6 ਤਹਿਸੀਲਦਾਰਾਂ ਅਤੇ 19 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

0
0

ਚੰਡੀਗੜ, 19 ਜੁਲਾਈ (ਸਾਰਾ ਯਹਾ)- ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਬਾਅਦ ਉਨਾਂ ਦੇ ਵਿਭਾਗ ਵੱਲੋਂ ਅੱਜ 6 ਤਹਿਸੀਲਦਾਰਾਂ ਅਤੇ 19 ਨਾਇਬ ਤਹਿਸੀਲਦਾਰਾਂ ਦੀ ਬਦਲੀ/ਤਾਇਨਤੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਪ੍ਰਬੰਧਕੀ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੋ ਜ਼ਿਲਾ ਮਾਲ ਅਫ਼ਸਰਾਂ ਨੂੰ ਵਧੀਕ ਚਾਰਜ ਸੌਂਪਿਆ ਗਿਆ ਹੈ।
ਇਸ ਸਬੰਧੀ ਮਾਲ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਕਿਰਨਜੀਤ ਸਿੰਘ ਟਿਵਾਣਾ ਜ਼ਿਲਾ ਮਾਲ ਅਫ਼ਸਰ ਬਠਿੰਡਾ ਨੂੰ ਜ਼ਿਲਾ ਮਾਨਸਾ ਅਤੇ ਅਮਨਪਾਲ ਸਿੰਘ ਜ਼ਿਲਾ ਮਾਲ ਅਫ਼ਸਰ ਗੁਰਦਾਸਪੁਰ ਨੂੰ ਜ਼ਿਲਾ ਪਠਾਨਕੋਟ ਦਾ ਵਧੀਕ ਚਾਰਜ ਦਿੱਤਾ ਗਿਆ ਹੈ।
ਉਨਾਂ ਦੱਸਿਆ ਕਿ ਤਹਿਸੀਲਦਾਰ ਕੁਲਦੀਪ ਸਿੰਘ ਨੂੰ ਅਹਿਮਦਗੜ ਤਾਇਨਾਤ ਕੀਤਾ ਗਿਆ ਹੈ ਜਦੋਂ ਕਿ ਹਰਜੀਤ ਸਿੰਘ ਨੂੰ ਸੁਨਾਮ ਤੋਂ ਪਾਤੜਾਂ, ਰਾਮ ਕ੍ਰਿਸ਼ਨ ਨੂੰ ਪਾਤੜਾਂ ਤੋਂ ਸੁਨਾਮ, ਜੀਵਨ ਕੁਮਾਰ ਗਰਗ ਨੂੰ ਬਾਊਂਡਰੀ ਸੈੱਲ ਤੋਂ ਬਠਿੰਡਾ, ਸੁਖਰਾਜ ਸਿੰਘ ਢਿੱਲੋਂ ਨੂੰ ਜੈਤੋ ਤੋਂ ਤਲਵੰਡੀ ਸਾਬੂ ਅਤੇ ਵਾਧੂ ਚਾਰਜ ਮੌੜ ਅਤੇ ਸ਼ੀਸ਼ ਪਾਲ ਨੂੰ ਤਲਵੰਡੀ ਸਾਬੋ ਵਾਧੂ ਚਾਰਜ ਮੌੜ ਤੋਂ ਜੈਤੋ ਲਾਇਆ ਗਿਆ ਹੈ।
ਇਸੇ ਤਰਾਂ ਨਾਇਬ ਤਹਿਸੀਲਦਾਰ ਵਿਸ਼ਵਜੀਤ ਸਿੰਘ ਸਿੱਧੂ ਨੂੰ ਲੁਧਿਆਣਾ (ਪੂਰਬੀ) ਤੋਂ ਮੰਡੀ ਗੋਬਿੰਦਗੜ, ਸਤੀਸ਼ ਕੁਮਾਰ ਨੂੰ ਮੰਡੀ ਗੋਬਿੰਦਗੜ ਤੋਂ ਲੁਧਿਆਣਾ (ਪੂਰਬੀ), ਜੋਗਿੰਦਰ ਸਿੰਘ ਨੂੰ ਸਿੱਧਵਾਂ ਬੇਟ ਤੋਂ ਨੂਰਪੁਰ ਬੇਦੀ, ਸੁਰਿੰਦਰਪਾਲ ਨੂੰ ਨੂਰਪੁਰ ਬੇਦੀ ਤੋਂ ਆਨੰਦਪੁਰ ਸਾਹਿਬ, ਗੁਰਮੀਤ ਸਿੰਘ ਮਿਚਰਾ ਨੂੰ ਜਗਰਾਉਂ ਤੋਂ ਇਲਾਵਾ ਸਿੱਧਵਾਂ ਬੇਟ ਦਾ ਵਾਧੂ ਚਾਰਜ, ਹਰਿੰਦਰਜੀਤ ਸਿੰਘ ਨੂੰ ਖਰੜ ਤੋਂ ਮੋਰਿੰਡਾ, ਵਰਿਆਮ ਸਿੰਘ ਨੂੰ ਨੌਸ਼ਹਿਰਾ ਮਾਝਾ ਸਿੰਘ ਵਾਧੂ ਚਾਰਜ ਬਟਾਲਾ ਤੋਂ ਬਟਾਲਾ ਵਾਧੂ ਚਾਰਜ ਨੌਸ਼ਹਿਰਾ ਮਾਝਾ ਸਿੰਘ, ਮਨਜੀਤ ਸਿੰਘ ਵਾਲੀਆ ਨੂੰ ਕਲਾਨੌਰ ਤੋਂ ਇਲਾਵਾ ਫਤਹਿਗੜ ਚੂੜੀਆਂ ਦਾ ਵਾਧੂ ਚਾਰਜ, ਮਨਦੀਪ ਸਿੰਘ ਨੂੰ ਭੁੰਗਾ ਤੋਂ ਢਿੱਲਵਾਂ, ਸੰਦੀਪ ਕੁਮਾਰ ਨੂੰ ਨੋਡਲ ਅਫਸਰ ਕਾਲ ਸੈਂਟਰ ਦਫ਼ਤਰ ਲੈਂਡ ਰਿਕਾਰਡ ਜਲੰਧਰ ਤੋਂ ਗੜਸ਼ੰਕਰ, ਗੁਰਸੇਵਕ ਚੰਦ ਨੂੰ ਸ਼ਾਹਕੋਟ ਤੋਂ ਤਲਵਾੜਾ, ਵਰਿੰਦਰ ਭਾਟੀਆ ਨੂੰ ਤਲਵਾੜਾ ਤੋਂ ਸ਼ਾਹਕੋਟ, ਸੁਰਿੰਦਰ ਕੁਮਾਰ ਨੂੰ ਬੱਧਨੀ ਕਲਾਂ ਤੋਂ ਗੋਨੇਆਣਾ ਤੇ ਵਾਧੂ ਚਾਰਜ ਨਥਾਣਾ, ਸੁਖਜੀਤ ਸਿੰਘ ਨੂੰ ਨਥਾਣਾ ਤੋਂ ਬੱਧਨੀ ਕਲਾਂ, ਦੀਪਕ ਭਾਰਦਵਾਜ ਨੂੰ ਬੁਢਲਾਡਾ ਤੋਂ ਖਰੜ, ਕਰਮਜੀਤ ਸਿੰਘ ਨੂੰ ਮਹਿਲ ਕਲਾਂ ਵਾਧੂ ਚਾਰਜ ਧੂਰੀ ਤੋਂ ਸ਼ੇਰਪੁਰ ਵਾਧੂ ਚਾਰਜ ਧੂਰੀ, ਅਸ਼ੋਕ ਜਿੰਦਲ ਨੂੰ ਸ਼ੇਰਪੁਰ ਤੋਂ ਮਹਿਲ ਕਲਾਂ, ਸੁਖਚਰਨ ਸਿੰਘ ਨੂੰ ਗੋਨੇਆਣਾ ਤੋਂ ਭਗਤਾ ਭਾਈਕਾ ਅਤੇ ਰਾਜੇਸ਼ ਕੁਮਾਰ ਨਹਿਰਾ ਨੂੰ ਰੂਪਨਗਰ ਤੋਂ ਬੰਜੜਤੋੜ, ਪਟਿਆਲਾ ਵਿਖੇ ਲਾਇਆ ਗਿਆ ਹੈ।


EDITED BY : SARA YAHA | | Last Updated : 7:35 pm 19  JULY 2018

LEAVE A REPLY

Please enter your comment!
Please enter your name here