550ਵੇਂ ਜਨਮ ਦਿਵਸ ਨੂੰ ਸਮਰਪਿਤ ਧਾਰਮਿਕ ਟੂਰ ਲਗਾਇਆ

0
20

ਮਾਨਸਾ 4 ਨਵੰਬਰ(ਬਪਸ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਨੂੰ ਸਮਰਪਿਤ ਲੋਕਲ ਗੁਰਦੁਆਰਾ ਪ੍ਰਬੰਧਕੀ ਕਮੇਟੀ ਭੰਮੇ ਖੁਰਦ ਵੱਲੋਂ ਸਮੂਹ ਸਿੱਖ ਸੰਗਤ ਦਾ ਇੱਕ ਧਾਰਮਿਕ ਟੂਰ ਸੁਲਤਾਨਪੁਰ ਲੋਧੀ ਵਿਖੇ ਲਗਾਇਆ ਗਿਆ। ਜਾਣਕਾਰੀ ਦਿੰਦਿਆਂ ਕਮੇਟੀ ਦੇ ਲੋਕਲ ਪ੍ਰਧਾਨ ਗੁਰਪ੍ਰੀਤ ਸਿੰਘ ਭੰਮਾ ਨੇ ਦੱਸਿਆ ਕਿ  ਪਿੰਡ ਭੰਮੇ ਖੁਰਦ ਦੀ ਸਿੱਖ ਸੰਗਤ ਨੂੰ ਧਰਮ ਟੂਰ ਦੌਰਾਨ ਵੱਖ ਵੱਖ ਇਤਿਹਾਸਕ ਗੁਰਦੁਆਰਾ ਦੇ ਦਰਸ਼ਨ ਕਰਵਾਏ ਇਹ ਟੂਰ ਸੁਲਤਾਨਪੁਰ ਲੋਧੀ ਵਿਖੇ ਜਾ ਸਮਾਪਤ ਹੋਇਆ ਟੂਰ ਦੌਰਾਨ ਸਿੱਖ ਸੰਗਤਾਂ ਨੂੰ ਗੁਰਦੁਆਰਾ ਸ੍ਰੀ ਮਦਿਆਣਾ ਸਾਹਿਬ ਵਿਖੇ ਸਿੱਖ ਇਤਿਹਾਸ ਨੂੰ ਦਰਸਾਉਂਦੀਆਂ ਕਲਾ ਕਿਰਤੀਆਂ ਨੂੰ ਵੇਖ ਕੇ ਸਿੱਖ ਸੰਗਤਾਂ ਭਾਵੁਕ ਹੋ ਗਈਆਂ। ਰਸਤੇ ਵਿੱਚ ਆਉਂਦੇ ਹੋਰ ਬਹੁਤ ਸਾਰੇ ਇਤਿਹਾਸਕ ਗੁਰਦੁਆਰਾ ਦੇ ਦਰਸ਼ਨ ਕੀਤੇ ਗਏ ਅਤੇ ਉਨ੍ਹਾਂ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਦੋ ਰੋਜ਼ਾ ਇਸ ਟੂਰ ਦੌਰਾਨ ਸਿੱਖ ਸੰਗਤਾਂ ਨੇ ਆਪਣੇ ਸਿੱਖ ਇਤਿਹਾਸ ਨੂੰ ਜਾਣਿਆ। ਇਸ ਮੌਕੇ ਗ੍ਰੰਥੀ ਜਸਵੰਤ ਸਿੰਘ, ਕੈਸ਼ੀਅਰ ਭੋਲਾ ਸਿੰਘ, ਸਾਬਕਾ ਸਰਪੰਚ ਗੁਰਬਚਨ ਕੌਰ, ਕਿਸਾਨ ਆਗੂ ਕਸ਼ਮੀਰ ਸਿੰਘ, ਤਰਸੇਮ ਸਿੰਘ, ਬਲਕਾਰ ਸਿੰਘ, ਜੀਤ ਸਿੰਘ,  ਹਾਕਮ ਸਿੰਘ, ਗੁਰਦੇਵ ਸਿੰਘ, ਗੁਰਜੀਤ ਸਿੰਘ ਜੀਤੀ, ਮਹਿੰਦਰ ਸਿੰਘ, ਕਾਲਾ ਸਿੰਘ ਭਗਤ, ਬਲਵੀਰ ਕੌਰ, ਗੁਰਮੇਲ ਸਿੰਘ, ਕਰਮਜੀਤ ਕੌਰ, ਮੋਹਣੀ ਸਿੰਘ, ਨੈਬ ਸਿੰਘ, ਰੂਪ ਸਿੰਘ, ਬਿੱਕਰ ਸਿੰਘ, ਨਰਸੀ ਮੈਬਰ, ਗੁਲਾਬ ਸਿੰਘ  ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here