ਮੋਮੋ ਚੈਲੰਜ ਗੇਮ ਖੇਡਣ ਤੋਂ ਇਨਕਾਰ ਕਰਨ ’ਤੇ ਜਾਨੋਂ ਮਾਰਨ ਦੀ ਧਮਕੀ

0
6

ਕੋਲਕਾਤਾ: ਪੱਛਮ ਬੰਗਾਲ ਦੇ ਵੀਰਭੂਮ ਜ਼ਿਲ੍ਹੇ ਵਿੱਚ ਛੋਟੇ ਵਪਾਰੀ ਕੋਲ ਮੋਮੋ ਚੈਲੰਜ ਖੇਡਣ ਦੀ ਬੇਣਤੀ ਆਈ। ਜਦੋਂ ਉਸ ਨੇ ਇਸ ਗੇਮ ਨੂੰ ਖੇਡਣ ਲਈ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ। ਉਸ ਨੇ ਮੰਗਲਵਾਰ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

ਮੰਗਲਵਾਰ ਨੂੰ ਦਰਜ ਕਰਾਈ ਸ਼ਿਕਾਇਤ ਵਿੱਚ ਅਬਦੁਲ ਕੁੱਦਸ ਨੇ ਕਿਹਾ ਹੈ ਕਿ ਉਸ ਨੂੰ ਵ੍ਹਟਸਐਪ ਜ਼ਰੀਏ ਇੱਕ ਅਣਜਾਣ ਨੰਬਰ ਤੋਂ ਆਨਲਾਈਨ ਮੋਮੋ ਗੇਮ ਖੇਡਣ ਦੀ ਰਿਕਵੈਸਟ ਮਿਲੀ ਸੀ। ਇਸ ਵਿੱਚ ਉਸ ਦੇ ਬੈਂਕ ਖਾਤੇ ਦੀ ਜਾਣਕਾਰੀ ਵੀ ਸ਼ਾਮਲ ਸੀ ਪਰ ਉਸ ਨੇ ਰਿਕਵੈਸਟ ਮੰਨੀ ਨਹੀਂ। ਸੀਆਈਡੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਗੇਮ ਕਰਕੇ ਹੋਈਆਂ ਖੁਦਖੁਸ਼ੀਆਂ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਲੋਕਾਂ ਨੂੰ ਮਿਲੀ ਖੇਡਣ ਦੀ ਰਿਕਵੈਸਟ ਫਰਜ਼ੀ ਸੀ।

ਜ਼ਿਕਰਯੋਗ ਹੈ ਕਿ ਬਲੂ ਵੇਲ੍ਹ ਤੋਂ ਬਾਅਦ ਦੁਨੀਆ ਭਰ ‘ਚ ਇਨੀਂ ਦਿਨੀਂ ਮੋਮੋ ਨਾਂ ਦੀ ਇੱਕ ਗੇਮ ਨੇ ਹਲਚਲ ਮਚਾ ਰੱਖੀ ਹੈ। ਇਹ ਗੇਮ ਖੇਡਣ ਵਾਲਿਆਂ ਦੀ ਆਖਰੀ ਸਟੇਜ ਵੀ ਮੌਤ ਹੈ। ਭਾਰਤ ‘ਚ ਹੁਣ ਤੱਕ ਇਸ ਗੇਮ ਦੇ ਸ਼ਿਕਾਰ ਹੋਏ ਤਿੰਨ ਜਣਿਆਂ ਦੀ ਮੌਤ ਹੋ ਚੁੱਕੀ ਹੈ।

ਪੱਛਮੀ ਬੰਗਾਲ ਦੇ ਮਿਦਨਾਪੁਰ ਜ਼ਿਲ੍ਹੇ ‘ਚ 10ਵੀਂ ਦੇ ਵਿਦਿਆਰਥੀ ਨੇ ਖੁਦਕੁਸ਼ੀ ਕੀਤੀ। ਸਾਥੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਮੋਮੋ ਚੈਲੇਂਜ਼ ਕਾਰਨ ਵਿਦਿਆਰਥੀ ਨੇ ਆਤਮ-ਹੱਤਿਆ ਕੀਤੀ ਹੈ। ਇਸ ਤੋਂ ਪਹਿਲਾਂ ਦਾਰਜੀਲਿੰਗ ‘ਚ 18 ਸਾਲ ਦੇ ਮਨੀਸ਼ ਸਰਕੀ ਦੀ 20 ਅਗਸਤ ਨੂੰ ਮੌਤ ਹੋਈ ਸੀ। ਇਸ ਤੋਂ ਠੀਕ ਇਕ ਦਿਨ ਬਾਅਦ 21 ਅਗਸਤ ਨੂੰ ਇਸੇ ਜ਼ਿਲ੍ਹੇ ਦੀ ਰਹਿਣ ਵਾਲੀ 26 ਸਾਲਾ ਅਦਿੱਤੀ ਗੋਇਲ ਦੀ ਮੌਤ ਹੋ ਗਈ। ਪੁਲਿਸ ਨੇ ਦੋਵਾਂ ਦੀ ਮੌਤ ਪਿੱਛੇ ਮੋਮ ਗੇਮ ਦਾ ਸ਼ੱਕ ਜਤਾਇਆ।

ਮੋਮੋ ਨਾਂ ਦੇ ਇਸ ਗੇਮ ਨੇ ਬੱਚਿਆਂ ਦੇ ਮਾਪਿਆਂ ਤੇ ਸਕੂਲ ਪ੍ਰਸ਼ਾਸਨ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਵਟਸਐਪ, ਫੈਸਬੁਕ ਤੇ ਸੋਸ਼ਲ ਮੀਡੀਆ ਜ਼ਰੀਏ ਇਹ ਗੇਮ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਗੇਮ ਵਟਸਐਪ ਜ਼ਰੀਏ ਟੀਨਏਜ਼ਰਸ ਤੇ ਨੌਜਵਾਨਾਂ ਨੂੰ ਟਾਰਗੇਟ ਕਰਦਾ ਹੈ।

ਕੀ ਹੈ ਗੇਮ?

ਇਸ ਗੇਮ ਨੂੰ ਖੇਡਣ ਵਾਲੇ ਨੂੰ ਇਕ ਚੈਲੇਂਜ਼ ਦਿੱਤਾ ਜਾਂਦਾ ਹੈ ਜਿਸ ‘ਚ ਇੱਕ ਅਣਜਾਨ ਨੰਬਰ ਨੂੰ ਸੰਚਾਰ ਦਾ ਜ਼ਰੀਆ ਬਣਾਇਆ ਜਾਂਦਾ ਹੈ। ਇਸ ਨੰਬਰ ਨਾਲ ਵੱਡੀਆਂ ਤੇ ਉੱਭਰੀਆਂ ਅੱਖਾਂ ਵਾਲੀ ਡਰਾਵਨੀ ਪ੍ਰੋਫਾਈਲ ਨਜ਼ਰ ਆਉਂਦੀ ਹੈ। ਮੋਮੋ ਗੇਮ ਨਾਲ ਆਉਣ ਵਾਲੀ ਡਰਾਵਨੀ ਤਸਵੀਰ ਜਾਪਾਨੀ ਆਰਟਿਸਟ ਮਿਦੋਰੀ ਹਯਾਸ਼ੀ ਦੀ ਕਲਾਕ੍ਰਿਤੀ ਨਾਲ ਕਾਫੀ ਮਿਲਦੀ ਹੈ। ਇਸ ਗੇਮ ਨੂੰ ਇੱਕ ਵਾਰ ਖੇਡਣ ‘ਤੇ ਇਹ ਯੂਜ਼ਰ ਦੇ ਫੋਨ ਦਾ ਡਾਟਾ ਕੰਟਰੋਲ ਕਰ ਲੈਂਦੀ ਹੈ।

ਗੇਮ ਖੇਡਣ ਵਾਲਾ ਕਿਸੇ ਵੀ ਸਟੇਜ ‘ਤੇ ਖੇਡਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਧਮਕਾਇਆ ਜਾਂਦਾ ਹੈ। ਖੇਡਣ ਵਾਲੇ ਨੂੰ ਕਈ ਤਰ੍ਹਾਂ ਦੇ ਚੈਲੇਂਜ਼ ਦਿੱਤੇ ਜਾਂਦੇ ਹਨ ਤੇ ਉਸ ਨੂੰ ਮਾਨਸਿਕ ਤੌਰ ‘ਤੇ ਇਸ ਤਰ੍ਹਾਂ ਜਕੜ ਲਿਆ ਜਾਂਦਾ ਹੈ ਕਿ ਗੇਮ ਦਾ ਅੰਤ ਮੌਤ ਨਾਲ ਹੁੰਦਾ ਹੈ।


EDITED BY : SARA YAHA | | Last Updated :7:35 pm 29 august 2018

LEAVE A REPLY

Please enter your comment!
Please enter your name here