

ਮਾਨਸਾ, 08 ਜਨਵਰੀ •, (ਸਾਰਾ ਯਹਾ,ਬਲਜੀਤ ਸ਼ਰਮਾ 7 ਜਨਵਰੀ ): 7ਵੀਂ ਆਰਥਿਕ ਗਣਨਾ ਸਬੰਧੀ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਮਾਨਸਾ ਵਿਖੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਜ਼ਿਲ੍ਹੇ ਦੇ ਸੀ.ਐਸ.ਸੀ. (ਕਾਮਨ ਸਰਵਿਸ ਸੈਂਟਰਾਂ) ਦੇ ਸਮੂਹ ਸੁਪਰਵਾਇਜ਼ਰਾਂ ਅਤੇ ਵਰਕਰਾਂ ਨੇ ਭਾਗ ਲਿਆ।
ਜ਼ਿਲ੍ਹਾ ਮੈਨੇਜ਼ਰ ਸੀ.ਐਸ.ਸੀ. ਸ੍ਰੀ ਗਿਰੀ ਨੰਦਰ ਅਤੇ ਸ੍ਰੀ ਸੰਦੀਪ ਤਾਇਲ ਨੇ ਦੱਸਿਆ ਕਿ ਇਹ ਗਣਨਾ ਭਾਰਤ ਸਰਕਾਰ ਦੇ ਹੁਕਮਾਂ ਤਹਿਤ ਕੀਤੀ ਜਾ ਰਹੀ ਹੈ। ਵਰਕਸ਼ਾਪ ਦੌਰਾਨ ਸੀ.ਐਸ.ਸੀ. ਕੇਂਦਰਾਂ ਦੇ ਸੁਪਰਵਾਇਜ਼ਰਾਂ ਅਤੇ ਵਰਕਰਾਂ ਨੂੰ ਟਰੇਨਿੰਗ ਦਿੱਤੀ ਗਈ। ਉਨ੍ਹਾਂ ਇਸ ਮੌਕੇ ਸੁਪਰਵਾਇਜ਼ਰਾਂ ਅਤੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਚਾਨਣਾ ਪਾਇਆ ਤਾਂ ਜੋ ਹਰ ਕੰਮ ਨੂੰ ਸੁਖੱਲੇ ਤਰੀਕੇ ਨਾਲ ਨੇਪਰੇ ਚਾੜ੍ਹਿਆ ਜਾ ਸਕੇ ਅਤੇ ਕਿਸੇ ਵੀ ਵਰਕਰ ਨੂੰ ਕੋਈ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਐਨ.ਐਸ.ਐਸ.ਓ. ਰਾਸ਼ਟਰੀ ਨਮੂਨਾ ਸਰਵੇਖਣ ਦਫ਼ਤਰ ਤੋਂ ਸੀਨੀਅਰ ਅੰਕੜਾ ਅਧਿਕਾਰੀ ਸ੍ਰੀ ਸੰਜੇ ਵਰਮਾ ਨੇ ਗਣਨਾ ਬਾਰੇ ਵਿਸਥਾਰ ਰੂਪ ਵਿਚ ਜਾਣਕਾਰੀ ਦਿੱਤੀ ਤਾਂ ਇਸ ਦੀ ਰੂਪਰੇਖਾ ਨੂੰ ਚੰਗੀ ਤਰਾਂ ਜਾਣ ਕੇ ਕੰਮ ਸੁਚੱਜੇ ਤਰੀਕੇ ਨਾਲ ਅਮਲ ਵਿਚ ਲਿਆਂਦਾ ਜਾ ਸਕੇ।























