

ਬਠਿੰਡਾ,28 ਜੂਨ (ਸਾਰਾ ਯਹਾ) * ਬਾਲ ਗੋਪਾਲ ਗਊਸ਼ਾਲਾ ਬਠਿੰਡਾ ‘ਚ 8 ਗਊਆਂ ਦੀ ਹੱਤਿਆ, 7 ਹੋਰ ਦੀ ਹਾਲਤ ਗੰਭੀਰ
* ਅੱਜ ਸਵੇਰੇ ਗਊਸ਼ਾਲਾ ਦੇ ਗੇਟ ‘ਤੇ ਕੋਈ ਵਿਅਕਤੀ ਗੱਟਾ ਭਰ ਕੇ ਛੋਲਿਆਂ ਦਾ ਫੜ੍ਹਾ ਗਿਆ ਸੀ।
* ਇਸ ਗੱਟੇ ਵਿਚ ਛੋਲਿਆਂ ਨਾਲ ਯੂਰੀਆ ਖਾਦ ਵੀ ਸੀ।
* ਗਊਸ਼ਾਲਾ ਮੁਲਾਜ਼ਮਾਂ ਨੇ ਅਣਗਹਿਲੀ ਨਾਲ ਬਿਨਾਂ ਦੇਖਿਆਂ ਹੀ ਛੋਲਿਆਂ ਦਾ ਗੱਟਾ ਗਉਆਂ ਨੂੰ
ਪਾ ਦਿੱਤਾ। ਛੋਲਿਆਂ ਨਾਲ ਗਊਆਂ ਯੂਰੀਆ ਖਾਦ ਵੀ ਖਾ ਗਈਆਂ। ਇਹ ਯੂਰੀਆ 15 ਗਊਆਂ ਖਾ ਗਈਆਂ।
ਸਿੱਟੇ ਵਜੋਂ ਸਾਰੀਆਂ ਗਊਆਂ ਤੜਫ ਤੜਫ ਕੇ ਡਿੱਗ ਪਈਆਂ। ਜਿਨ੍ਹਾਂ ‘ਚੋਂ 8 ਦੀ ਮੌਤ ਹੋ ਚੁੱਕੀ ਹੈ।
ਜਦਕਿ ਬਾਕੀ 7 ਵੀ ਤੜਫ ਰਹੀਆਂ ਹਨ, ਜਿਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੇ। ਪ੍ਰੰਤੂ ਇਨ੍ਹਾਂ ਦੇ ਬਚਣ
ਦੀ ਉਮੀਦ ਬਹੁਤ ਘੱਟ ਹੈ। ਗਊਸ਼ਾਲਾ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਪੜਤਾਲ ਕਰ ਰਹੇ ਹਨ।
ਧਾਰਮਿਕ ਜਥੇਬੰਦੀਆਂ ਕਰ ਸਕਦੀਆਂ ਹਨ ਹੰਗਾਮਾ ਜਾਂ ਧਰਨਾ ਮੁਜ਼ਾਹਰਾ।























