

ਚੰਡੀਗੜ੍ਹ: ਭਾਰਤੀ ਹਵਾਈ ਫੌਜ ਦੇ ਜਹਾਜ਼ ਐਨ-32 ਜਹਾਜ਼ ਦੀ ਖੋਜ ਵਿੱਚ ਲੱਗੀਆਂ ਵੱਖ-ਵੱਖ ਏਜੰਸੀਆਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਹੁਣ ਤਕ ਕੋਈ ਸਫ਼ਲਤਾ ਨਹੀਂ ਮਿਲੀ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਖਰਾਬ ਮੌਸਮ ਦੇ ਚੱਲਦਿਆਂ ਸ਼ਨੀਵਾਰ ਨੂੰ ਛੇਵੇਂ ਦਿਨ ਵੀ ਖੋਜ ਅਭਿਆਨ ਜਾਰੀ ਰਿਹਾ। ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਬੀਐਸ ਧਨੋਆ ਨੇ ਸ਼ਨੀਵਾਰ ਨੂੰ ਜ਼ੋਰਹਾਟ ਦਾ ਦੌਰਾ।

IAF Chief Air Chief Marshal BS Dhanoa today interacted with the families and relatives of IAF personnel who were on board the missing AN-32 transport aircraft. He assured them that all possible steps would be taken to locate the plane and personnel. (file pic)2297:49 PM – Jun 8, 201958 people are talking about thisTwitter Ads info and privacy
ਹਵਾਈ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਧਨੋਆ ਨੂੰ ਅਭਿਆਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ ਹੈ। ਇਸ ਦੇ ਬਾਅਦ ਉਨ੍ਹਾਂ ਲਾਪਤਾ ਜਹਾਜ਼ ਵਿੱਚ ਸਵਾਰ ਹਵਾਈ ਫੌਜ ਦੇ ਅਧਿਕਾਰੀਆਂ ਤੇ ਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕੀਤੀ।

Wing Commander, Ratnakar Singh, Defence PRO, Shillong: Air Marshal RD Mathur, AOC-in-C, Eastern Air Command, has announced a cash award of Rs 5 lakhs for the person(s) or group who provide credible information leading to finding of the missing AN-32 transport aircraft3059:44 PM – Jun 8, 2019186 people are talking about thisTwitter Ads info and privacy
ਉੱਧਰ ਲਾਪਤਾ ਜਹਾਜ਼ ਐਨ-32 ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲਿਆਂ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਈਸਟਰਨ ਏਅਰ ਕਮਾਂਡ ਦੇ ਏਅਰ ਮਾਰਸ਼ਲ ਮਾਥੁਰ ਨੇ ਐਲਾਨ ਕੀਤਾ ਹੈ ਕਿ ਜੋ ਵੀ ਲਾਪਤਾ ਏਅਰਕ੍ਰਾਫਟ ਨੂੰ ਲੱਭਣ ਲਈ ਪੁਖ਼ਤਾ ਜਾਣਕਾਰੀ ਮੁਹੱਈਆ ਕਰਵਾਏਗਾ, ਉਸ ਵਿਅਕਤੀ ਜਾਂ ਸਮੂਹ ਨੂੰ 5 ਲੱਖ ਰੁਪਏ ਵਜੋਂ ਦਿੱਤੇ ਜਾਣਗੇ।























