਼ਰ, ਸਰਬਜੀਤ ਕੌਰ, ਨਿਸ਼ਾ ਗੋਇਲ, ਰਾਜਵੀਰ ਕੌਰ, ਵੀਰਪਾਲ ਕੌਰ, ਜਗਮੋਹਣ ਸਿੰਘ, ਅਮਨਦੀਪ ਕੌਰ, ਜਸਪਾਲ ਕੌਰ ਅਦਿ ਹਾਜ਼ਰ ਸਨ।


EDITED BY : SARA YAHA | | Last Updated : 7:59 pm 27 ਫ਼ਰਵਰੀ 2019

LEAVE A REPLY

Please enter your comment!
Please enter your name here