ਮਾਸੂਮ ਨਾਲ ਜਬਰਜਨਾਹ : ਪੀੜਤ ਪਰਿਵਾਰ ਤੇ ਸਮਾਜ ਸੇਵੀਆਂ ਨੇ ਹਾਈਵੇ ਜਾਮ ਕੀਤਾ

0
3

ਬਠਿੰਡਾ, 28 ਜੂਨ (ਸਾਰਾ ਯਹਾ)-ਬੀਤੀ ਸ਼ਾਮ ਇਕ 8 ਸਾਲਾ ਮਾਸੂਮ ਬੱਚੀ ਜਬਰਜਨਾਹ ਦੀ ਸ਼ਿਕਾਰ ਹੋ ਗਈ ਸੀ, ਜਿਸਨੂੰ ਇਨਸਾਫ ਦਿਵਾਉਣ ਖਾਤਰ ਸ਼ਹਿਰ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਗਈਆਂ ਹਨ। ਜਿਨ੍ਹਾਂ ਵਲੋਂ ਅੱਜ ਹਾਈਵੇ ਸੜਕ ‘ਤੇ ਧਰਨਾ ਮਾਰ ਕੇ ਜਾਮ ਲਗਾਇਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਬੀਤੀ ਸ਼ਾਮ ਹਰਦੇਵ ਨਗਰ ਵਿਖੇ ਸੁੰਨਸਾਨ ਜਗ੍ਹਾ ‘ਤੇ ਇਕ 8 ਸਾਲਾ ਮਾਸੂਮ ਬੱਚੀ ਬੇਹੋਸ਼ੀ ਦੀ ਹਾਲਤ ਵਿਚ ਡਿੱਗੀ ਪਈ ਸੀ, ਜਿਸਨੂੰ ਚੁੱਕ ਕੇ ਇਕ ਲੇਡੀ ਡਾਕਟਰ ਕੋਲ ਪਹੁੰਚਾਇਆ ਗਿਆ, ਜਿਸਨੇ ਬੱਚੀ ਨਾਲ ਜਬਰਜਨਾਹ ਹੋਣ ਦੀ ਪੁਸ਼ਟੀ ਕੀਤੀ। ਸੂਚਨਾ ਮਿਲਦਿਆਂ ਹੀ ਕੁਝ ਸਮਾਜ ਸੇਵੀ ਮੌਕੇ ‘ਤੇ ਪਹੁੰਚੇ ਅਤੇ ਬੱਚੀ ਨੂੰ ਸਿਵਲ ਹਸਪਤਾਲ ਪਹੁੰਚਾਇਆ।
ਸਮਾਜ ਸੇਵੀ ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੀਆਂ ਦਰਜਨ ਭਰ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਨੇ ਇਕੱਤਰ ਹੋ ਕੇ ਭਾਈ ਘਨ੍ਹੱਈਆ ਚੌਕ, ਜੀ.ਟੀ. ਰੋਡ ‘ਤੇ ਧਰਨਾ ਮਾਰ ਦਿੱਤਾ। ਜਿਨ੍ਹਾਂ ਦੀ ਮੰਗ ਸੀ ਕਿ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਮੌਕੇ ‘ਤੇ ਪਹੁੰਚੇ ਐੱਸ.ਪੀ. ਗੁਰਮੀਤ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਪੁਲਸ ਪਾਰਟੀ ਸਰਗਰਮੀ ਨਾਲ ਮੁਲਜ਼ਮ ਦੀ ਭਾਲ ਕਰ ਰਹੀ ਹੈ। ਜਿਥੇ ਹੀ ਘਟਨਾ ਘਟੀ, ਉਥੇ ਆਸਪਾਸ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਸੇ ਨੇ ਵੀ ਉਕਤ ਬੱਚੀ ਨਾਲ ਕਿਸੇ ਹੋਰ ਨੂੰ ਦੇਖਿਆ ਹੋਵੇ। ਉਮੀਦ ਹੈ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ


EDITED BY : SARA YAHA | | Last Updated :28 June 2018

LEAVE A REPLY

Please enter your comment!
Please enter your name here