

ਬੁਢਲਾਡਾ 5 ਨਵੰਬਰ(ਅਮਨ ਮਹਿਤਾ): ਗਲੀਆਂ ਮੁਹੱਲਿਆਂ ਵਿੱਚ ਕਬਾੜ ਦਾ ਸਮਾਨ ਖਰੀਦਣ ਵਾਲੇ ਫੇਰੀ ਵਾਲੀਆਂ ਨੇ ਇੱਕ ਮੁੱਠ ਹੋ ਕੇ ਯੂਨੀਅਨ ਬਣਾਉਣ ਦਾ ਫੇਸਲਾ ਕੀਤਾ ਹੈ. ਜਿਸ ਵਿੱਚ ਸ਼ਹਿਰ ਦਾ ਮਸ਼ਹੂਰ ਦਾਦਾ ਕਬਾੜਿਆਂ ਦੀ ਅਗਵਾਈ ਹੇਠ ਵੱਖ ਵੱਖ ਕਬਾੜਿਆਂ ਦੀਆਂ ਬਰਾਦਰੀਆਂ ਦੇ ਪ੍ਰਧਾਨਾਂ ਦੀ ਚੋੋਣ ਕਰਦਿਆਂ ਫੇਰੀ ਕਬਾੜ ਯੂਨੀਅਨ ਦਾ ਪ੍ਰਧਾਨ ਕਾਲਾ ਵਰਮਾ ਨੂੰ ਚੁਣਿਆ ਗਿਆ. ਇਸ ਮੌਕੇ ਤੇ ਸੱਚ ਘੜੇ ਬਰਾਦਰੀ ਦੇ ਪ੍ਰਧਾਨ ਵਿੱਕੀ ਕੁਮਾਰ, ਬੋਰੀਆ ਬਰਾਦਰੀ ਦਾ ਦਾਸ ਸਿੰਘ, ਸਿਰਕੀਬੰਦ ਬਰਾਦਰੀ ਦਾ ਜ਼ੋਨੀ ਕਬਾੜੀਆ ਪ੍ਰਧਾਨ ਚੁਣੇ ਗਏ ਅਤੇ ਵੀਰੂ ਬੋਰੀਆਂ ਖਚਾਨਚੀ ਚੁਣੇ ਗਏ. ਇਸ ਮੌਕੇ ਤੇ ਫੇਰੀ ਯੂਨੀਅਨ ਵੱਲੋਂ ਭਾਈਚਾਰਕ ਸਾਝ ਰੱਖਣ ਲਈ ਕੁਝ ਸਮਾਜਿਕ ਫੈਸਲੇ ਵੀ ਲਏ ਗਏ ਤਾਂ ਜ਼ੋ ਦੁੱਖ ਸੁੱਖ ਦੇ ਭਾਈਵਾਲ ਬਣ ਸਕਣ. ਇਸ ਯੂਨੀਅਨ ਵਿੱਚ ਲਗਭਗ 100 ਦੇ ਕਰੀਬ ਫੇਰੀ ਵਾਲੇ ਕਬਾੜਿਆ ਨੂੰ ਸ਼ਾਮਿਲ ਕੀਤਾ ਗਿਆ. ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਫੇਰੀ ਵਾਲੇ ਕਬਾੜਿਆ ਵੱਲਂ ਨਵੇਂ ਚੁਣੇ ਗਏ ਅਹੁੰਦੇਦਹਰਾਂ ਨੂੰ ਹਾਰ ਪਾ ਕੇ ਚੋਣ ਨੂੰ ਮਾਨਤਾ ਦਿਤੀ ਗਈ.























