
ਮਾਨਸਾ 26 ਫਰਵਰੀ ( ਬਲਜੀਤ ਪਾਲ); ਲੋਕ ਸਭਾ ਹਲਕਾ ਬਠਿੰਡਾ ਤੋ ਕਾਂਗਰਸ ਦੇ ਬੇਸ਼ੱਕ ਕਈ ਉਮੀਦਵਾਰ ਟਿਕਟ ਦੀ ਮੰਗ ਕਰ ਰਹੇ ਹਨ ਪਰ ਸਭ ਤੋ ਠੋਸ ਉਮੀਦਵਾਰ ਸੀਨੀਅਰ ਕਾਂਗਰਸੀ ਤੇ ਸਾਬਕਾ ਵਿਧਾਇਕ ਸਰਦੂਲਗੜ੍ਹ ਅਜੀਤਇੰਦਰ ਸਿੰਘ ਮੋਫਰ ਨੂੰ ਹੀ ਮੰਨਿਆ ਜਾ ਰਿਹਾ ਹੈ। ਰਿਵਾਇਤੀ ਰਾਜਨੀਤਿਕ ਪਾਰਟੀਆਂ ਵੀ ਇਸ ਗੱਲੋ ਡਰ ਰਹੀਆਂ ਹਨ ਕਿ ਜੇਕਰ ਕਾਂਗਰਸ ਮੋਫਰ ਨੂੰ ਉਮੀਦਵਾਰ ਅੈਲਾਣ ਦਿੰਦੇ ਹਨ ਤਾਂ ਉਨ੍ਹਾਂ ਲਈ ਮੁਸ਼ਕਲਾਂ ਵੱਧ ਸਕਦੀਆਂ ਹਨ।
ਅਜੀਤ ਇੰਦਰ ਸਿੰਘ ਮੋਫਰ ਦਾ ਲੋਕ ਸਭਾ ਹਲਕਾ ਬਠਿੰਡਾ ਚ ਕਾਫੀ ਅਧਾਰ ਹੈ। ਪੂਰੇ ਹਲਕੇ ਦੇ ਲੋਕਾ ਚ ਮੋਫਰ ਹਰਮਨ ਪਿਆਰੇ ਨੇਤਾ ਹਨ। ਜਰਕੇ ਮੋਫਰ ਦੇ ਜਿਵਨ ਤੇ ਰਾਜਨੀਤਿਕ ਜੀਵਨ ਤੇ ਝਾਤ ਮਾਰੀਏ ਤਾਂ ਉਹ ਸਾਫ ਤੇ ਇਮਾਨਦਾਰ ਅਕਸ ਦੇ ਮਾਲਕ ਹਨ ਜਿਸ ਕਰਕੇ ਹਲਕੇ ਦੇ ਲੋਕ ਤੇ ਬੁੱਧੀਜੀਵੀ ਵਰਗ ਮੋਫਰ ਸਾਹਿਬ ਨੂੰ ਹੀ ਉਮੀਦਵਾਰ ਵਜੋ ਵੇਖਣਾ ਚਹੁੰਦੇ ਹਨ। ਅਜੀਤ ਇੰਦਰ ਸਿੰਘ ਮੋਫਰ ਦਾ ਜਨਮ 18 ਅਗਸਤ 1951 ਨੂੰ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ, ਮਾਨਸਾ ਜਿਲੇ ਦੇ ਅਖੀਰਲੇ ਪਿੰਡ ਮੋਫਰ ਵਿੱਚ ਹੋਇਆ। ਉਹਨਾ ਦੇ ਪਿਤਾ ਸਰਦਾਰ ਪ੍ਰੀਤਮ ਸਿੰਘ ਢਿਲੋਂ ਜੋ 1952_1957 ਵਿੱਚ ਸਾਂਝੇ ਪੰਜਾਬ ਦੇ ਵਿਧਾਇਕ ਵੀ ਰਹੇ ਸਨ। ਮੋਫਰ ਸਾਹਿਬ ਆਜਾਦੀ ਘੁਲਾਟੀਆਂ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹਨਾ ਦੇ ਬਜ਼ੁਰਗਾਂ ਨੇ ਅਜ਼ਾਦੀ ਦੀ ਲੜ੍ਹਾਈ ਚ’ ਆਪਣਾ ਅਹਿਮ ਯੋਗਦਾਨ ਦਿੱਤਾ ਹੈ। ਦੇਸ਼ ਦੀ ਵੰਡ ਸਮੇ ਉਹਨਾਂ ਦੇ ਪਰਿਵਾਰ ਨੇ ਲਹਿੰਦੇ ਪੰਜਾਬ (ਪਾਕਿਸਤਾਨ) ਤੋਂ ਉਜੜ ਕੇ ਆਏ ਪਰਿਵਾਰਾਂ ਨੂੰ ਆਪਣੀ ਨਿੱਜੀ ਜਮੀਨ ਦੇ ਕੇ ਮੁੜ ਆਬਾਦ ਕੀਤਾ। ਹਲਕਾ ਸਰਦੂਲਗੜ ਵਿਚੋਂ ਲੰਘਦੇ ਘੱਗਰ ਦਰਿਆ ਦੇ ਇੱਕ ਪਾਸੇ ਦੇ ਇਲਾਕੇ ਵਿੱਚ ਅੱਜ ਵੀ ਉਹ ਪਰਿਵਾਰਾਂ ਦੇ ਪਿੰਡ ਆਬਾਦ ਹਨ ਜੋ ਮੋਫਰ ਪਰਿਵਾਰ ਵਲੋਂ ਕੀਤੇ ਅਹਿਸਾਨ ਕਰਕੇ ਅੱਜ ਵੀ ਮੋਫਰ ਪਰਿਵਾਰ ਨਾਲ ਖੜ੍ਹੇ ਹਨ।
ਅਜੀਤ ਸਿੰਘ ਮੋਫਰ ਜੀ ਨੇ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਤੋਂ ਆਪਣੀ ਬਾਰਵੀ ਜਮਾਤ ਤੱਕ ਦੀ ਪੜਾਈ ਕੀਤੀ ਅਤੇ ਸਰਕਾਰੀ ਕਾਲਜ ਚੰਡੀਗੜ ਤੋਂ ਗਰੈਜੂਏਸਨ ਦੀ ਪੜਾਈ ਕੀਤੀ।ਸਕੂਲ ਸਮੇਂ ਤੋਂ ਹੀ ਮੋਫਰ ਸਾਹਿਬ ਗੁਰਬਾਣੀ ਅਤੇ ਸਾਹਿਤ ਨਾਲ ਜੁੜੇ ਹੋਏ ਹਨ। ਉਹਨਾਂ ਦੀ ਤਕਰੀਰ ਵਿੱਚ ਅਕਸਰ ਹੀ ਗੁਰਬਾਣੀ ਦੀਆਂ ਪਵਿੱਤਰ ਪੰਕਤੀਆ ਨੂੰ ਸੁਣਿਆ ਜਾ ਸਕਦਾ ਹੈ।
ਅਜੀਤ ਸਿੰਘ ਮੋਫਰ ਆਪਣੇ ਹੀ ਪਿੰਡ ਮੋਫਰ ਤੋਂ ਪਹਿਲੀ ਵਾਰ ਸਰਪੰਚ ਚੁਣੇ ਗਏ ਅਤੇ ਲਗਾਤਰ 10 ਸਾਲ ਮੋਫਰ ਪਿੰਡ ਦੀ ਸਰਪੰਚ ਵਜੋਂ ਸੇਵਾ ਕੀਤੀ। ਉਹ ਬਲਾਕ ਸੰਮਤੀ ਅਤੇ ਸਰੋਮਣੀ ਕਮੇਟੀ ਦੀ ਚੋਣ ਵੀ ਲੜੇ। ਉਹ ਜਿਲਾ ਕਾਗਰਸ ਕਮੇਟੀ ਦੇ ਪ੍ਰਧਾਨ ਵਜੋਂ ਵੀ ਨਿਯੁਕਤ ਰਹੇ। ਸਾਲ 1997 ਵਿੱਚ ਜਦੋਂ ਪੰਜਾਬ ਵਿੱਚ ਸ੍ਰੋਮਣੀ ਅਕਾਲੀ ਦਲ ਦੀ ਹਨੇਰੀ ਚੱਲ ਰਹੀ ਸੀ ਅਤੇ ਸਰਦੂਲਗੜ ਨੂੰ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਦਾ ਸੀ ਉਸ ਸਮੇਂ ਦੌਰਾਨ ਮੋਫਰ ਸਾਹਿਬ ਨੇ ਅਕਾਲੀ ਦੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੁੰਦੜ ਨੂੰ ਅਜਾਦ ਉਮੀਦਵਾਰ ਵਜੋਂ ਚੋਣ ਲੜ ਕੇ ਚੰਗੇ ਫਰਕ ਨਾਲ ਹਰਾਕੇ ਪਹਿਲੀ ਵਾਰ ਵਿਧਾਇਕ ਬਣੇ ਸਨ । ਉਹ ਦੂਸਰੀ ਵਾਰ 2007 ਚ ਅਤੇ ਤੀਸਰੀ ਵਾਰ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੋਰਾਨ ਸਰਦੂਲਗੜ੍ਹ ਤੋਂ ਵਿਧਾਇਕ ਬਣੇ । ਮੋਫਰ ਸਾਹਿਬ ਦੀ ਪਾਰਟੀ ਵਿੱਚ ਚੰਗੀ ਕਾਰਗੁਜਾਰੀ ਕਾਰਨ ਲਗਾਤਾਰ ਤਿੰਨ ਵਾਰ ਅਕਾਲੀਆ ਦੇ ਗੜ੍ਹ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ। ਇਸ ਸਾਲ ਹੋਈਆ ਜ਼ਿਲਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਵਿੱਚ ਮੋਫਰ ਸਾਹਿਬ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਹਲਕੇ ਵਿੱਚ ਨਿਰਪੱਖ ਚੋਣਾ ਕਰਵਾ ਕੇ ਹਲਕੇ ਵਿੱਚੋਂ 90 ਫੀਸਦੀ ਕਾਗਰਸ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਈ।
ਅਜੀਤ ਇੰਦਰ ਸਿੰਘ ਮੋਫਰ ਦੇ ਲੜਕੇ ਬਿਕਰਮ ਸਿੰਘ ਮੋਫਰ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਲਾ ਮਾਨਸਾ ਤੋਂ ਨੋਜਵਾਨ ਜਿਲਾ ਪ੍ਰਧਾਨ ਰਹੇ ਹਨ। ਬਿਕਰਮ ਸਿੰਘ ਮੋਫਰ ਦਾ ਵਿਆਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਸਰਦਾਰ ਬੇਅੰਤ ਸਿੰਘ ਦੀ ਪੋਤਰੀ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਭੈਣ ਨਾਲ ਹੋਇਆ ਹੈ ਜੋ ਕਿ ਪੰਜਾਬ ਪ੍ਰਦੇਸ਼ ਵਿੱਚ ਇੱਕ ਚੰਗਾ ਰਾਜਨੀਤਿਕ ਪਿਛੋਕੜ ਰੱਖਦਾ ਹੈ ।
ਅਜੀਤ ਇੰਦਰ ਸਿੰਘ ਮੋਫਰ ਖੇਡਾਂ ਪ੍ਰਤੀ ਖਾਸ ਰੁਚੀ ਰਖਦੇ ਹਨ, ਚੰਗੇ ਖਿਡਾਰੀ ਵੀ ਹਨ।ਕਾਲਜ ਸਮੇਂ ਤੋਂ ਹੀ ਉਹ ਸਕੇਟਿੰਗ ਮੁਕਾਬਲਿਆਂ ਵਿੱਚ ਭਾਗ ਲੈਂਦੇ ਰਹੇ ਹਨ ਅਤੇ ਅੱਜ ਵੀ ਅਕਸਰ ਸਕੇਟਿੰਗ ਕਰਦੇ ਵੇਖੇ ਜਾ ਸਕਦੇ ਹਨ।ਮੋਫਰ ਸਾਹਿਬ ਵੱਖ ਵੱਖ ਖੇਡ ਟੂਰਨਾਮੈਂਟਾਂ ਵਿੱਚ ਵੀ ਉਚੇਚੇ ਤੌਰ ਤੇ ਸਿਰਕਤ ਕਰਦੇ ਰਹਿੰਦੇ ਹਨ ਅਤੇ ਨੌਜਵਾਨਾ/ਖਿਡਾਰੀਆਂ ਨੂੰ ਆਪਣਾ ਸਹਿਯੋਗ ਦਿੰਦੇ ਹਨ। ਉਹ ਸਾਦ-ਮੁਰਾਦੇ ਸੁਭਾਅ ਦੇ ਮਾਲਕ ਹਨ ਅਤੇ ਅਕਸਰ ਹੀ ਉਹਨਾਂ ਨੂੰ ਖੇਤਾਂ ਵਿੱਚ ਕਿਸਾਨਾਂ ਨਾਲ ਬਹਿੰਦਿਆਂ, ਉਠਦਿਆਂ ਅਤੇ ਖਾਲਾਂ-ਵੱਟਾਂ ਤੇ ਬੈਠ ਖਾਣਾ ਖਾਂਦਿਆਂ ਵੇਖਿਆ ਜਾ ਸਕਦਾ ਹੈ । ਜਿਸ ਕਰਕੇ ਉਹ ਲੋਕਾਂ ਦੇ ਹਰਮਨ ਪਿਆਰੇ ਹਨ। ਸਾਦ-ਮੁਰਾਦੇ ਅਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਹੋਣ ਕਾਰਨ ਹਲਕਾ ਸਰਦੂਲਗੜ ਦੇ ਵੱਡੇ ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾ ਤੋਂ ਬੱਚੇ ਤੱਕ ਵੀ ਪਿਆਰ ਨਾਲ ਉਹਨਾਂ ਨੂੰ ਮਿੱਠੂ ਮੋਫਰ ਦੇ ਤਖੱਲਸ ਨਾਲ ਸੰਬੋਧਨ ਕਰਦੇ ਹਨ ਜੋ ਉਹਨਾਂ ਦੀ ਹਲਕੇ ਵਿੱਚ ਹਰਮਨ ਪਿਆਰਤਾ ਦੀ ਗਵਾਹੀ ਭਰਦਾ ਹੈ।ਹਲਕਾ ਦੇ ਲੋਕਾਂ ਦੇ ਹਰ ਖੁਸ਼ੀ- ਗਮੀ ਦੇ ਮੌਕਿਆ ਵਿੱਚ ਪਹਿਲ ਦੇ ਆਧਾਰ ਤੇ ਸਰੀਕ ਹੋਣਾ ਵੀ ਉਹਨਾ ਦੇ ਸੁਭਾਅ ਦਾ ਇੱਕ ਅਟੁੱਟ ਅੰਗ ਹੈ। ਮੋਫਰ ਸਾਹਿਬ ਦੀ ਲੋਕਾਂ ਪ੍ਰਤੀ ਸੇਵਾ ਭਾਵਨਾ, ਰਾਜਨੀਤੀ ਵਿੱਚ ਸਫਲਤਾ ਅਤੇ ਕਾਂਗਰਸ ਪਾਰਟੀ ਪ੍ਰਤੀ ਵਫਾਦਾਰੀ ਨੂੰ ਮੁੱਖ ਰੱਖਦਿਆਂ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉੱਘੇ ਵਰਕਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਅਮਰੀਕ ਸਿੰਘ ਢਿੱਲੋਂ ਝੁਨੀਰ, ਜਗਮੇਲ ਸਿੰਘ ਨੰਗਲ, ਹਰਪ੍ਰੀਤ ਸਿੰਘ ਬੈਹਨੀਵਾਲ, ਗੁਰਮੀਤ ਸਿੰਘ ਖੁੱਡੀਆਂ ਹਲਕਾ ਲੰਬੀ, ਖੁਰਬਾਜ਼ ਸਿੰਘ ਜਟਾਣਾ ਕਾਂਗਰਸ ਪ੍ਰਧਾਨ ਜਿਲਾ ਦਿਹਾਤੀ ਬਠਿੰਡਾ, ਸੁਰੇਸ਼ ਨੰਦਗੜੀਆ ਪ੍ਰਧਾਨ ਮਾਨਸਾ ਵਪਾਰ ਮੰਡਲ, ਜਗਸੀਰ ਸਿੰਘ ਮੀਰਪੁਰ ਯੂਥ ਪ੍ਰਧਾਨ ਲੋਕ ਸਭਾ ਹਲਕਾ ਬਠਿੰਡਾ, ਚੁਸਪਿੰਦਰਬੀਰ ਭੁਪਾਲ, ਗੋਰਾ ਸਿੰਘ ਮੌੜ ਮੰਡੀ, ਹਲਕੇ ਦੇ ਮੌਜੂਦਾ ਪੰਚਾਂ-ਸਰਪੰਚਾਂ ਆਦਿ ਵੱਲੋਂ ਲਗਾਤਾਰ ਇਹ ਉਮੀਦ ਜਤਾਈ ਜਾਦੀ ਹੈ ਕਿ ਜੇਕਰ 2019 ਦੀਆਂ ਲੋਕ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਹਲਕਾ ਬਠਿੰਡਾ ਤੋਂ ਮੋਫਰ ਸਾਹਿਬ ਨੂੰ ਪਾਰਟੀ ਦਾ ਉਮੀਦਵਾਰ ਐਲਾਣਦੀ ਹੈ ਤਾਂ ਸਾਰੇ ਪਾਰਟੀ ਵਰਕਰ ਖੁਸ਼ੀ ਅਤੇ ਪੂਰੇ ਜੋਸ਼ ਨਾਲ ਪਾਰਟੀ ਪ੍ਰਚਾਰ ਤੋਂ ਲੈ ਕੇ ਹਰ ਪ੍ਰਕਾਰ ਨਾਲ ਪਾਰਟੀ ਦੀ ਜਿੱਤ ਯਕੀਨੀ ਬਨਾਉਣਗੇ ਅਤੇ ਹਲਕਾ ਬਠਿੰਡਾ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਦਾ ਝੰਡਾ ਬੁਲੰਦ ਕਰਕੇ ਇਹ ਸੀਟ ਪਾਰਟੀ ਦੀ ਝੋਲੀ ਵਿੱਚ ਪਾਉਣਗੇ।
EDITED BY : SARA YAHA | | Last Updated : 8:16 pm 26 ਫ਼ਰਵਰੀ 2019
EDITED BY : SARA YAHA | | Last Updated : 8:16 pm 26 ਫ਼ਰਵਰੀ 2019























