*69ਵੀਆਂ ਗਰਮ ਰੁੱਤ ਜੋਨਲ ਸਕੂਲ ਖੇਡਾਂ*

0
16
???????

ਬਰਨਾਲਾ, 4 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ) : ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਨੀਤਇੰਦਰ ਸਿੰਘ ਅਤੇ ਉੱਪ–ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਡਾ. ਬਰਜਿੰਦਰਪਾਲ ਸਿੰਘ ਦੀ ਅਗਵਾਈ ਹੇਠ 69ਵੀਆਂ ਪੰਜਾਬ ਰਾਜ ਜੋਨਲ ਸਕੂਲ ਖੇਡਾਂ ਤਹਿਤ ਜੋਨ ਪੱਖੋ ਕਲਾਂ ਦੀਆਂ ਗਰਮ ਰੁੱਤ ਸਕੂਲ ਖੇਡਾਂ ਦੇ ਮੁਕਾਬਲੇ ਵੱਖ–ਵੱਖ ਸਕੂਲਾਂ ਵਿੱਚ ਕਰਵਾਏ ਜਾ ਰਹੇ ਹਨ। ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਜੋਨਲ ਪ੍ਰਧਾਨ ਤੇ ਸਕੂਲ ਮੁਖੀ ਸਸਸਸ ਪੱਖੋ ਕਲਾਂ ਨਿਰਮਲ ਸਿੰਘ ਅਤੇ ਪ੍ਰਿੰਸੀਪਲ ਸੇਂਟ ਜੇਵੀਅਰ ਸਕੂਲ ਰੂੜੇਕੇ ਕਲਾਂ ਪੂਜਾ ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਜੋਨਲ ਸਕੱਤਰ ਅਮਨਦੀਪ ਕੌਰ ਨੇ ਦੱਸਿਆ ਕਿ ਅੱਜ ਸਰਕਾਰੀ ਸੈਕੰਡਰੀ ਸਕੂਲ ਪੱਖੋ ਕਲਾਂ, ਸੇਂਟ ਜੇਵੀਅਰ ਸਕੂਲ ਰੂੜੇਕੇ ਕਲਾਂ ਅਤੇ ਸਨਾਵਰ ਸਕੂਲ ਧੌਲਾ ਵਿਖੇ ਹੋਈਆਂ ਖੇਡਾਂ ਵਿੱਚ ਖੋ–ਖੋ (ਲੜਕੀਆਂ) ਅੰਡਰ 14 ਸਾਲ ਵਿੱਚ ਸੇਂਟ ਜੇਵੀਅਰ ਸਕੂਲ ਰੂੜੇਕੇ ਕਲਾਂ, ਜੀ. ਐਸ. ਸਕੂਲ ਧੌਲਾ ਤੇ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ, ਅੰਡਰ 17 ਸਾਲ ਵਿੱਚ ਸਹਸ ਬਦਰਾ ਨੇ ਪਹਿਲਾ, ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਦੂਜਾ ਤੇ ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋ ਕਲਾਂ ਨੇ ਤੀਜਾ ਅਤੇ ਅੰਡਰ 19 ਸਾਲ ਵਿੱਚ ਸੰਤ ਲੌਂਗਪੁਰੀ ਸਕੂਲ ਪੱਖੋ ਕਲਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਚੈੱਸ ਅੰਡਰ 14 ਸਾਲ ਲੜਕੇ ਵਿੱਚ ਸੰਤ ਬਚਨਪੁਰੀ ਸਕੂਲ ਖੋ ਕਲਾਂ ਨੇ ਪਹਿਲਾ ਤੇ ਸਸਸਸ ਪੱਖੋ ਕਲਾਂ ਨੇ ਦੂਜਾ, ਅੰਡਰ 14 ਲੜਕੀਆਂ ਵਿੱਚ ਸਸਸਸ ਪੱਖੋ ਕਲਾਂ ਨੇ ਪਹਿਲਾ, ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਦੂਜਾ ਤੇ ਬ੍ਰਿਲਿਐਂਟ ਸਕੂਲ ਪੱਖੋ ਕਲਾਂ ਨੇ ਤੀਜਾ, ਅੰਡਰ 17 ਸਾਲ ਲੜਕੇ ਵਿੱਚ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਪਹਿਲਾ, ਸਸਸਸ ਪੱਖੋ ਕਲਾਂ ਨੇ ਦੂਜਾ ਤੇ ਸਨਾਵਰ ਸਕੂਲ ਧੌਲਾ ਨੇ ਤੀਜਾ, ਅੰਡਰ 17 ਲੜਕੀਆਂ ਵਿੱਚ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਪਹਿਲਾ, ਸਸਸਸ ਪੱਖੋ ਕਲਾਂ ਨੇ ਦੂਜਾ ਤੇ ਲੌਂਗਪੁਰੀ ਸਕੂਲ ਪੱਖੋ ਕਲਾਂ ਨੇ ਤੀਜਾ, ਅੰਡਰ 19 ਲੜਕੇ ਵਿੱਚ ਸੰਤ ਬਚਨਪੁਰੀ ਸਕੂਲ ਪੱਖੋ ਕਲਾਂ ਨੇ ਪਹਿਲਾ ਤੇ ਸਸਸਸ ਪੱਖੋ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਲੈਕਚਰਾਰ ਮਹਿੰਦਰ ਕੌਰ, ਲੈਕਚਰਾਰ ਸਤਵੀਰ ਸਿੰਘ, ਮਲਕੀਤ ਸਿੰਘ ਭੁੱਲਰ, ਅਮਨਦੀਪ ਕੌਰ, ਜਸਪਿੰਦਰ ਕੌਰ, ਪਰਮਜੀਤ ਕੌਰ, ਹਰਦੀਪ ਕੌਰ, ਬਲਵੀਰ ਕੌਰ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ, ਸ਼ਿਵਦੀਪ ਸ਼ਰਮਾ, ਸੁਖਰਾਜ ਸਿੰਘ, ਰਜਿੰਦਰ ਸਿੰਘ, ਜਸਵੀਰ ਸਿੰਘ, ਕੇਵਲ ਸਿੰਘ, ਰਣਜੀਤ ਸਿੰਘ, ਹਰਵਿੰਦਰ ਸਿੰਘ, ਹਰਜੀਤ ਸਿੰਘ ਜੋਗਾ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਤੇ ਖਿਡਾਰੀ ਮੌਜੂਦ ਸਨ।

ਫੋਟੋ ਕੈਪਸ਼ਨ : ਜੋਨ ਪੱਖੋ ਕਲਾਂ ਦੀਆਂ ਦੀ ਗਰਮ ਰੁੱਤ ਸਕੂਲ ਖੇਡਾਂ ਮੌਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਮੌਕੇ ਹਾਜ਼ਰ ਪਤਵੰਤੇ ਅਤੇ ਅਧਿਆਪਕ।

LEAVE A REPLY

Please enter your comment!
Please enter your name here