7ਵੀਂ ਆਰਥਿਕ ਜਨਗਣਨਾ : ਟ੍ਰੇਨਰਾਂ ਲਈ ਸੂਬਾ ਪੱਧਰੀ ਸਿਖਲਾਈ ਵਰਕਸ਼ਾਪ ਲਗਾਈ

0
7

ਚੰਡੀਗੜ੍ਹ, (ਸਾਰਾ ਯਹਾ,(ਬਲਜੀਤ ਸ਼ਰਮਾ) 27 ਮਈ : 7ਵੀਂ ਆਰਥਿਕ ਜਨਗਣਨਾ ਜਨਗਣਨਾ ਲਈ ਸੋਮਵਾਰ ਨੂੰ ਰਾਜ ਸ੍ਰੀ ਹੋਟਲ ਵਿਖੇ ਪੰਜਾਬ ਦੇ ਟ੍ਰੇਨਰਾਂ ਦੀ ਇਕ-ਦਿਨਾ ਸੂਬਾ ਪੱਧਰੀ ਸਿਖਲਾਈ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ।

ਸਮਾਗਮ ਦਾ ਉਦਘਾਟਨ ਕਰਦਿਆਂ ਡਾਇਰੈਕਟਰ, ਅੰਕੜਾ ਅਤੇ ਯੋਜਨਾ ਵਿਭਾਗ ਚੰਡੀਗੜ੍ਹ ਸ੍ਰੀ ਹਰੀਸ਼ ਨਾਇਰ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਇਸ ਖੇਤਰ ਵਿੱਚ ਗਣਨਾ ਲਈ ਵਰਤੀਆਂ ਜਾਣ ਵਾਲੀਆਂ ਮੁੱਖ ਵਿਧੀਆਂ, ਪ੍ਰਕਿਰਿਆਵਾਂ, ਡਿਜੀਟਲ ਪਲੇਟਫਾਰਮ ਅਤੇ ਹੋਰ ਸਾਧਨਾਂ ਸਬੰਧੀ ਸਿਖਲਾਈ ਦਿੱਤੀ ਜਾਵੇਗੀ।

ਸ੍ਰੀ ਐਮ.ਐਲ. ਸ਼ਰਮਾ, ਆਰਥਿਕ ਸਲਾਹਕਾਰ ਅਤੇ ਯੋਜਨਾਬੰਦੀ, ਪੰਜਾਬ ਨੇ ਕਿਹਾ ਕਿ ਇਸ ਜਨਗਣਨਾ ਵਿੱਚ ਸੂਬੇ ਦੀਆਂ ਖੇਤੀਬਾੜੀ ਜਾਂ ਗੈਰ ਖੇਤੀਬਾੜੀ ਖੇਤਰ ਦੀਆਂ ਹਰ ਤਰ੍ਹਾਂ ਦੀਆਂ ਆਰਥਿਕ ਗਤੀਵਿਧੀਆਂ ਨੂੰ ਸ਼ਾਮਲ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸ ਜਨਗਣਨਾ ਵਿੱਚ ਸੰਸਥਾਵਾਂ ਦੀ ਸੰਖਿਆ, ਰੁਜ਼ਗਾਰ ਪ੍ਰਾਪਤ ਵਿਅਕਤੀਆਂ, ਵਿੱਤ ਦੇ ਸ੍ਰੋਤ, ਮਲਕੀਅਤ ਦੀ ਕਿਸਮ ਆਦਿ ਸਬੰਧੀ ਵਿਸਥਾਰਤ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ । ਪ੍ਰਾਪਤ ਹੋਈ ਇਹ ਜਾਣਕਾਰੀ ਛੋਟੇ ਤੋਂ ਛੋਟੇ ਪੱਧਰ ਦੀ ਯੋਜਨਾਬੰਦੀ  ਵਿੱਚ ਸਹਾਈ ਹੋਵੇਗੀ ਅਤੇ ਜੀ.ਡੀ.ਪੀ. ਵਿੱਚ ਅਰਥ ਵਿਵਸਥਾ ਦੇ  ਵਿਭਿੰਨ ਖੇਤਰਾਂ ਦੇ ਯੋਗਦਾਨ ਦਾ ਪਤਾ ਲਗਾਉਣ ਲਈ ਵਰਤੀ ਜਾਵੇਗੀ।

ਹੋਰ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 7ਵੀਂ ਆਰਥਿਕ ਜਨਗਣਨਾ-2019 ਦਾ ਆਯੋਜਨ ਕੇਂਦਰ ਸਰਕਾਰ ਦੇ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਮੰਤਰਾਲੇ ਵੱਲੋਂ ਦੇਸ਼ ਵਿੱਚਲੀਆਂ ਸਮੂਹ ਸੰਸਥਾਵਾਂ ਦੇ ਵਿਭਿੰਨ ਆਪਰੇਸ਼ਨਲ ਅਤੇ ਢਾਂਚਾਗਤ ਪਹਿਲੂਆਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ 7ਵੀਂ ਆਰਥਿਕ ਜਨਗਣਨਾ ਜੂਨ 2019 ਵਿੱਚ ਵਿੱਚ ਸ਼ੁਰੂ ਹੋਵੇਗੀ ਅਤੇ ਇਸ ਕੰਮ ਨੂੰ 3 ਮਹੀਨਿਆਂ ਦੀ ਸਮਾਂ ਸੀਮਾ ਅੰਦਰ ਮੁਕੰਮਲ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਮੰਤਰਾਲੇ ਵੱਲੋਂ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਤਹਿਤ ਕਾਮਨ ਸਰਵਿਸ ਸੈਂਟਰਜ਼, ਸੀ.ਐਸ.ਸੀ. ਈ-ਗਵਰਨੈਂਸ ਸਰਵਿਸਜ਼ ਇੰਡੀਆ ਲਿਮਟਿਡ, ਸਪੈਸ਼ਲ ਪਰਪਜ਼ ਵਹੀਕਲ ਨਾਲ 7ਵੀਂ ਆਰਥਿਕ ਜਨਗਣਨਾ ਲਈ ਇੰਪਲੀਮੈਂਟਿੰਗ ਏਜੰਸੀ ਵਜੋਂ ਭਾਈਵਾਲੀ ਕੀਤੀ ਗਈ ਹੈ। ਇਸ ਆਰਥਿਕ ਜਨਗਣਨਾ ਵਿੱਚ  ਡਾਟਾ ਕੈਪਚਰ, ਪ੍ਰਮਾਣਿਕਤਾ, ਰਿਪੋਰਟ ਜਨਰੇਸ਼ਨ ਅਤੇ ਪ੍ਰਸਾਰ ਲਈ ਆਈ.ਟੀ. ਅਧਾਰਤ ਡਿਜੀਟਲ ਪਲੇਟਫਾਰਮ ਦੀ ਵਰਤੋਂ ਕੀਤੀ ਜਾਵੇਗੀ।

ਵਰਕਸ਼ਾਪ ਦੌਰਾਨ ਹੋਰਨਾਂ ਤੋਂ ਇਲਾਵਾ ਸਹਾਇਕ ਡਾਇਰੈਕਟਰ ਖੇਤਰੀ ਦਫ਼ਤਰ ਮੋਹਾਲੀ, ਸ੍ਰੀ ਰਾਜੇਸ਼ ਕੁਮਾਰ, ਡਿਪਟੀ ਡਾਇਰੈਕਟਰ ਜਨਰਲ, ਆਰ.ਓ. ਮੋਹਾਲੀ ਸ੍ਰੀ ਐਸ. ਕੇ. ਮਦਾਨ, ਡੀ.ਡੀ.ਜੀ., ਐਫ.ਓ.ਡੀ. ਹੈੱਡਕੁਆਟਰਜ਼ ਨਵੀਂ ਦਿੱਲੀ, ਸ੍ਰੀ ਧ੍ਰੀਜੇਸ਼ ਤਿਵਾੜੀ ਸ਼ਾਮਲ ਸਨ।

       ਇਸ ਵਰਕਸ਼ਾਪ ਵਿੱਚ ਕੇਂਦਰੀ ਅਤੇ ਸੂਬਾ ਸਰਕਾਰ ਦੇ ਦਫ਼ਤਰਾਂ ਜਿਨ੍ਹਾਂ ਵਿੱਚ ਮੋਹਾਲੀ ਅਤੇ ਜਲੰਧਰ ਦੇ ਖੇਤਰੀ ਦਫ਼ਤਰ ਅਤੇ ਇਹਨਾਂ ਦੇ ਉਪ ਖੇਤਰੀ ਦਫ਼ਤਰਾਂ, ਪੰਜਾਬ ਰਾਜ ਉਦਯੋਗਿਕ ਵਿਭਾਗ, ਪੰਜਾਬ ਰਾਜ- ਅਰਥ ਤੇ ਅੰਕੜਾ ਅਤੇ ਸੀ.ਐਸ.ਸੀ. ਦੇ  ਜ਼ਿਲ੍ਹਾ ਮੈਨੇਜਰ ਅਤੇ ਜ਼ਿਲ੍ਹਾ ਕੋਆਰਡੀਨੇਟਰ ਸ਼ਾਮਲ ਹਨ, ਦੇ 200 ਦੇ ਕਰੀਬ ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here