

ਸਾਦਿਕ, 21 ਦਸੰਬਰ -ਬੀਤੀ ਰਾਤ ਸਾਦਿਕ ਦੇ ਸਰੰਪਚੀ ਲਈ ਉਮੀਦਵਾਰ ਕਾਂਗਰਸ ਪਾਰਟੀ ਦੇ ਸ਼ਿਵਰਾਜ ਸਿੰਘ ਢਿੱਲੋਂ ਅਤੇ ਉਨਾਂ ਦੀ ਪਤਨੀ ਦੇ ਨਾਮਜ਼ਦਗੀ ਪੱਤਰ ਛੱਡ ਕੇ ਵਿਰੋਧੀ ਧਿਰ ਦੇ ਸਰਪੰਚੀ ਦੇ ਉਮੀਦਵਾਰ ਸ਼ਿਵਰਾਜ ਸਿੰਘ ਸੰਧੂ ਦੇ ਕਾਗਜ਼ ਰੱਦ ਹੋਣ ਤੋਂ ਗੁਸਾਏ ਪਿੰਡ ਦੇ ਪੰਚੀ ਦੇ ਚਾਹਵਾਨ ਉਮੀਦਵਾਰਾਂ ਨੇ ਧਾਦਲੀਆਂ ਦੇ ਰੋਸ ਵਜੋਂ ਸਾਦਿਕ ਵਿਚ ਪੰਚਾਇਤੀ ਚੋਣਾਂ ਦਾ ਬਾਈਕਾਟ ਕਰਦੇ ਹੋਏ ਆਪਣੇ ਨਾਮਜਦਗੀ ਪੱਤਰ ਵਾਪਸ ਲੈ ਲਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਜਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿੰਡ ਦੀ ਮੁੱਖ ਚੋਣ ਸਰਪੰਚੀ ਹੁੰਦੀ ਹੈ ਤੇ ਜਦ ਤਗੜੇ ਸਰਪੰਚੀ ਦੇ ਉਮੀਦਵਾਰ ਦੇ ਕਾਗਜ਼ ਰੱਦ ਹੋ ਜਾਣ ਤਾਂ ਪੰਚ ਦੀ ਚੋਣ ਦਾ ਕੋਈ ਬਹੁਤ ਮਹੱਤਵ ਨਹੀਂ ਰਹਿ ਜਾਂਦਾ। ਸਾਨੂੰ ਇਸ ਸਰਕਾਰ ਤੋਂ ਕੋਈ ਉਮੀਦ ਨਹੀਂ ਕਿ ਇਹ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਏਗੀ। ਇਸ ਲਈ ਪਿੰਡ ਦੇ ਪੰਚੀ ਦੇ ਉਮੀਦਵਾਰ ਸੁਖਵਿੰਦਰ ਸਿੰਘ, ਸੁਰਜੀਤ ਸਿੰਘ, ਤਾਰ ਕੂਰ, ਨਸੀਬ ਕੌਰ, ਬਲਦੇਵ ਕੌਰ, ਗੁਰਪੀ੍ਰਤ ਕੌਰ, ਬੇਅੰਤ ਕੌਰ, ਕੁਲਦੀਪ ਸਿੰਘ, ਬਲਬੀਰ ਸਿੰਘ ਤੇ ਰਾਜਾਰਾਮ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ। ਹੁਣ ਕਾਗਜ਼ੀ ਪੰਚਾਇਤ ਲਈ ਮੈਦਾਨ ਖੁੱਲ•ਾ ਹੈ ਤੇ ਪੰਚਾਇਤ ਕਿਸੇ ਵੀ ਵਿਕਾਸ ਦੇ ਕੰਮ ਨਾ ਹੋਣ ‘ਤੇ ਜਿਥੇ ਜਵਾਬਦੇਹ ਹੋਵੇਗੀ ਉਥੇ ਹੀ ਆਪਣੀ ਗੱਲ ਲੋਕਾਂ ਦੀ ਕਚਿਹਰੀ ਵਿਚ ਰੱਖਾਂਗੇ। ਇਸ ਤੋਂ ਪਹਿਲਾਂ ਉਨਾਂ ਸਾਦਿਕ ਚੌਂਕ ਵਿਚ ਵਿਧਾਇਕ ਦਾ ਪੁਤਲਾ ਫੂਕ ਕੇ ਰੋਜ਼ ਮੁਜ਼ਾਹਰਾ ਵੀ ਕੀਤਾ।
EDITED BY : SARA YAHA | | Last Updated : 7:21 PM 21 ਦਸੰਬਰ 2018
























