*9 ਲਿੰਕ ਸੜਕਾਂ ਦੇ ਨਵੀਨੀਕਰਨ ਦਾ ਹਲਕਾ ਵਿਧਾਇਕ ਬੁੱਧ ਰਾਮ ਨੇ ਕੀਤਾ ਉਦਘਾਟਨ*

0
72

ਬੁਢਲਾਡਾ  (ਸਾਰਾ ਯਹਾਂ/ਮੇਹਤਾ) ਹਲਕੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ 9 ਲਿੰਕ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ ਤੇ ਚੱਲ ਰਹੀ ਹੈ ਪੰਜਾਬ ਸਰਕਾਰ ਦੇ ਮੌਜੂਦਾ ਕਾਰਜਕਾਲ 2022 ਤੋਂ 2025 ਤੱਕ 180 ਕਿਲੋਮੀਟਰ ਸੜਕਾਂ ਦੀ ਮੁਰੰਮਤ ਦੀ ਕਰੀਬ 97.37 ਕਰੋੜ ਰੁਪੈ ਦੀ ਰਾਸ਼ੀ ਜਾਰੀ ਕੀਤੀ ਗਈ। ਜਿਸ ਨਾਲ ਵੱਖ ਵੱਖ ਮਾਰਕਿਟ ਕਮੇਟੀ ਦੀਆਂ ਲਿੰਕ ਸੜਕਾਂ ਨੂੰ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ। ਇਹਨਾਂ ਵਿੱਚੋਂ 9 ਸੜਕਾਂ ਦਾ ਉਦਘਾਟਨ ਉਪਰੰਤ ਕੰਮ ਸ਼ੁਰੂ ਕਰ ਦਿੱਤਾ ਗਿਆ ਤਾਂ ਜੋ ਪਿੰਡਾਂ ਤੋਂ ਸ਼ਹਿਰਾਂ ਨੂੰ ਆਉਣ ਵਾਲੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਨਾ 9 ਸੜਕਾਂ ਵਿੱਚ ਦਲੇਲ ਵਾਲਾ ਤੋਂ ਦਾਨੇਵਾਲਾ, ਦਲੇਲ ਵਾਲਾ ਤੋਂ ਕੋਰ ਵਾਲਾ, ਮਲਕੋ ਤੋਂ ਫ਼ਰੀਦ ਕੇ ਸਕੂਲ ਤੱਕ, ਗੰਡੂ ਕਲਾ ਤੋਂ ਗੰਡੂ ਖੁਰਦ, ਸ਼ੇਰਖਾਂ ਵਾਲਾ, ਰਿਉਦ ਕਲਾਂ ਤੋਂ ਡੇਰਾ ਬਾਜ਼ੀਗਰ ਅਤੇ ਰੀਉਂਦ ਕਲਾ ਤੋਂ ਬਾਹਮਣਾ ਵਾਲਾ ਪੰਜਾਬ ਦੀ ਹੱਦ ਤੱਕ, ਬੀਰੇ ਵਾਲਾ ਡੋਗਰਾ ਤੋਂ ਭੂੰਦੜਵਾਸ ਆਦਿ ਸ਼ਾਮਲ ਹਨ। ਇਸ ਮੌਕੇ ਐਕਸੀਅਨ ਵਿਪਨ ਖੰਨਾ, ਚਰਨਜੀਤ ਸਿੰਘ ਅੱਕਾਂਵਾਲੀ ਚੇਅਰਮੈਨ, ਰਣਜੀਤ ਸਿੰਘ ਚੇਅਰਮੈਨ, ਸੋਹਨਾ ਸਿੰਘ ਕਲੀਪੁਰ ਚੇਅਰਮੈਨ, ਸਰਪੰਚ ਜਸਵਿੰਦਰ ਸਿੰਘ ਰਿਓਦਵਾਲਾ, ਜੁਗਰਾਜ ਸਿੰਘ ਦਲੇਲ ਵਾਲਾ,  ਬੂਟਾ ਸਿੰਘ, ਧਰਮਿੰਦਰ ਸਿੰਘ ਮਲਕੋਂ, ਕੇਵਲ ਸਿੰਘ, ਯਾਦਵਿੰਦਰ ਸਿੰਘ ਸਤਿਗੁਰ ਸਿੰਘ ਸਰਪੰਚ, ਅਮਨਦੀਪ ਸਿੰਘ ਯੂਥ ਵਿੰਗ, ਬਿੰਦਰ ਸਿੰਘ ਸਰਪੰਚ ਬੀਰੇਵਾਲਾ ਡੋਗਰਾ ਕੁਲਦੀਪ ਸਿੰਘ ਪ੍ਰਧਾਨ ਤੋਂ ਇਲਾਵਾ ਮੰਡੀਬੋਰਡ ਦੇ ਅਧਿਕਾਰੀ ਮੌਜੂਦ ਸਨ ।

LEAVE A REPLY

Please enter your comment!
Please enter your name here