ਕਰਾਟੇ ਡੂ ਐਸੋਸੀਏਸ਼ਨ ਪੰਜਾਬ ਨੇ ਖੇਡ ਗਰਾਂਟ ਜਲਦੀ ਜਾਰੀ ਕਰਵਾਉਣ ਦੀ ਕੀਤੀ ਮੰਗ

0
10

Yਚੰਡੀਗੜ•ਸਾਰਾ ਯਹਾ ,(ਬਲਜੀਤ ਸ਼ਰਮਾ)

15 ਜਨਵਰੀਕਰਾਟੇ ਡੂ ਐਸੋਸੀਏਸ਼ਨ ਪੰਜਾਬ ਦਾ ਵਫ਼ਦ ਆਪਣੀਆਂ ਮੰਗਾਂ ਸਬੰਧੀ ਚੇਅਰਮੈਨ ਸਪੋਰਟਸ ਸੈÎÎੱਲ ਪ੍ਰਮੋਦ ਭਾਟੀਆ ਤੇ ਸੂਬਾ ਪ੍ਰਧਾਨ ਰਵਿੰਦ ਕੌਸ਼ਿਕ ਦੀ ਅਗਵਾਈ ਹੇਠ ਅੱਜ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਨੂੰ ਮਿਲਿਆ।

ਵਫ਼ਦ ਨੇ ਮੰਗ ਕੀਤੀ ਕਿ ਰਮਸਾ ਅਧੀਨ ਕੇਂਦਰ ਸਰਕਾਰ ਵੱਲੋਂ ਖੇਡਾਂ ਲਈ ਮਿਲਦੀ ਗਰਾਂਟ ਕਾਫ਼ੀ ਸਮੇਂ ਤੋਂ ਬੰਦ ਪਈ ਹੈ, ਜਿਸ ਕਾਰਨ ਬੱਚਿਆਂ ਨੂੰ ਖੇਡਾਂ ਦੀ ਤਿਆਰੀ ਕਰਵਾਉਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਵਫ਼ਦ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਕੋਲ ਪੈਰਵਾਈ ਕਰ ਕੇ ਇਹ ਮੰਗ ਮੰਨਵਾਈ ਜਾਵੇ। ਉਨ•ਾਂ ਹੋਰ ਵੀ ਕਈ ਮੰਗਾਂ ਸਿੱਖਿਆ ਮੰਤਰੀ ਅੱਗੇ ਰੱਖੀਆਂ। ਵਫ਼ਦ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਸਵੈ ਰੱਖਿਆ ਦੇ ਤਰੀਕੇ ਸਿਖਾਉਂਦੇ ਹਨ ਪਰ ਹੁਣ ਡੀ.ਜੀ.ਐਸ.ਈ. ਨੇ ਅਧਿਆਪਕਾਂ ਨੂੰ ਚਿੱਠੀ ਜਾਰੀ ਕਰ ਕੇ ਇਸ ਸਿਖਲਾਈ ਨੂੰ ਪੰਜ ਦਿਨਾਂ ਤੱਕ ਮਹਿਦੂਦ ਕਰ ਦਿੱਤਾ ਹੈ, ਜਿਸ ਕਾਰਨ ਜਿੱਥੇ ਅਧਿਆਪਕਾਂ ਨੂੰ ਔਖ ਦਾ ਸਾਹਮਣਾ ਕਰਨਾ ਪਵੇਗਾ, ਉਥੇ ਕੋਚ ਵੀ ਬੇਰੁਜ਼ਗਾਰ ਹੋ ਜਾਣਗੇ।

ਇਨ•ਾਂ ਮੰਗਾਂ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਸ੍ਰੀ ਸੋਨੀ ਨੇ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਕੋਲ ਪੈਰਵਾਈ ਕਰ ਕੇ ਖੇਡ ਗਰਾਂਟ ਜਾਰੀ ਕਰਵਾਈ ਜਾਵੇਗੀ। ਉਨ•ਾਂ ਸਵੈ ਰੱਖਿਆ ਤਰੀਕਿਆਂ ਬਾਰੇ ਸਿਖਲਾਈ ਬਾਬਤ ਫੈਸਲੇ ਉਤੇ ਵੀ ਮੁੜ ਵਿਚਾਰ ਕਰਨ ਅਤੇ ਹੋਰ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਵਫ਼ਦ ਵਿੱਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ, ਸਕੱਤਰ ਜਨਰਲ ਪ੍ਰਕਾਸ਼ ਕੁਮਾਰ, ਮੋਗਾ ਦੇ ਜ਼ਿਲ•ਾ ਪ੍ਰਧਾਨ ਜਗਜੀਤ ਸਿੰਘ, ਲੁਧਿਆਣਾ ਦੇ ਪ੍ਰਧਾਨ ਰਾਕੇਸ਼ ਕਲਿਆਣ ਅਤੇ ਜ਼ਿਲ•ਾ ਫ਼ਰੀਦਕੋਟ ਦੇ ਪ੍ਰਧਾਨ ਅਮਨਦੀਪ ਸਿੰਘ ਸ਼ਾਮਲ ਸਨ।

ਇਸ ਦੌਰਾਨ ਪੰਜਾਬ ਟੀਚਰਜ਼ ਐਂਡ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ ਅਤੇ ਰੀਵਾਈਜ਼ਡ ਰਿਜ਼ਲਟ ਪੀ.ਐਸ.ਟੀ.ਈ.ਟੀ.-1 ਜਥੇਬੰਦੀ ਦਾ ਵਫ਼ਦ ਵੀ ਸਿੱਖਿਆ ਮੰਤਰੀ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਸਬੰਧੀ ਜਾਣੂੰ ਕਰਵਾਇਆ। ਇਸ ਉਤੇ ਸ੍ਰੀ ਸੋਨੀ ਨੇ ਸਾਰੀਆਂ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿੱਤਾ।


EDITED BY : SARA YAHA | | Last Updated : 7:25 PM 15 ਜਨਵਰੀ 2018

LEAVE A REPLY

Please enter your comment!
Please enter your name here