

ਬੁਢਲਾਡਾ 5 ਨਵੰਬਰ (ਅਮਨ ਮਹਿਤਾ): ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550-ਵੇਂ ਪ੍ਰਕਾਸ਼ ਪੂਰਬ ਸੰਸਾਰ ਭਰ ਵਿੱਚ ਪੂਰੀ ਸਰਧਾ ਅਤੇ ਉਤਸ਼ਾਹ ਨਾਲ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ. ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਪ੍ਰਕਾਸ਼ ਪੂਰਬ ਵਿੱਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਭੇਜਦਿਆਂ ਕਿਹਾ ਕਿ ਅਸੀਂ ਬਹੁਤ ਭਾਗਾ ਵਾਲੇ ਹਾਂ ਕਿ ਅਕਾਲਪੂਰਖ ਨੇ ਸਾਨੂੰ ਆਪਣੇ ਜੀਵਨ ਵਿੱਚ ਇਸ ਇਤਿਹਾਸਕ ਦਿਹਾੜੇ ਨੂੰ ਮਨਾਉਣ ਦਾ ਮੌਕਾ ਬਖਸ਼ਿਆ ਹੈ. ਮੁੱਖ ਮੰਤਰੀ ਵੱਲੋਂ ਸਰਪੰਚਾ ਨੂੰ ਭੇਜੇ ਗਏ ਸੱਦਾ ਪੱਤਰ ਨੂੰ ਬਲਾਕ ਬੁਢਲਾਡਾ ਦੀ ਬੀ ਡੀ ਪੀ ਓ ਸ੍ਰੀਮਤੀ ਭਗਵੰਤ ਕੋਰ ਸੋਢੀ ਨੇ ਇਸ ਪਵਿੱਤਰ ਮੌਕੇ ਤੇ ਸ਼ਾਮਿਲ ਹੋਣ ਲਈ ਮੁੱਖ ਮੰਤਰੀ ਜੀ ਦਾ ਸੁਨੇਹਾ ਹਰ ਸਰਪੰਚ ਕੋਲ ਮਾਣ ਅਤੇ ਸਨਮਾਨ ਨਾਲ ਭੇਜਦਿਆਂ ਮਾਨ ਮਹਿਸੂਸ ਕੀਤਾ ਹੈ. ਉਨ੍ਹਾ ਦੱਸਿਆ ਕਿ ਬਲਾਕ ਦੇ 85 ਸਰਪੰਚਾਂ ਨੂੰ ਪੰਜਾਬ ਸਰਕਾਰ ਵੱਲੋਂ 5 ਤੋਂ 12 ਨਵੰਬਰ ਤੱਕ ਗੁਰੂ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਕਸਬਾ ਸੁਲਤਾਨਪੁਰ ਲੋਧੀ ਵਿਖੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਵੱਖ ਵੱਖ ਸਮਾਗਮ ਕਰਵਾਏ ਜਾ ਰਹੇ ਹਨ. ਇਹ ਇਤਿਹਾਸਕ ਦਿਹਾੜਾ ਸਾਡੇ ਲਈ ਹੋਰ ਵੀ ਖੁਸ਼ੀਆਂ ਭਰਿਆ ਹੈ ਜਦੋਂ ਕਰਤਾਰਪੁਰ ਲਾਗਾ ਖੁੱਲਣ ਨਾਲ ਸਾਡੀ ਵਰ੍ਹਿਆ ਦੀ ਅਰਦਾਸ ਪੂਰੀ ਹੋਣ ਜਾ ਰਹੀ ਹੈ. ਸੋ 11 ਨਵੰਬਰ ਤੱਕ ਡੇਰਾ ਬਾਬਾ ਨਾਨਕ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ. ਉਨ੍ਹਾ ਦੱਸਿਆ ਕਿ ਸਰਪੰਚਾਂ ਨੂੰ ਮੁੱਖ ਮੰਤਰੀ ਵੱਲੋਂ ਨਿੱਜੀ ਸੱਦਾ ਪੱਤਰ ਤੋਂ ਇਲਾਵਾ ਪ੍ਰੋਗਰਾਮ ਦੀ ਸਮਾਂ ਸਾਰਨੀ ਦਾ ਵੀ ਵੱਖਰੇ ਤੌਰ ਤੇ ਭੇਜੀ ਗਈ ਹੈ. ਜ਼ੋ ਸਰਪੰਚਾਂ ਤੱਕ ਪਹੁੰਚਦਾ ਕਰ ਦਿੱਤਾ ਗਿਆ ਹੈ.























