

ਚੰਡੀਗੜ੍ਹ,(ਸਾਰਾ ਯਹਾ) 28 ਨਵੰਬਰ : ਪੰਜਾਬ ਸਰਕਾਰ ਵੱਲੋਂ ਅੱਜ 4 ਆਈ.ਏ.ਐਸ. ਅਧਿਕਾਰੀਆਂ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ, ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਆਰ. ਵੈਂਕਟ ਰਤਨਮ ਪ੍ਰਮੁੱਖ ਸਕੱਤਰ ਲੇਬਰ ਨੂੰ ਪ੍ਰਮੁੱਖ ਸਕੱਤਰ, ਐਸ.ਸੀਜ਼ ਅਤੇ ਬੀ.ਸੀਜ਼ ਭਲਾਈ ਅਤੇ ਪ੍ਰਮੁੱਖ ਸਕੱਤਰ ਜੰਗਲਾਤ ਅਤੇ ਜੰਗਲੀ ਜੀਵਣ ਦਾ ਵਾਧੂ ਚਾਰਜ ਸੌਪਿਆ ਗਿਆ ਹੈ। ਇਸਦੇ ਨਾਲ ਹੀ ਸ੍ਰੀ ਕਿਰਪਾ ਸ਼ੰਕਰ ਸਰੋਜ ਪ੍ਰਮੁੱਖ ਸਕੱਤਰ, ਜੇਲ੍ਹਾਂ ਨੂੰ ਵੀ ਪ੍ਰਮੁੱਖ ਸਕੱਤਰ ਐਨ.ਆਰ.ਆਈਜ਼ ਮਾਮਲੇ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
ਇਸੇ ਤਰ੍ਹਾਂ ਸ੍ਰੀ ਜਸਪਾਲ ਸਿੰਘ ਪ੍ਰਮੁੱਖ ਸਕੱਤਰ ਆਮ ਰਾਜ ਪ੍ਰਬੰਧ, ਤਾਲਮੇਲ ਅਤੇ ਯੋਜਨਾ ਨੂੰ ਪ੍ਰਮੁੱਖ ਸਕੱਤਰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਮੈਨੇਜਿੰਗ ਡਾਇਰੈਕਟਰ, ਪਨਕੌਮ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਸ੍ਰੀ ਮਨਜੀਤ ਸਿੰਘ ਬਰਾੜ ਐਮ.ਡੀ. ਮਿਲਕਫੈੱਡ ਦੀ ਆਬਜਰਵਰ ਵਜੋਂ ਚੋਣ ਡਿਊਟੀ ਦੇ ਸਮੇਂ ਦੌਰਾਨ (13 ਦਿਸੰਬਰ ਤੱਕ) ਸੀ੍ਰ ਵਿਕਾਸ ਗਰਗ ਰਜਿਸਟਰਾਰ, ਸਹਿਕਾਰੀ ਸਮਿਤੀਆਂ ਆਪਣੇ ਮੌਜੂਦਾ ਕੰਮਕਾਜ ਦੇ ਨਾਲ ਐਮ.ਡੀ. ਮਿਲਕਫੈੱਡ ਦਾ ਕਾਰਜਭਾਰ ਵੀ ਸੰਭਾਲਣਗੇ।
ਜ਼ਿਕਰਯੋਗ ਹੈ ਕਿ ਵਧੀਕ ਮੁੱਖ ਸਕੱਤਰ ਐਸ.ਸੀਜ਼, ਬੀ.ਸੀਜ਼ ਭਲਾਈ ਅਤੇ ਵਧੀਕ ਮੁੱਖ ਸਕੱਤਰ-ਕਮ- ਵਿੱਤ ਕਮਿਸ਼ਨਰ ਜੰਗਲਾਤ ਅਤੇ ਜੰਗਲੀ ਜੀਵਨ ਸ੍ਰੀ ਰੌਸ਼ਨ ਸੁਨਕਾਰੀਆ, ਪ੍ਰਮੁੱਖ ਸਕੱਤਰ, ਐਨ.ਆਰ.ਆਈਜ਼ ਮਾਮਲੇ ਸ੍ਰੀ ਸੁੱਚਾ ਰਾਮ ਲੱਧੜ ਅਤੇ ਸਕੱਤਰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਮੈਨੇਜਿੰਗ ਡਾਇਰੈਕਟਰ, ਪਨਕੌਮ, ਸ੍ਰੀ ਵਿਕਾਸ ਪ੍ਰਤਾਪ ਕ੍ਰਮਵਾਰ 23 ਨਵੰਬਰ ਤੋਂ 9 ਦਸੰਬਰ, 1 ਤੋਂ 10 ਦਸੰਬਰ ਅਤੇ 20 ਤੋਂ 31 ਦਸੰਬਰ ਤੱਕ ਛੁੱਟੀ ‘ਤੇ ਹਨ। ਇਨ੍ਹਾਂ 3 ਅਧਿਕਾਰੀਆਂ ਦੇ ਛੁੱਟੀ ‘ਤੇ ਹੋਣ ਦੀ ਸੂਰਤ ਵਿੱਚ ਪੰਜਾਬ ਸਰਕਾਰ ਵੱਲੋਂ ਇਹ ਵਾਧੂ ਚਾਰਜ ਦਿੱਤੇ ਗਏ ਹਨ।
EDITED BY : SARA YAHA | | Last Updated : 8:59 PM 28 ਨਵੰਬਰ 2018
























